Breaking News
Home / Punjab / ਵੱਡੀ ਖੁਸ਼ਖਬਰੀ: ਇਹਨਾਂ ਲੋਕਾਂ ਦੀ 15% ਵਧੇਗੀ ਤਨਖਾਹ-ਹੁਣੇ ਹੁਣੇ ਹੋ ਗਿਆ ਇਹ ਵੱਡਾ ਐਲਾਨ,ਦੇਖੋ ਪੂਰੀ ਖ਼ਬਰ

ਵੱਡੀ ਖੁਸ਼ਖਬਰੀ: ਇਹਨਾਂ ਲੋਕਾਂ ਦੀ 15% ਵਧੇਗੀ ਤਨਖਾਹ-ਹੁਣੇ ਹੁਣੇ ਹੋ ਗਿਆ ਇਹ ਵੱਡਾ ਐਲਾਨ,ਦੇਖੋ ਪੂਰੀ ਖ਼ਬਰ

ਬੈਂਕ ਯੂਨੀਅਨਾਂ ਅਤੇ ਇੰਡੀਅਨ IBA ਦੇ ਵਿੱਚ ਸਹਿਮਤੀ ਬਣ ਗਈ ਹੈ। ਇਸ ਬੈਠਕ ਵਿੱਚ ਬੈਂਕ ਕਰਮਚਾਰੀਆਂ ਦੀ ਤਨਖ਼ਾਹ 15 ਫ਼ੀਸਦੀ ਵਧਾਉਣ ਦਾ ਫ਼ੈਸਲਾ ਲਿਆ ਗਿਆ। ਏਰੀਅਰ ਨਵੰਬਰ 2017 ਤੋਂ ਮਿਲੇਗਾ।ਇਹ ਰਾਸ਼ੀ ਕਰੀਬ 7898 ਕਰੋੜ ਰੁਪਏ ਹੋਵੇਗੀ।ਬੈਂਕ ਵਿੱਚ ਨੌਕਰੀ ਕਰ ਰਹੇ ਕਰਮਚਾਰੀਆਂ (Bank Employee) ਲਈ ਵੱਡੀ ਖ਼ੁਸ਼ਖ਼ਬਰੀ ਆਈ ਹੈ।

ਤਨਖ਼ਾਹ ਨੂੰ ਲੈ ਕੇ ਬੁੱਧਵਾਰ ਨੂੰ ਬੈਂਕ ਯੂਨੀਅਨ UFBU ( United Forum of Bank Unions) ਅਤੇ IBA (Indian Bank Association) ਦੇ ਵਿੱਚ ਸਹਿਮਤੀ ਬਣ ਗਈ।ਇਸ ਬੈਠਕ ਵਿੱਚ ਬੈਂਕ ਕਰਮੀਆਂ ਦੀ ਤਨਖ਼ਾਹ 15 ਫ਼ੀਸਦੀ ਵਧਾਉਣ ਦਾ ਫ਼ੈਸਲਾ ਲਿਆ ਗਿਆ। ਏਰੀਅਰ ਨਵੰਬਰ 2017 ਤੋਂ ਮਿਲੇਗਾ।ਇਹ ਰਾਸ਼ੀ ਕਰੀਬ 7898 ਕਰੋੜ ਰੁਪਏ ਹੋਵੇਗੀ।

ਇਹ ਮਾਮਲਾ 2017 ਤੋਂ ਹੀ ਪੈਂਡਿੰਗ ਸੀ।ਬੈਂਕ ਯੂਨੀਅਨ ਲਗਾਤਾਰ ਇਸ ਦੀ ਮੰਗ ਕਰ ਰਹੇ ਸਨ।ਹੁਣ ਤੱਕ ਇਸ ਉੱਤੇ ਸਹਿਮਤੀ ਨਹੀਂ ਬਣ ਪਾਈ ਸੀ ਪਰ 22 ਜੁਲਾਈ ਨੂੰ ਇਸ ਮੁੱਦੇ ਉੱਤੇ ਸਹਿਮਤੀ ਬਣ ਗਈ। ਮੁੰਬਈ ਵਿੱਚ ਭਾਰਤੀ ਸਟੇਟ ਬੈਂਕ (SBI -State Bank of India) ਦੇ ਹੈੱਡ ਆਫ਼ਿਸ ਵਿੱਚ ਇੱਕ ਬੈਠਕ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ।

NPS ਉੱਤੇ ਵੀ ਬਣੀ ਸਹਿਮਤੀ – ਬੈਂਕਾਂ ਦੀ ਸੈਲਰੀ ਵਿਚ ਹੁਣ NPS ਵਿੱਚ ਯੋਗਦਾਨ 14 ਫ਼ੀਸਦੀ ਹੋਵੇਗਾ। ਮੌਜੂਦਾ ਸਮਾਂ ਵਿੱਚ ਇਹ 10 ਫ਼ੀਸਦੀ ਹੁੰਦਾ ਹੈ।ਤੁਹਾਨੂੰ ਦੱਸ ਦੇਈਏ ਕਿ ਇਹ ਬੇਸਿਕ ਪੇ ਅਤੇ ਮਹਿੰਗਾਈ ਭੱਤਾ ਮਿਲਾਕੇ 10 ਫ਼ੀਸਦੀ ਹੁੰਦਾ ਹੈ। ਜਿਸ ਨੂੰ 14 ਫ਼ੀਸਦੀ ਕਰਨ ਦਾ ਫ਼ੈਸਲਾ ਕੀਤਾ ਗਿਆ ਪਰ ਇਸ ਦੇ ਲਈ ਸਰਕਾਰ ਤੋਂ ਮਨਜ਼ੂਰੀ ਲੈਣੀ ਹੋਵੇਗੀ।

UFBU ਅਧਿਕਾਰੀ ਸੀ ਐਚ ਵੇਂਕਟਾਚਲਮ ਦੀ ਅਗਵਾਈ ਵਿੱਚ ਰਾਜ ਕਿਰਨ ਰਾਏ ਅਤੇ ਬੈਂਕ ਕਰਮਚਾਰੀ ਯੂਨੀਅਨ ਪ੍ਰਤੀਨਿਧੀਆਂ ਦੀ ਅਗਵਾਈ ਵਾਲੇ ਆਈ ਬੀ ਈ ਪ੍ਰਤੀਨਿਧੀਆਂ ਦੇ ਨਾਲ ਬੈਠਕ ਹੋਈ।ਇਸ ਮੌਕੇ ਵੇਂਕਟਚਲਮ ਨੇ ਕਿਹਾ ਕਿ ਤਨਖ਼ਾਹ ਵਧਣ ਨਾਲ 35 ਬੈਂਕਾਂ ਦੇ ਕਰਮਚਾਰੀਆਂ ਨੂੰ ਇਸ ਦਾ ਫ਼ਾਇਦਾ ਹੋਵੇਗਾ।ਹੁਣ ਬੈਂਕਾਂ ਲਈ ਨਵਾਂ ਪੇ ਸਕੇਲ ਤਿਆਰ ਕੀਤਾ ਜਾਵੇਗਾ। ਇਸ ਦੇ ਇਲਾਵਾ ਬੈਂਕਿੰਗ ਸੈਕਟਰ ਵਿੱਚ ਵੀ PLI (ਪਰਫਾਰਮੇਂਸ ਲਿੰਕਡ ਇੰਨਸੈਂਟਿਵ) ਨੂੰ ਲਾਗੂ ਕੀਤਾ ਜਾਵੇਗਾ।PLI ਬੈਂਕ ਦੇ ਆਪਰੇਟਿਵ ਪ੍ਰਾਫਿਟ ਦੇ ਆਧਾਰ ਉੱਤੇ ਮਿਲੇਗਾ। ਇਹ ਸਾਲ ਬਾਅਦ ਪੇ ਕੀਤਾ ਜਾਵੇਗਾ ਅਤੇ ਤਨਖ਼ਾਹ ਤੋਂ ਹੋਵੇਗਾ। news source: news18punjab

The post ਵੱਡੀ ਖੁਸ਼ਖਬਰੀ: ਇਹਨਾਂ ਲੋਕਾਂ ਦੀ 15% ਵਧੇਗੀ ਤਨਖਾਹ-ਹੁਣੇ ਹੁਣੇ ਹੋ ਗਿਆ ਇਹ ਵੱਡਾ ਐਲਾਨ,ਦੇਖੋ ਪੂਰੀ ਖ਼ਬਰ appeared first on Sanjhi Sath.

ਬੈਂਕ ਯੂਨੀਅਨਾਂ ਅਤੇ ਇੰਡੀਅਨ IBA ਦੇ ਵਿੱਚ ਸਹਿਮਤੀ ਬਣ ਗਈ ਹੈ। ਇਸ ਬੈਠਕ ਵਿੱਚ ਬੈਂਕ ਕਰਮਚਾਰੀਆਂ ਦੀ ਤਨਖ਼ਾਹ 15 ਫ਼ੀਸਦੀ ਵਧਾਉਣ ਦਾ ਫ਼ੈਸਲਾ ਲਿਆ ਗਿਆ। ਏਰੀਅਰ ਨਵੰਬਰ 2017 ਤੋਂ ਮਿਲੇਗਾ।ਇਹ …
The post ਵੱਡੀ ਖੁਸ਼ਖਬਰੀ: ਇਹਨਾਂ ਲੋਕਾਂ ਦੀ 15% ਵਧੇਗੀ ਤਨਖਾਹ-ਹੁਣੇ ਹੁਣੇ ਹੋ ਗਿਆ ਇਹ ਵੱਡਾ ਐਲਾਨ,ਦੇਖੋ ਪੂਰੀ ਖ਼ਬਰ appeared first on Sanjhi Sath.

Leave a Reply

Your email address will not be published. Required fields are marked *