ਜ਼ਿਲੇ ’ਚ ਅੱਜ 57 ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਕੋਵਿਡ ਸੈਂਪਲਾਂ ਦੀਆਂ ਪ੍ਰਾਪਤ 657 ਰਿਪੋਰਟਾਂ ’ਚੋਂ 57 ਪਾਜ਼ੇਟਿਵ ਪਾਏ ਗਏ ਹਨ। ਇਸ ਨਾਲ ਜ਼ਿਲੇ ’ਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 1149 ਹੋ ਗਈ ਹੈ। ਇਸ ਦੌਰਾਨ ਇਕ ਰਾਹਤ ਵਾਲੀ ਖਬਰ ਵੀ ਆਈ ਕਿ ਜ਼ਿਲੇ ਦੇ 43 ਕੋਰੋੋਨਾ ਪਾਜ਼ੇਟਿਵ ਮਰੀਜ਼ ਅੱਜ ਆਪਣਾ 17 ਦਿਨਾਂ ਦਾ ਆਈਸੋਲੇਸ਼ਨ ਸਮਾਂ ਪੂਰਾ ਕਰ ਕੇ ਠੀਕ ਹੋ ਕੇ ਘਰ ਪਰਤ ਗਏ ਹਨ। ਹੁਣ ਜ਼ਿਲੇ ’ਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ 510 ਹੋ ਗਈ ਹੈ।

ਪਾਜ਼ੇਟਿਵ ਆਏ ਕੇਸਾਂ ਬਾਰੇ ਉਨ੍ਹਾਂ ਦੱਸਿਆ ਕਿ ਇਨ੍ਹਾਂ 57 ਕੇਸਾਂ ’ਚੋਂ 41 ਪਟਿਆਲਾ ਸ਼ਹਿਰ, 2 ਨਾਭਾ, 2 ਸਮਾਣਾ, 1 ਪਾਤਡ਼ਾਂ ਅਤੇ 11 ਵੱਖ-ਵੱਖ ਪਿੰਡਾਂ ਤੋਂ ਹਨ। ਇਨ੍ਹਾਂ ’ਚੋਂ 29 ਪਾਜ਼ੇਟਿਵ ਕੇਸਾਂ ਦੇ ਸੰਪਰਕ ’ਚ ਆਉਣ ਅਤੇ ਕੰਟੇਨਮੈਂਟ ਜ਼ੋਨ ’ਚੋਂ ਲਏ ਸੈਂਪਲਾਂ ’ਚ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਇਕ ਬਾਹਰੀ ਰਾਜ ਤੋਂ ਆਉਣ, 27 ਨਵੇਂ ਕੇਸ ਫਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਸ਼ਾਮਲ ਹਨ। ਪਟਿਆਲਾ ਦੇ ਗਲੀ ਨੰਬਰ 6 ਤ੍ਰਿਪਡ਼ੀ ਤੋਂ 4, ਗੋਬਿੰਦ ਨਗਰ, ਸਦਭਾਵਨਾ ਹਸਪਤਾਲ ਤੋਂ 3-3, ਨਿਉੁ ਪੁਲਸ ਲਾਈਨ, ਐੱਸ. ਐੱਸ. ਟੀ. ਨਗਰ, ਮਿਲਟਰੀ ਕੈਂਟ, ਤੋਪ ਖਾਨ ਮੋਡ਼, ਰਾਘੋਮਾਜਰਾ,

ਘੁੰਮਣ ਕਾਲੋਨੀ, ਤੇਗ ਕਾਲੋਨੀ, ਸ਼ਹੀਦ ਉਧਮ ਸਿੰਘ ਨਗਰ, ਢਿੱਲੋਂ ਕਾਲੋਨੀ ’ਚੋਂ 2-2 ਅਤੇ ਫੁਲਕੀਆਂ ਐਨਕਲੇਵ, ਪੁਰਬੀਆ ਸਟਰੀਟ, ਫਰੈਂਡਜ਼ ਕਾਲੋਨੀ, ਸਫਾਬਾਦੀ ਗੇਟ, ਮੋਹਿੰਦਰਾ ਕਾਲੋਨੀ, ਪ੍ਰੀਤ ਨਗਰ, ਅਰਬਨ ਅਸਟੇਟ ਫੇਜ਼-2, ਲਾਹੌਰੀ ਗੇਟ, ਬਿਸ਼ਨ ਨਗਰ, 6-ਟੈਂਕ, ਫਤਿਹ ਕਾਲੋਨੀ, ਦੇਸੀ ਮਹਿਮਾਨਦਾਰੀ ਅਾਦਿ ਤੋਂ 1-1 ਕੋਵਿਡ ਪਾਜ਼ੇਟਿਵ ਕੇਸ ਰਿਪੋਰਟ ਹੋਏ ਹਨ।

ਸਮਾਣਾ ਦੇ ਸੇਖੋਂ ਕਾਲੋਨੀ ਅਤੇ ਸੁਭਾਸ਼ ਪਾਰਕ ਤੋਂ 1-1, ਪਾਤਡ਼ਾਂ ਦੇ ਵਾਰਡ ਨੰਬਰ 15, ਨਾਭਾ ਦੇ ਬਿਸ਼ਨਪੁਰਾ ਮੁਹੱਲਾ ਅਤੇ ਗੁਰਦੇਵ ਕਾਲੋਨੀ ਤੋਂ ਇਕ ਅਤੇ 11 ਪਾਜ਼ੇਟਿਵ ਕੇਸ ਵੱਖ-ਵੱਖ ਪਿੰਡਾਂ ਤੋਂ ਰਿਪੋਰਟ ਹੋਏ ਹਨ।ਸਿਵਲ ਸਰਜਨ ਡਾ. ਮਲਹੋਤਰਾ ਨੇ ਕਿਹਾ ਕਿ ਪਾਜ਼ੇਟਿਵ ਮਰੀਜ਼ਾਂ ਦੇ ਨੇਡ਼ਲੇ ਸੰਪਰਕ ’ਚ ਆਉਣ ਵਾਲਿਆਂ ਦੀ ਸਿਹਤ ਵਿਭਾਗ ਵੱਲੋਂ ਬਡ਼ੀ ਬਰੀਕੀ ਨਾਲ ਟਰੇਸਿੰਗ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਹਸਪਤਾਲਾਂ ’ਚ ਪ੍ਰੋਟੋਕੋਲ ਦੀ ਪਾਲਣਾ ਨਾ ਹੋਣ ਕਾਰਨ ਸਟਾਫ ’ਚ ਇੰਫੈਕਸ਼ਨ ਦਾ ਫੈਲਾਅ ਦੇਖਣ ’ਚ ਆ ਰਿਹਾ ਹੈ। ਇਸ ਕਾਰਨ ਪ੍ਰਾਈਵੇਟ ਹਸਪਤਾਲਾਂ ਨੂੰ ਸਖਤ ਹਦਾਇਤਾਂ ਕੀਤੀਆਂ ਗਈਆਂ ਹਨ।ਡਾ. ਮਲਹੋਤਰਾ ਨੇ ਦੱਸਿਆ ਕਿ ਪਾਜ਼ੇਟਿਵ ਮਰੀਜ਼ਾਂ ’ਚੋਂ 17 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, 510 ਕੇਸ ਠੀਕ ਹੋਏ। ਜ਼ਿਲੇ ’ਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 622 ਹੈ|news source: jagbani
The post ਪੰਜਾਬ ਚ’ ਕਰੋਨਾ ਨੇ ਫ਼ਿਰ ਵਰਤਾਇਆ ਕਹਿਰ: ਹੁਣ ਇੱਥੇ ਮਿਲੇ ਇਕੱਠੇ 57 ਨਵੇਂ ਪੋਜ਼ੀਟਿਵ ਮਰੀਜ਼-ਦੇਖੋ ਪੂਰੀ ਖ਼ਬਰ appeared first on Sanjhi Sath.
ਜ਼ਿਲੇ ’ਚ ਅੱਜ 57 ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਕੋਵਿਡ ਸੈਂਪਲਾਂ ਦੀਆਂ ਪ੍ਰਾਪਤ 657 ਰਿਪੋਰਟਾਂ ’ਚੋਂ 57 …
The post ਪੰਜਾਬ ਚ’ ਕਰੋਨਾ ਨੇ ਫ਼ਿਰ ਵਰਤਾਇਆ ਕਹਿਰ: ਹੁਣ ਇੱਥੇ ਮਿਲੇ ਇਕੱਠੇ 57 ਨਵੇਂ ਪੋਜ਼ੀਟਿਵ ਮਰੀਜ਼-ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News