Breaking News
Home / Punjab / ਹੁਣੇ ਹੁਣੇ ਏਥੇ ਕਣਕ ਦੀ ਖੜ੍ਹੀ ਫਸਲ ਨੂੰ ਲੱਗੀ ਅੱਗ, 20 ਏਕੜ ਸੜ ਕੇ ਸੁਆਹ

ਹੁਣੇ ਹੁਣੇ ਏਥੇ ਕਣਕ ਦੀ ਖੜ੍ਹੀ ਫਸਲ ਨੂੰ ਲੱਗੀ ਅੱਗ, 20 ਏਕੜ ਸੜ ਕੇ ਸੁਆਹ

ਹਰਿਆਣਾ ਦੇ ਪਲਵਲ ਦੇ ਸੌਂਦਹਦ ਪਿੰਡ ਵਿਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਖੜ੍ਹੀ ਕਣਕ ਦੀ ਫ਼ਸਲ ਨੂੰ ਅੱਗ (Fire in Wheat Crop)ਲੱਗ ਗਈ। ਇਸ ਅੱਗ ਕਾਰਨ ਕਿਸਾਨਾਂ ਦੀ 15 ਤੋਂ 20 ਏਕੜ ਫਸਲ ਸੜ ਕੇ ਸੁਆਹ ਹੋ ਗਈ।

ਕਿਸਾਨ ਫਾਇਰ ਬ੍ਰਿਗੇਡ ਦੀ ਉਡੀਕ ਕਰਦੇ ਰਹੇ ਪਰ 1 ਘੰਟੇ ਬਾਅਦ ਵੀ ਫਾਇਰ ਬ੍ਰਿਗੇਡ ਮੌਕੇ ‘ਤੇ ਨਹੀਂ ਪਹੁੰਚੀ। ਹਾਲਾਂਕਿ ਪਿੰਡ ਦੇ ਸੈਂਕੜੇ ਲੋਕਾਂ ਦੀ ਮਦਦ ਨਾਲ ਹੀ ਅੱਗ ‘ਤੇ ਕਾਬੂ ਪਾਇਆ ਗਿਆ। ਪਿੰਡ ਵਾਸੀਆਂ ਵੱਲੋਂ ਪਾਣੀ ਦੇ ਟੈਂਕਰਾਂ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਪ੍ਰਸ਼ਾਸਨ ਦਾ ਕੋਈ ਅਧਿਕਾਰੀ ਵੀ ਮੌਕੇ ’ਤੇ ਨਹੀਂ ਪੁੱਜਿਆ।

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਜਾਂਦੀਆਂ ਤਾਂ ਜ਼ਿਆਦਾ ਨੁਕਸਾਨ ਨਹੀਂ ਹੋਣਾ ਸੀ। ਇਸ ਦੇ ਨਾਲ ਹੀ ਥਾਣਾ ਇੰਚਾਰਜ ਨੇ ਕਿਹਾ ਕਿ ਇਸ ਦੀ ਜਾਂਚ ਕੀਤੀ ਜਾਵੇਗੀ ਅਤੇ ਕਿਸਾਨਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਬਿਜਲੀ ਦੇ ਸ਼ਾਰਟ ਸਰਕਟ ਕਾਰਨ ਦੇਖਦੇ ਹੀ ਦੇਖਦੇ 15 ਤੋਂ 20 ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ।

ਆਪਣੀ ਕਣਕ ਦੀ ਫ਼ਸਲ ਨੂੰ ਸੁਆਹ ਹੁੰਦੀ ਦੇਖ ਕੇ ਮਹਿਲਾ ਕਿਸਾਨ ਰੋਂਦੇ ਨਜ਼ਰ ਆਏ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਵਾਰ-ਵਾਰ ਫੋਨ ਕੀਤੇ ਪਰ ਫਾਇਰ ਬ੍ਰਿਗੇਡ ਇਕ ਘੰਟਾ ਲੇਟ ਆਈ ਅਤੇ ਪੁਲਿਸ ਵੀ ਇਕ ਘੰਟੇ ਬਾਅਦ ਪਹੁੰਚੀ। ਕਿਸਾਨਾਂ ਨੇ ਕਿਹਾ ਕਿ ਜੇਕਰ ਫਾਇਰ ਬ੍ਰਿਗੇਡ ਸਮੇਂ ਸਿਰ ਪਹੁੰਚ ਜਾਂਦੀ ਤਾਂ ਉਨ੍ਹਾਂ ਦਾ ਇੰਨਾ ਨੁਕਸਾਨ ਨਹੀਂ ਹੋਣਾ ਸੀ।

ਕਿਸਾਨਾਂ ਨੇ ਕਿਹਾ ਕਿ ਅੱਜ ਉਹ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੇ ਹਨ। ਕਿਸਾਨਾਂ ਨੇ ਦੱਸਿਆ ਕਿ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਪਿੰਡ ਦੇ ਲੋਕ ਪਾਣੀ ਦੇ ਟੈਂਕਰ ਲੈ ਕੇ ਪਹੁੰਚੇ ਅਤੇ ਟਰੈਕਟਰਾਂ ਨਾਲ ਖੇਤ ਵਾਹੁਣ ਲੱਗੇ। ਇੰਨਾ ਹੀ ਨਹੀਂ ਪਿੰਡ ਦੇ ਛੋਟੇ ਬੱਚੇ ਵੀ ਅੱਗ ਬੁਝਾਉਣ ਵਿੱਚ ਲੱਗੇ ਹੋਏ ਸਨ। ਅੱਗ ਖੇਤਾਂ ਵਿੱਚ ਇਸ ਤਰ੍ਹਾਂ ਫੈਲਦੀ ਜਾ ਰਹੀ ਸੀ ਜਿਵੇਂ ਪੈਟਰੋਲ ਛਿੜਕਿਆ ਗਿਆ ਹੋਵੇ। ਕਿਸਾਨ ਆਪਣੀ ਸੜਦੀ ਹੋਈ ਫਸਲ ਨੂੰ ਦੇਖ ਕੇ ਨਿਰਾਸ਼ ਹੋ ਗਏ ਅਤੇ ਮਹਿਲਾ ਕਿਸਾਨ ਇੱਕ ਦੂਜੇ ਨੂੰ ਗਲੇ ਲਗਾ ਕੇ ਰੋਂਦੀਆਂ ਨਜ਼ਰ ਆਈਆਂ।

ਹਰਿਆਣਾ ਦੇ ਪਲਵਲ ਦੇ ਸੌਂਦਹਦ ਪਿੰਡ ਵਿਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਖੜ੍ਹੀ ਕਣਕ ਦੀ ਫ਼ਸਲ ਨੂੰ ਅੱਗ (Fire in Wheat Crop)ਲੱਗ ਗਈ। ਇਸ ਅੱਗ ਕਾਰਨ ਕਿਸਾਨਾਂ ਦੀ 15 ਤੋਂ …

Leave a Reply

Your email address will not be published. Required fields are marked *