ਬਹੁਤ ਸਾਰੇ ਲੋਕ ਮਹਿੰਦਰਾ Thar ਦੇ ਦੀਵਾਨੇ ਹਨ ਅਤੇ ਕਦੇ ਨਾ ਕਦੇ ਇਸਨੂੰ ਖਰੀਦਣ ਦਾ ਜਰੂਰ ਸੋਚਦੇ ਹਨ। ਹੁਣ Thar ਦੇ ਸ਼ੌਕੀਨ ਲਈ ਇੱਕ ਵੱਡੀ ਖਬਰ ਆ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਦੇਸ਼ ਦੀ ਪ੍ਰਮੁੱਖ ਵਾਹਨ ਨਿਰਮਾਤਾ ਕੰਪਨੀ Mahindra ਵੱਲੋਂ ਆਪਣੀ ਮਸ਼ਹੂਰ SUV Mahindra Thar ਦੇ 7 ਸੀਟਰ ਮਾਡਲ ਨੂੰ ਜਲਦ ਹੀ ਭਾਰਤੀ ਮਾਰਕਿਟ ਵਿੱਚ ਲਾਂਚ ਕੀਤਾ ਜਾ ਸਕਦਾ ਹੈ।
ਨਵੀਂ Mahindra Thar ਵਿੱਚ ਪਿਛਲੇ ਮਾਡਲ ਦੇ ਮੁਕਾਬਲੇ ਡਿਜ਼ਾਈਨ, ਲੁਕ, ਫੀਚਰਸ ਅਤੇ ਤਕਨੀਕ ਵਿੱਚ ਕਾਫ਼ੀ ਸਾਰੇ ਬਦਲਾਅ ਕੀਤੇ ਜਾ ਸਕਦੇ ਹਨ ਅਤੇ 7 ਸੀਟਾਂ ਦੇ ਨਾਲ ਨਾਲ ਇਸ ਵਿੱਚ 5 ਦਰਵਾਜ਼ੇ ਵੀ ਦਿੱਤੇ ਜਾ ਸਕਦੇ ਹਨ।
ਇਨ੍ਹਾਂ ਬਦਲਾਵਾਂ ਤੋਂ ਬਾਅਦ ਇਹ ਹੋਰ ਵੀ ਬਿਹਤਰ ਬਣ ਜਾਵੇਗੀ ਅਤੇ ਇਸਨੂੰ ਚਾਹੁਣ ਵਾਲਿਆਂ ਨੂੰ ਹੋਰ ਵੀ ਪਸੰਦ ਆਵੇਗੀ। 7 ਸੀਟਰ ਥਾਰ ਥੋੜ੍ਹੀ ਲੰਬੀ ਹੋਵੇਗੀ ਅਤੇ ਇਹ ਜ਼ਿਆਦਾ ਸਪੇਸ ਦੇ ਨਾਲ ਆਵੇਗੀ। ਇਸੇ ਤਰ੍ਹਾਂ ਇਸਦੇ ਲੁਕ ਨੂੰ ਵੀ ਥੋੜ੍ਹਾ ਬਦਲਿਆ ਜਾ ਸਕਦਾ ਹੈ ਅਤੇ ਇਸਦੇ ਇੰਟੀਰਿਅਰ ਵਿੱਚ ਵੀ ਕਈ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ।
ਥਾਰ ਦੇ ਮੌਜੂਦਾ ਵੈਰੀਐਂਟ ਵਿੱਚ ਤੁਹਾਨੂੰ 18 ਇੰਚ ਦੇ ਅਲੋਏ ਮਿਲਦੇ ਹਨ ਅਤੇ ਇਨ੍ਹਾਂ ਨੂੰ ਖਾਸ ਤੌਰ ਉੱਤੇ ਆਫ਼ ਰੋਡਿੰਗ ਲਈ ਡਿਜ਼ਾਇਨ ਕੀਤਾ ਗਿਆ ਹੈ। ਉੱਥੇ ਹੀ ਨਵੀਂ 7 ਸੀਟਰ ਥਾਰ ਵਿੱਚ 17 ਇੰਚ ਦੇ ਅਲੋਏ ਦਿੱਤੇ ਜਾ ਸਕਦੇ ਹਨ ਅਤੇ ਉਨ੍ਹਾਂ ਦੀ ਲੁੱਕ ਵੀ ਥੋੜ੍ਹੀ ਔਨ ਰੋਡਿੰਗ ਵਾਲੀ ਦਿੱਤੀ ਜਾ ਸਕਦੀ ਹੈ।
ਇਸੇ ਤਰ੍ਹਾਂ ਨਵੀਂ ਥਾਰ ਵਿੱਚ ਸਾਇਡ ਮਿਰਰਸ ਨੂੰ ਵੀ ਥੋੜ੍ਹੀ ਵੱਖਰੀ ਲੁਕ ਦਿੱਤੀ ਜਾ ਸਕਦੀ ਹੈ। ਕੀਮਤ ਦੀ ਗੱਲ ਕਰੀਏ ਤਾਂ ਨਵੀਂ 7 ਸੀਟਰ ਥਾਰ ਨੂੰ ਵੱਖ ਵੱਖ ਵੈਰੀਐਂਟਸ ਦੇ ਹਿਸਾਬ ਨਾਲ 13 ਤੋਂ 15 ਲੱਖ ਰੁਪਏ ਦੀ ਕੀਮਤ ਉੱਤੇ ਲਾਂਚ ਕੀਤਾ ਜਾ ਸਕਦਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….
ਬਹੁਤ ਸਾਰੇ ਲੋਕ ਮਹਿੰਦਰਾ Thar ਦੇ ਦੀਵਾਨੇ ਹਨ ਅਤੇ ਕਦੇ ਨਾ ਕਦੇ ਇਸਨੂੰ ਖਰੀਦਣ ਦਾ ਜਰੂਰ ਸੋਚਦੇ ਹਨ। ਹੁਣ Thar ਦੇ ਸ਼ੌਕੀਨ ਲਈ ਇੱਕ ਵੱਡੀ ਖਬਰ ਆ ਰਹੀ ਹੈ। ਤੁਹਾਨੂੰ …