ਕਿਸਾਨ ਵੀਰਾਂ ਨੂੰ ਅਵਾਰਾ ਪਸ਼ੁਆਂ ਦੀ ਕਾਫ਼ੀ ਸਮੱਸਿਆ ਆਉਂਦੀ ਹੈ ਜੋ ਕਿ ਖੇਤ ਵਿੱਚ ਵੜਕੇ ਫਸਲ ਦਾ ਬਹੁਤ ਨੁਕਸਾਨ ਕਰਦੇ ਹਨ ਅਤੇ ਕਿਸਾਨਾਂ ਨੂੰ ਪਸ਼ੁਆਂ ਦਾ ਹੱਲ ਕਰਨ ਲਈ ਕਈ ਤਰੀਕੇ ਵਰਤਣੇ ਪੈਂਦੇ ਹਨ। ਇਨ੍ਹਾਂ ਵਿੱਚੋਂ ਇੱਕ ਤਰੀਕਾ ਹੈ ਤਾਰਬੰਦੀ। ਬਹੁਤ ਸਾਰੇ ਕਿਸਾਨ ਆਪਣੇ ਖੇਤ ਦੇ ਚਾਰੇ ਪਾਸੇ ਤਾਰਬੰਦੀ ਕਰਵਾ ਦਿੰਦੇ ਹਨ ਤਾਂ ਜੋ ਅਵਾਰਾ ਪਸ਼ੁਆਂ ਤੋਂ ਫਸਲ ਨੂੰ ਬਚਾਇਆ ਜਾ ਸਕੇ।
ਜਿਆਦਾਤਰ ਰੋਝ ਖੇਤ ਵਿੱਚ ਵੜਣ ਤੋਂ ਰੋਕਣ ਲਈ ਕਿਸਾਨਾਂ ਨੂੰ ਤਾਰਬੰਦੀ ਕਰਨੀ ਪੈਂਦੀ ਹੈ। ਪਰ ਇਸ ਵਿੱਚ ਕਿਸਾਨਾਂ ਨੂੰ ਇੱਕ ਸਮੱਸਿਆ ਇਹ ਵੀ ਆਉਂਦੀ ਹੈ ਕਿ ਤਾਰਬੰਦੀ ਕਿਹੜੀ ਕੀਤੀ ਜਾਵੇ। ਜਿਆਦਾਤਰ ਕਿਸਾਨ ਖੇਤ ਵਿੱਚ ਕੰਡੇ ਵਾਲੀ ਤਾਰ ਲਗਵਾਉਂਦੇ ਹਨ ਪਰ ਇਹ ਬਹੁਤ ਮਹਿੰਗੀ ਪੈਂਦੀ ਹੈ ਅਤੇ ਕਿਸਾਨਾਂ ਦਾ ਤਾਰਬੰਦੀ ਵਿੱਚ ਬਹੁਤ ਜ਼ਿਆਦਾ ਖਰਚਾ ਹੋ ਜਾਂਦਾ ਹੈ।
ਇਸ ਲਈ ਅੱਜ ਅਸੀ ਤੁਹਾਨੂੰ ਇੱਕ ਅਜਿਹੀ ਤਾਰ ਬਾਰੇ ਜਾਣਕਾਰੀ ਦੇਵਾਂਗੇ ਜਿਸ ਨਾਲ ਕਿਸਾਨ ਬਹੁਤ ਘੱਟ ਖਰਚੇ ਵਿੱਚ ਖੇਤ ਦੇ ਚਾਰੇ ਪਾਸੇ ਤਾਰਬੰਦੀ ਕਰ ਸਕਦੇ ਹਨ ਅਤੇ ਪ੍ਰਤੀ ਏਕੜ ਘੱਟ ਤੋਂ ਘੱਟ 40 ਹਜ਼ਾਰ ਰੁਪਏ ਦੀ ਬਚਤ ਕਰ ਸਕਦੇ ਹਨ। ਇਸ ਤਾਰ ਦਾ ਨਾਮ ਕਲਚ ਵਾਇਰ ਹੈ ਅਤੇ ਇਸਨੂੰ ਲਗਾਉਣ ਵਿੱਚ ਬਹੁਤ ਹੀ ਘੱਟ ਖਰਚਾ ਆਉਂਦਾ ਹੈ।
ਤੁਹਾਨੂੰ ਦੱਸ ਦੇਈਏ ਕਿ 3000 ਮੀਟਰ ਕਲਚ ਵਾਇਰ ਦੀ ਕੀਮਤ ਲਗਭਗ 6000 ਰੁਪਏ ਹੈ ਅਤੇ ਇਸੇ ਤਰਾਂ ਜੇਕਰ ਕੰਡੇ ਵਾਲੀ ਤਾਰ ਦੀ ਗੱਲ ਕਰੀਏ ਤਾਂ 3000 ਮੀਟਰ ਕੰਡਾ ਤਾਰ ਦੀ ਦਾ ਖਰਚਾ ਲਗਭਗ 30 ਹਜ਼ਾਰ ਰੁਪਏ ਹੋ ਜਾਂਦਾ ਹੈ। ਯਾਨੀ ਕਲਚ ਵਾਇਰ ਤੋਂ ਪੰਜ ਗੁਣਾ ਜ਼ਿਆਦਾ। ਕੰਡਾ ਤਾਰ ਜ਼ਿਆਦਾ ਭਾਰੀ ਹੋਣ ਦੇ ਕਾਰਨ ਥੋੜੇ ਸਮੇਂ ਬਾਅਦ ਹੇਠਾਂ ਡਿੱਗਣ ਲੱਗਦੀ ਹੈ ਅਤੇ
ਖੇਤਾਂ ਵਿੱਚ ਪਸ਼ੁਆਂ ਦੇ ਜਾਣ ਲਈ ਰਸਤਾ ਬਣ ਜਾਂਦਾ ਹੈਪਰ ਕਲੱਚ ਵਾਇਰ ਬਹੁਤ ਹਲਕੀ ਹੁੰਦੀ ਹੈ ਅਤੇ ਇਸਨੂੰ ਲਗਾਉਣਾ ਵੀ ਆਸਾਨ ਹੈ ਅਤੇ ਇਸਨੂੰ ਲਗਾਉਣ ਲਈ ਕੋਈ ਜ਼ਿਆਦਾ ਭਰੇ ਖੰਬੇ ਵੀ ਨਹੀਂ ਲਗਾਉਣ ਪੈਂਦੇ। ਕੰਡਾ ਤਾਰ ਅਤੇ ਕਲਚ ਵਾਇਰ ਵਿੱਚ ਪੂਰਾ ਅੰਤਰ ਜਾਨਣ ਦੇ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…..
ਕਿਸਾਨ ਵੀਰਾਂ ਨੂੰ ਅਵਾਰਾ ਪਸ਼ੁਆਂ ਦੀ ਕਾਫ਼ੀ ਸਮੱਸਿਆ ਆਉਂਦੀ ਹੈ ਜੋ ਕਿ ਖੇਤ ਵਿੱਚ ਵੜਕੇ ਫਸਲ ਦਾ ਬਹੁਤ ਨੁਕਸਾਨ ਕਰਦੇ ਹਨ ਅਤੇ ਕਿਸਾਨਾਂ ਨੂੰ ਪਸ਼ੁਆਂ ਦਾ ਹੱਲ ਕਰਨ ਲਈ ਕਈ …
Wosm News Punjab Latest News