ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਪੰਜਾਬੀ ਵੀਰ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਸਨੇ ਇੱਕ ਝੋਟੇ ਤੋਂ ਹੀ 5 ਕੀਲੇ ਜ਼ਮੀਨ ਬਣਾ ਲਈ। ਤੁਹਾਨੂੰ ਦੱਸ ਦੇਈਏ ਕਿ ਇਸ ਵੀਰ ਕੋਲ ਬਹੁਤ ਹੀ ਪੁਰਾਣੀ ਅਤੇ ਸ਼ਾਨਦਾਰ ਨਸਲ ਦਾ ਸੰਭਾਲਿਆ ਹੋਇਆ ਝੋਟਾ ਹੈ ਅਤੇ ਇਹ ਕਈ ਮੇਲਿਆਂ ਵਿੱਚ ਇਨਾਮ ਜਿੱਤ ਚੁੱਕਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਝੋਟੇ ਦਾ ਨਾਮ ਬਾਬਰ 2 ਹੈ। ਇਸ ਝੋਟੇ ਦੀ ਚਰਚਾ ਪੰਜਾਬ ਅਤੇ ਹਰਿਆਣਾ ਦੇ ਨਾਲ ਨਾਲ ਹੋਰ ਸੂਬਿਆਂ ਵਿੱਚ ਵੀ ਹੁੰਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਇਹ ਨੀਲੀ ਰਾਵੀ ਬਲੱਡ ਲਾਈਨ ਦਾ ਝੋਟਾ ਹੈ। ਇਸ ਵੀਰ ਦਾ ਕਹਿਣਾ ਹੈ ਕਿ ਉਸਨੇ ਇਸਨੂੰ ਉਦੋਂ ਖਰੀਦਿਆਂ ਸੀ ਜਦੋਂ ਇਹ ਸਿਰਫ ਤਿੰਨ ਮਹੀਨੇ ਦਾ ਸੀ ਅਤੇ ਹੁਣ ਤੱਕ ਉਨ੍ਹਾਂ ਨੇ ਆਪ ਹੀ ਇਸ ਝੋਟੇ ਨੂੰ ਪਾਲਿਆ ਹੈ। ਇਸ ਵੀਰ ਦਾ ਕਹਿਣਾ ਹੈ ਕਿ ਸੰਨ 1985 ਵਿੱਚ ਪਾਕਿਸਤਾਨ ਤੋਂ ਮੱਝਾਂ ਆਈਆਂ ਸਨ ਅਤੇ ਇਸੇ ਤਰਾਂ ਪੰਜਾਬ ਵਿੱਚ ਵੀ ਇਸ ਬਲੱਡ ਲਾਈਨ ਦੇ ਪਸ਼ੂ ਪੰਜਾਬ ਵਿੱਚ ਆਏ।
BSF ਵੱਲੋਂ ਉਨ੍ਹਾਂ ਮੱਝਾਂ ਨੂੰ ਫਿਰੋਜ਼ਪੁਰ ਵਿੱਚ ਨਿਲਾਮ ਕੀਤਾ ਗਿਆ ਅਤੇ ਉਸ ਨਿਲਾਮੀ ਵਿੱਚ ਇਲਾਕੇ ਦੇ ਕਾਫੀ ਲੋਕਾਂ ਨੂੰ ਮੱਝਾਂ ਖਰੀਦੀਆਂ। ਉਸ ਸਮੇਂ ਵਿੱਚ ਸਵਾ ਲੱਖ ਰੁਪਏ ਦਾ ਕਿਲਾ ਜ਼ਮੀਨ ਦਾ ਆ ਜਾਂਦਾ ਸੀ। ਇਸੇ ਤਰਾਂ ਬ੍ਰੀਡ ਤਿਆਰ ਹੋਣ ਤੋਂ ਬਾਅਦ ਇਸ ਵੀਰ ਨੇ ਉਨ੍ਹਾਂ ਮੱਝਾਂ ਵਾਲਿਆਂ ਤੋਂ ਲਗਭਗ 6 ਸਾਲ ਪਹਿਲਾਂ ਇੱਕ ਕੱਟਾ ਖਰੀਦਿਆ। ਇਸ ਝੋਨੇ ਨੇ ਇਸ ਵੀਰ ਨੂੰ ਕਈ ਮੇਲਿਆਂ ਵਿੱਚ ਬਹੁਤ ਪੈਸਾ ਜਿਤਾਇਆ ਹੈ।
ਇਸ ਕਿਸਾਨ ਦਾ ਕਹਿਣਾ ਹੈ ਕਿ ਬਾਕੀ ਕਿਸਾਨ ਵੀ ਖੇਤੀ ਦੇ ਨਾਲ ਨਾਲ ਝੋਟੇ ਤਿਆਰ ਕਰਕੇ ਇਸ ਵੀਰ ਤਰਾਂ ਬਹੁਤ ਚੰਗੀ ਕਮਾਈ ਕਰ ਸਕਦੇ ਹਨ। ਨਾਲ ਹੀ ਇਨਾ ਨੇ ਕਿਹਾ ਕਿ ਕਿਸਾਨ ਚਾਹੇ ਪਸ਼ੂ ਘੱਟ ਰੱਖਣ ਪਰ ਚੰਗੀ ਨਸਲ ਦੇ ਟਾਪ ਦੇ ਪਸ਼ੂ ਰੱਖਣ ਤਾਂ ਜੋ ਕੱਲਨੂੰ ਵੇਚਣ ਸਮੇਂ ਵੀ ਚੰਗੀ ਕੀਮਤ ਮਿਲ ਸਕੇ।
ਇਸ ਕਿਸਾਨ ਨੇ ਇਸੇ ਝੋਟੇ ਤੋਂ ਕਮਾਈ ਕਰਕੇ ਆਪਣੀ 5 ਕੀਲੇ ਜ਼ਮੀਨ ਵੀ ਖਰੀਦੀ ਹੈ।ਇਸ ਝੋਟੇ ਦੀ ਕਈ ਥਾਈਂ ਚੰਗੀ ਕੀਮਤ ਵੀ ਲੱਗ ਚੁੱਕੀ ਹੈ ਪਰ ਇਹ ਕਿਸਾਨ ਇਸ ਝੋਟੇ ਨੂੰ ਵੇਚਣ ਲਈ ਤਿਆਰ ਨਹੀਂ ਹੈ ਕਿਉਂਕਿ ਇਨ੍ਹਾਂ ਨੂੰ ਝੋਟੇ ਪਾਲਣ ਦਾ ਸ਼ੌਂਕ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….
ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਪੰਜਾਬੀ ਵੀਰ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਸਨੇ ਇੱਕ ਝੋਟੇ ਤੋਂ ਹੀ 5 ਕੀਲੇ ਜ਼ਮੀਨ ਬਣਾ ਲਈ। ਤੁਹਾਨੂੰ ਦੱਸ ਦੇਈਏ ਕਿ ਇਸ ਵੀਰ …