ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ, ਪਰ ਸਰਕਾਰ ਵੱਲੋਂ ਗਾਹਕਾਂ ਨੂੰ ਐਲਪੀਜੀ ਸਬਸਿਡੀ ਦੀ ਸਹੂਲਤ ਦਿੱਤੀ ਜਾਂਦੀ ਹੈ। ਜੇਕਰ ਤੁਸੀਂ ਵੀ ਸਬਸਿਡੀ ਦਾ ਫ਼ਾਇਦਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇਹ ਕੰਮ ਆਸਾਨੀ ਨਾਲ ਕਰ ਸਕਦੇ ਹੋ। ਐਲਪੀਜੀ ਸਬਸਿਡੀ ਦਾ ਪੈਸਾ ਸਰਕਾਰ ਤੋਂ ਸਿੱਧਾ ਗਾਹਕ ਦੇ ਖਾਤੇ ‘ਚ ਭੇਜਿਆ ਜਾਂਦਾ ਹੈ।
ਆਧਾਰ ਨਾਲ ਲਿੰਕ ਕਰੋ – ਜੇਕਰ ਤੁਹਾਨੂੰ LPG ਸਬਸਿਡੀ ਨਹੀਂ ਮਿਲ ਰਹੀ ਹੈ ਤਾਂ ਬਿਲਕੁਲ ਵੀ ਚਿੰਤਾ ਨਾ ਕਰੋ। ਜੇਕਰ ਸਬਸਿਡੀ ਦੇ ਪੈਸੇ ਤੁਹਾਡੇ ਖਾਤੇ ‘ਚ ਨਹੀਂ ਆ ਰਹੇ ਹਨ ਤਾਂ ਆਪਣੇ ਖਾਤੇ ਨੂੰ ਆਧਾਰ ਨਾਲ ਲਿੰਕ ਕਰੋ। ਜੇਕਰ ਤੁਸੀਂ ਆਧਾਰ ਨਾਲ ਲਿੰਕ ਨਹੀਂ ਕਰਦੇ ਤਾਂ ਤੁਹਾਡੇ ਪੈਸੇ ਫਸ ਸਕਦੇ ਹਨ।
ਆਪਣੀ ਸਬਸਿਡੀ ਦਾ ਸਟੇਟਸ ਕਰੋ ਚੈੱਕ – ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ mylpg.in ‘ਤੇ ਜਾਓ।
ਹੁਣ ਤੁਸੀਂ ਸਕ੍ਰੀਨ ਦੇ ਸੱਜੇ ਪਾਸੇ ਗੈਸ ਸਿਲੰਡਰ ਦੀ ਫ਼ੋਟੋ ਦੇਖੋਗੇ।
ਇੱਥੇ ਤੁਹਾਨੂੰ ਆਪਣੇ ਸਰਵਿਸ ਪ੍ਰੋਵਾਈਡਰ ‘ਤੇ ਕਲਿੱਕ ਕਰਨਾ ਹੋਵੇਗਾ।
ਹੁਣ ਸਕ੍ਰੀਨ ਉੱਤੇ ਇੱਕ ਨਵੀਂ ਵਿੰਡੋ ਖੁੱਲੇਗੀ।
ਹੁਣ ਤੁਹਾਨੂੰ ਉੱਪਰ ਸੱਜੇ ਪਾਸੇ ਸਾਈਨ-ਇਨ ਤੇ ਨਿਊ ਯੂਜ਼ਰ ਆਪਸ਼ਨ ‘ਤੇ ਕਲਿੱਕ ਕਰਨਾ ਹੋਵੇਗਾ।
ਜੇਕਰ ਤੁਹਾਡੇ ਕੋਲ ਪਹਿਲਾਂ ਤੋਂ ਹੀ ਆਈਡੀ ਹੈ ਤਾਂ ਤੁਸੀਂ ਨਿਊ ਯੂਜ਼ਰ ‘ਤੇ ਟੈਪ ਕਰਕੇ ਵੈੱਬਸਾਈਟ ‘ਤੇ ਲੌਗਇਨ ਕਰ ਸਕਦੇ ਹੋ।
ਹੁਣ ਤੁਹਾਡੇ ਸਾਹਮਣੇ ਇੱਕ ਵਿੰਡੋ ਖੁੱਲੇਗੀ, ਸੱਜੇ ਪਾਸੇ ਵਿਊ ਸਿਲੰਡਰ ਬੁਕਿੰਗ ਹਿਸਟ੍ਰੀ ‘ਤੇ ਟੈਪ ਕਰੋ।
ਇੱਥੇ ਕਿਸ ਸਿਲੰਡਰ ‘ਤੇ ਤੁਹਾਨੂੰ ਕਿੰਨੀ ਸਬਸਿਡੀ ਮਿਲ ਰਹੀ ਹੈ, ਬਾਰੇ ਪਤਾ ਲੱਗੇਗਾ।
ਟੋਲ ਫ਼ਰੀ ਨੰਬਰ ‘ਤੇ ਕਰੋ ਸ਼ਿਕਾਇਤ – ਇਸ ਦੇ ਨਾਲ ਹੀ ਜੇਕਰ ਤੁਹਾਨੂੰ ਸਬਸਿਡੀ ਦੇ ਪੈਸੇ ਨਹੀਂ ਮਿਲੇ ਹਨ ਤਾਂ ਤੁਸੀਂ ਟੋਲ ਫਰੀ ਨੰਬਰ 1800-233-3555 ‘ਤੇ ਕਾਲ ਕਰਕੇ ਸ਼ਿਕਾਇਤ ਦਰਜ ਕਰਵਾ ਸਕਦੇ ਹੋ।
ਜਿਨ੍ਹਾਂ ਨੂੰ ਸਬਸਿਡੀ ਨਹੀਂ ਮਿਲਦੀ – ਤੁਹਾਨੂੰ ਦੱਸ ਦੇਈਏ ਕਿ ਜੇਕਰ ਤੁਹਾਡਾ ਆਧਾਰ ਲਿੰਕ ਨਹੀਂ ਹੈ ਤਾਂ ਤੁਹਾਡੀ ਸਬਸਿਡੀ ਬੰਦ ਹੋ ਜਾਂਦੀ ਹੈ। ਇਸ ਲਈ ਤੁਹਾਨੂੰ ਇਹ ਧਿਆਨ ‘ਚ ਰੱਖਣਾ ਚਾਹੀਦਾ ਹੈ ਕਿ ਤੁਹਾਡਾ ਆਧਾਰ ਤੁਹਾਡੇ ਖਾਤੇ ਨਾਲ ਲਿੰਕ ਹੈ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਦੀ ਸਾਲਾਨਾ ਆਮਦਨ 10 ਲੱਖ ਤੋਂ ਵੱਧ ਹੈ, ਉਨ੍ਹਾਂ ਨੂੰ ਸਬਸਿਡੀ ਨਹੀਂ ਦਿੱਤੀ ਜਾਂਦੀ ਹੈ।
ਐਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ, ਪਰ ਸਰਕਾਰ ਵੱਲੋਂ ਗਾਹਕਾਂ ਨੂੰ ਐਲਪੀਜੀ ਸਬਸਿਡੀ ਦੀ ਸਹੂਲਤ ਦਿੱਤੀ ਜਾਂਦੀ ਹੈ। ਜੇਕਰ ਤੁਸੀਂ ਵੀ ਸਬਸਿਡੀ ਦਾ ਫ਼ਾਇਦਾ ਲੈਣਾ …