ਕੁਝ ਦਿਨ ਪਹਿਲਾਂ ਬਲਾਚੌਰ ਵਿਖੇ ਪ੍ਰੇਮ ਢਿੱਲੋਂ ਦਾ ਲਾਈਵ ਸ਼ੋਅ ਸੀ। ਇਸ ਸ਼ੋਅ ਦੌਰਾਨ ਗੁਰ ਚਾਹਲ ਨਾਂ ਦੇ ਵਿਅਕਤੀ ਨੇ ਪ੍ਰੇਮ ਢਿੱਲੋਂ ’ਤੇ ਹਮਲਾ ਕਰ ਦਿੱਤਾ ਸੀ। ਇਸ ਦੀ ਵੀਡੀਓ ਵੀ ਕਾਫੀ ਵਾਇਰਲ ਹੋਈ ਸੀ।
ਹੁਣ ਗੁਰ ਚਾਹਲ ਵਲੋਂ ਇਸ ਮਾਮਲੇ ’ਚ ਮੁਆਫ਼ੀ ਮੰਗੀ ਗਈ ਹੈ। ਗੁਰ ਚਾਹਲ ਦਾ ਕਹਿਣਾ ਹੈ ਕਿ ਬਲਾਚੌਰ ’ਚ ਜੋ ਹੋਇਆ, ਉਸ ਅਣਜਾਣੇ ’ਚ ਹੋਇਆ ਕਿਉਂਕਿ ਉਸ ਨੇ ਡਰਿੰਕ ਕੀਤੀ ਹੋਈ ਸੀ। ਉਸ ਨੇ ਕਿਹਾ ਕਿ ਪ੍ਰੇਮ ਢਿੱਲੋਂ ਉਸ ਦੇ ਵੱਡੇ ਭਰਾ ਵਾਂਗ ਹੈ ਤੇ ਇਸ ਘਟਨਾ ’ਤੇ ਉਹ ਮੁਆਫ਼ੀ ਮੰਗਦਾ ਹੈ।
ਗੁਰ ਚਾਹਲ ਨੇ ਇਹ ਵੀ ਕਿਹਾ ਕਿ ਅੱਗੇ ਤੋਂ ਉਸ ਵਲੋਂ ਅਜਿਹਾ ਕੁਝ ਵੀ ਨਹੀਂ ਕੀਤਾ ਜਾਵੇਗਾ। ਦੱਸ ਦੇਈਏ ਕਿ ਗੁਰ ਚਾਹਲ ਨੇ ਇਹ ਵੀਡੀਓ ਆਪਣੀ ਇੰਸਟਾਗ੍ਰਾਮ ਸਟੋਰੀਜ਼ ’ਚ ਸਾਂਝੀ ਕੀਤੀ ਹੈ।
ਗੁਰ ਚਾਹਲ ਬੀਬਾ ਬੁਆਏਜ਼ ਨਾਂ ਦੇ ਮਿਊਜ਼ਿਕ ਗਰੁੱਪ ਦਾ ਹਿੱਸਾ ਹੈ, ਜਿਸ ’ਚ ਰੈਪਰ ਸੁਲਤਾਨ ਵੀ ਸ਼ਾਮਲ ਹੈ। ਗੁਰ ਚਾਹਲ ਸੁਲਤਾਨ ਦਾ ਹੀ ਸਾਥੀ ਹੈ ਤੇ ਰੈਪ ਕਰਦਾ ਹੈ। ਪ੍ਰੇਮ ਢਿੱਲੋਂ ’ਤੇ ਹਮਲਾ ਕਰਨ ਉਪਰੰਤ ਗੁਰ ਚਾਹਲ ਨਾਲ ਵੀ ਹੱਥੋਪਾਈ ਹੋਈ ਸੀ, ਜਿਸ ਦੇ ਚਲਦਿਆਂ ਉਸ ਨੇ ਨੱਕ ’ਤੇ ਸੱਟ ਲੱਗੀ ਸੀ। ਇਸ ਸੱਟ ਦਾ ਨਿਸ਼ਾਨ ਇਸ ਵੀਡੀਓ ’ਚ ਸਾਫ ਦੇਖਿਆ ਜਾ ਸਕਦਾ ਹੈ।
ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ
ਕੁਝ ਦਿਨ ਪਹਿਲਾਂ ਬਲਾਚੌਰ ਵਿਖੇ ਪ੍ਰੇਮ ਢਿੱਲੋਂ ਦਾ ਲਾਈਵ ਸ਼ੋਅ ਸੀ। ਇਸ ਸ਼ੋਅ ਦੌਰਾਨ ਗੁਰ ਚਾਹਲ ਨਾਂ ਦੇ ਵਿਅਕਤੀ ਨੇ ਪ੍ਰੇਮ ਢਿੱਲੋਂ ’ਤੇ ਹਮਲਾ ਕਰ ਦਿੱਤਾ ਸੀ। ਇਸ ਦੀ ਵੀਡੀਓ …