Breaking News
Home / Punjab / ਪੰਜਾਬ ਚ’ 3 ਦਿਨ ਇਹ ਰਸਤੇ ਰਹਿਣਗੇ ਬੰਦ-ਸਫ਼ਰ ਕਰਨ ਵਾਲੇ ਹੋ ਜਾਓ ਸਾਵਧਾਨ

ਪੰਜਾਬ ਚ’ 3 ਦਿਨ ਇਹ ਰਸਤੇ ਰਹਿਣਗੇ ਬੰਦ-ਸਫ਼ਰ ਕਰਨ ਵਾਲੇ ਹੋ ਜਾਓ ਸਾਵਧਾਨ

ਜਲੰਧਰ ਸ਼ਹਿਰ ’ਚ 13 ਤਾਰੀਖ਼ ਤੋਂ ਲੈ ਕੇ 16 ਫਰਵਰੀ ਤੱਕ ਰੂਟ ਪਲਾਨ ਬਦਲੇ ਜਾ ਰਹੇ ਹਨ, ਜਿਸ ਦੇ ਚਲਦਿਆਂ ਇਹ ਗੱਲ ਰਾਹਗੀਰਾਂ ਦੇ ਧਿਆਨ ’ਚ ਲਿਆਂਦੀ ਜਾ ਰਹੀ ਹੈ ਤਾਂਕਿ ਉਨ੍ਹਾਂ ਨੂੰ ਅਲਰਟ ਕਰ ਦਿੱਤਾ ਜਾਵੇ। ਦੱਸ ਦੇਈਏ ਕਿ 13 ਅਤੇ 14 ਫਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਜਯੰਤੀ ਮੌਕੇ ਭਾਰੀ ਗਿਣਤੀ ’ਚ ਸੰਗਤ ਵਾਰਾਣਸੀ ਜਾ ਰਹੀ ਹੈ, ਜਿਸ ਦੇ ਚਲਦਿਆਂ ਅੱਜ ਦੁਪਹਿਰ ਸਿਟੀ ਸਟੇਸ਼ਨ ਤੋਂ ਡੇਰਾ ਸੱਚਖੰਡ ਬੱਲਾਂ ਵੱਲੋਂ ਬੁੱਕ ਕੀਤੀ ਗਈ ਵਾਰਾਣਸੀ ਲਈ ਰਵਾਨਾ ਹੋਈ। ਇਸੇ ਦੌਰਾਨ ਦੋਮੋਰੀਆ ਪੁੱਲ, ਰੇਲਵੇ ਰੋਡ, ਕਿਸ਼ਨਪੁਰਾ ਚੌਂਕ, ਨਗਰ ਨਿਗਮ ਚੌਂਕ ਦੇ ਇਲਾਵਾ ਹੋਰ ਸਬੰਧਤ ਚੌਂਕਾਂ ’ਤੇ ਟ੍ਰੈਫਿਕ ਪੁਲਸ ਦੀ ਤਾਇਨਾਤੀ ਕੀਤੀ ਗਈ ਹੈ।

ਪਰਾਗਪੁਰ ਤੋਂ ਛਾਉਣੀ ਵੱਲ ਟ੍ਰੈਫਿਕ ’ਚ ਹੋਵੇਗਾ ਬਦਲਾਅ – ਇਥੇ ਇਹ ਵੀ ਦੱਸਣਯੋਗ ਹੈ ਕਿ ਚੋਣਾਂ ਦੇ ਦਰਮਿਆਨ ਕੱਲ੍ਹ ਯਾਨੀ ਕਿ 14 ਫਰਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ ਪਹੁੰਚਣ ਵਾਲੇ ਹਨ, ਜਿਸ ਦੇ ਚਲਦਿਆਂ ਜਲੰਧਰ-ਅੰਮ੍ਰਿਤਸਰ ਮੇਨ ਹਾਈਵੇਅ ਬੰਦ ਕਰਕੇ ਰਸਤਿਆਂ ਨੂੰ ਡਾਇਵਰਟ ਕਰ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਨੂੰ ਲੈ ਕੇ ਜਲੰਧਰ-ਅੰਮ੍ਰਿਤਸਰ ਹਾਈਵੇਅ ’ਤੇ ਲੁਧਿਆਣਾ ਤੋਂ ਆਉਂਦਾ ਟ੍ਰੈਫਿਕ ਪਰਾਗਪੁਰ ਤੋਂ ਕੈਂਟ ਵੱਲ ਡਾਇਵਰਟ ਕੀਤਾ ਜਾਵੇਗਾ। 14 ਫਰਵਰੀ ਨੂੰ ਇਕ ਲੇਨ ਬੰਦ ਕਰ ਦਿੱਤੀ ਜਾਵੇਗੀ।

ਇਸੇ ਦਿਨ ਰੈਲੀ ਦੌਰਾਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਨਾਮਲੇਵਾ ਸੰਗਤ ਸਿਟੀ ਰੇਲਵੇ ਸਟੇਸ਼ਨ ਤੋਂ ਵਾਰਾਣਸੀ ਲਈ ਰਵਾਨਾ ਹੋਵੇਗੀ। ਕੁਝ ਵਾਹਨਾਂ ਲਈ ਇਹ ਰਸਤਾ ਥੋੜ੍ਹੀ ਦੇਰ ਲਈ ਖੋਲ੍ਹ ਦਿੱਤਾ ਜਾਵੇਗਾ ਪਰ ਫਿਰ ਸ਼ਾਮ ਤੱਕ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੈਲੀ ਦੌਰਾਨ ਭਾਰੀ ਗਿਣਤੀ ’ਚ ਪੁਲਸ ਦੀ ਤਾਇਨਾਤੀ ਰਹੇਗੀ। ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਸ ਦੌਰਾਨ ਚੋਣ ਕਮਿਸ਼ਨ ਵੱਲੋਂ ਆਦੇਸ਼ਾਂ ਦਾ ਪਾਲਣ ਕੀਤਾ ਜਾਵੇਗਾ।

ਇਸ ਦੇ ਬਾਅਦ 16 ਫਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਚਲਦਿਆਂ 15 ਫਰਵਰੀ ਨੂੰ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ, ਜਿਸ ਕਰਕੇ 15 ਤਾਰੀਖ਼ ਨੂੰ ਨਕੋਦਰ ਰੋਡ ਬੰਦ ਕਰ ਦਿੱਤੀ ਜਾਵੇਗੀ ਅਤੇ ਰੂਟਾਂ ਨੂੰ ਡਾਇਵਰਟ ਕਰ ਦਿੱਤਾ ਜਾਵੇਗਾ। ਇਸ ਦੌਰਾਨ ਜੀ. ਟੀ. ਬੀ. ਨਗਰ ਤੋਂ ਲੈ ਕੇ ਬੂਟਾ ਮੰਡੀ ਤੱਕ ਦੇ ਵਾਹਨਾਂ ਦੇ ਆਉਣ-ਜਾਣ ’ਤੇ ਪਾਬੰਦੀ ਲਗਾ ਦਿੱਤੀ ਜਾਵੇਗੀ।

15 ਫਰਵਰੀ ਨੂੰ ਸ਼ੋਭਾ ਯਾਤਰਾ ਬੂਟਾ ਮੰਡੀ ਦੇ ਸ੍ਰੀ ਗੁਰੂ ਰਵਿਦਾਸ ਧਾਮ ਤੋਂ ਰਵਾਨਾ ਹੋਵੇਗੀ। ਜਲੰਧਰ, ਨਕੋਦਰ ਹਾਈਵੇਅ ਅਤੇ ਸ਼ਾਹਕੋਟ ਤੋਂ ਆਵਾਜਾਈ ਨੂੰ ਧਿਆਨ ’ਚ ਰੱਖਦੇ ਹੋਏ ਪੁਲਸ ਫ਼ੋਰਸ ਦੀ ਤਾਇਨਾਤੀ ਕੀਤੀ ਗਈ ਹੈ ਤਾਂਕਿ ਲੋਕਾਂ ਦੀ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਦੇ ਇਲਾਵਾ ਕੋਰੋਨਾ ਦੇ ਚਲਦਿਆਂ ਲੋਕਾਂ ਨੂੰ ਗਾਈਡਲਾਈਨਜ਼ ਦਾ ਧਿਆਨ ਰੱਖਣਾ ਹੋਵੇਗਾ।

ਜਲੰਧਰ ਸ਼ਹਿਰ ’ਚ 13 ਤਾਰੀਖ਼ ਤੋਂ ਲੈ ਕੇ 16 ਫਰਵਰੀ ਤੱਕ ਰੂਟ ਪਲਾਨ ਬਦਲੇ ਜਾ ਰਹੇ ਹਨ, ਜਿਸ ਦੇ ਚਲਦਿਆਂ ਇਹ ਗੱਲ ਰਾਹਗੀਰਾਂ ਦੇ ਧਿਆਨ ’ਚ ਲਿਆਂਦੀ ਜਾ ਰਹੀ ਹੈ …

Leave a Reply

Your email address will not be published. Required fields are marked *