ਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ (Punjab Polls 2022) ਦੇ ਕੁਝ ਹਲਕਿਆਂ ਲਈ ਅੱਜ ਕੀਤੀ ਜਾਣ ਵਾਲੀ ਵਰਚੁਅਲ ਰੈਲੀ ਰੱਦ ਹੋ ਗਈ ਹੈ। ਜਾਣਕਾਰੀ ਦੇ ਮੁਤਾਬਕ ਹੁਣ ਪ੍ਰਧਾਨ ਮੰਤਰੀ ਵਰਚੁਅਲ ਰੈਲੀ ਦੀ ਥਾਂ ’ਤੇ ਫਿਜ਼ੀਕਲ ਰੈਲੀ ਦਾ ਐਲਾਨ ਕਰ ਸਕਦੇ ਹਨ। ਪ੍ਰਧਾਨਮੰਤਰੀ ਨੇ ਕੱਲ੍ਹ ਹੀ ਵਰਚੁਅਲ ਰੈਲੀ ਚ ਐਲਾਨ ਕਰ ਦਿੱਤਾ ਸੀ, ਜਿਸ ਤੋਂ ਬਾਅਦ ਵਰਚੁਅਲ ਰੈਲੀ ਰੱਦ ਕਰ ਦਿੱਤੀ ਗਈ।
ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਚੋਣ ਪ੍ਰਚਾਰ ਨੂੰ ਲੈ ਕੇ ਹਲਚਲ ਮਚੀ ਹੋਈ ਹੈ। ਭਾਜਪਾ ਵਲੋਂ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਨੇ ਪੰਜਾਬ ’ਚ ‘ਫਤਿਹ ਰੈਲੀ’ ਦੌਰਾਨ ਲੁਧਿਆਣਾ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਵੋਟਰਾਂ ਨੂੰ ਵਰੁਅਚਲ ਰੈਲੀ ਜ਼ਰੀਏ ਸੰਬੋਧਿਤ ਕਰਦੇ ਹੋਏ ਕਿਹਾ ਕਿ ਇਸ ਵਾਰ ਤਾਂ ਮੈਂ ਵਰੁਅਚਲੀ ਨਮਸਕਾਰ ਕਰ ਰਿਹਾ ਹਾਂ।
ਪਰ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਵਿਚ ਰੱਖਦੇ ਹੋਏ ਕੁਝ ਦਿਨਾਂ ਬਾਅਦ ਮੇਰਾ ਪੰਜਾਬ ਆਉਣ ਦਾ ਪ੍ਰੋਗਰਾਮ ਜ਼ਰੂਰ ਬਣੇਗਾ। ਮੈਨੂੰ ਪੰਜਾਬ ਦੀ ਮਿੱਟੀ ਨੂੰ ਮੱਥੇ ’ਤੇ ਲਾਉਣ ਅਤੇ ਭੈਣ-ਭਰਾਵਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲੇਗਾ। ਅਸੀਂ ਸਾਰੇ ਮਿਲ ਕੇ ਨਵਾਂ ਪੰਜਾਬ ਦੇ ਸੰਕਲਪ ਨੂੰ ਪੂਰਾ ਕਰਨ ਲਈ ਇੱਕ ਜੁੱਟ ਹੋਵਾਂਗੇ।
ਸੰਬੋਧਨ ਦੌਰਾਨ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਡਾ ਟੀਚਾ ਪੰਜਾਬ (Punjab Polls 2022) ਨੂੰ ਮਜ਼ਬੂਤ ਕਰਨਾ ਹੈ। 21ਵੀਂ ਸਦੀ ਦਾ ਭਾਰਤ ਬਣਾਉਣ ’ਚ ਜੁੱਟੇ ਹਾਂ, ਜਿਸ ਵਿਜ਼ਨ ਦਾ ਪੰਜਾਬ ਅਹਿਮ ਹਿੱਸਾ ਹੈ। ਉਨ੍ਹਾਂ ਕਿਹਾ ਕਿ ਵਿਕਾਸ ਦਾ ਡਬਲ ਇੰਜਣ ਲੱਗੇਗਾ ਤਾਂ ਪੰਜਾਬ ਬਦਲੇਗਾ। ਅਸੀਂ ਸਾਰੇ ਮਿਲ ਕੇ ਨਵਾਂ ਪੰਜਾਬ ਬਣਾਵਾਂਗੇ।
ਜ਼ਿਕਰਯੋਗ ਹੈ ਕਿ ਪੰਜਾਬ ਚ ਵੋਟਾਂ ਦਾ ਸਮਾਂ ਕਰੀਬ ਆਉਂਦਾ ਜਾ ਰਿਹਾ ਹੈ। 20 ਫਰਵਰੀ ਨੂੰ ਪੰਜਾਬ ਚ ਚੁਣਾਵੀ ਜੰਗ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਇਸ ਵਿਚਕਾਰ ਸਿਆਸੀ ਪਾਰਟੀਆਂ ਲਗਾਤਾਰ ਵਰਚੁਅਲ ਰੈਲਿਆਂ ਤੇ ਡੋਰ-ਟੂ-ਡੋਰ ਚੋਣ ਪ੍ਰਚਾਰ ਕਰਨ ਵਿੱਚ ਜੁੱਟੀਆਂ ਹੋਇਆ ਹਨ। ਹਰ ਸਿਆਸੀ ਪਾਰਟੀ ਲੋਕਾ ‘ਚ ਜਾ ਕੇ ਆਪਣੀ-ਆਪਣੀ ਪਾਰਟੀ ਦੇ ਗੁਣ ਗਾ ਰਹੀ ਹੈ। ਪਰ ਦੇਖਣਾ ਇਹ ਹੋਵੇਗਾ ਕਿ ਹੁਣ ਕਿਸ ਪਾਰਟੀ ਨੂੰ ਸੱਤਾ ਵਿੱਚ ਆਉਣ ਦਾ ਮੌਕਾ ਮਿਲਦਾ ਹੈ। ਆਖਿਰ ਲੋਕ ਆਪਣੀ ਵੋਟ ਦੀ ਵਰਤੋ ਕਰਕੇ ਕਿਸ ਪਾਰਟੀ ਨੂੰ ਜਿੱਤ ਦਿਲਾਉਂਦੀ ਹੈ।
ਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ (Punjab Polls 2022) ਦੇ ਕੁਝ ਹਲਕਿਆਂ ਲਈ ਅੱਜ ਕੀਤੀ ਜਾਣ ਵਾਲੀ ਵਰਚੁਅਲ ਰੈਲੀ ਰੱਦ ਹੋ ਗਈ ਹੈ। ਜਾਣਕਾਰੀ ਦੇ ਮੁਤਾਬਕ ਹੁਣ ਪ੍ਰਧਾਨ ਮੰਤਰੀ ਵਰਚੁਅਲ …
Wosm News Punjab Latest News