LPG ‘ਤੇ ਸਬਸਿਡੀ ਲੈਣ ਵਾਲੇ ਗਾਹਕਾਂ ਲਈ ਇਕ ਅਹਿਮ ਖਬਰ ਹੈ। ਉੱਜਵਲਾ ਯੋਜਨਾ ਤਹਿਤ ਮੁਫਤ LPG ਗੈਸ ਕੁਨੈਕਸ਼ਨ ‘ਤੇ ਮਿਲਣ ਵਾਲੀ ਸਬਸਿਡੀ ‘ਚ ਵੱਡਾ ਬਦਲਾਅ ਹੋ ਸਕਦਾ ਹੈ। ਇਸ ਲਈ ਜੇਕਰ ਤੁਸੀਂ ਵੀ ਉੱਜਵਲਾ ਯੋਜਨਾ ਤਹਿਤ ਮੁਫਤ LPG ਕੁਨੈਕਸ਼ਨ ਲੈਣ ਦੀ ਯੋਜਨਾ ਬਣਾ ਰਹੇ ਹੋ ਤਾਂ ਪਹਿਲਾਂ ਇਸ ਖਬਰ ਨੂੰ ਧਿਆਨ ਨਾਲ ਪੜ੍ਹੋ।
ਰਿਪੋਰਟ ਮੁਤਾਬਕ ਉੱਜਵਲਾ ਸਕੀਮ ਤਹਿਤ ਨਵੇਂ ਕੁਨੈਕਸ਼ਨਾਂ ਲਈ ਸਬਸਿਡੀ ਦੀ ਮੌਜੂਦਾ ਪ੍ਰਣਾਲੀ ‘ਚ ਬਦਲਾਅ ਹੋ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਪੈਟਰੋਲੀਅਮ ਮੰਤਰਾਲੇ ਨੇ ਦੋ ਨਵੇਂ ਤਰੀਕਿਆਂ ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਨੂੰ ਜਲਦੀ ਹੀ ਜਾਰੀ ਕਰ ਦਿੱਤਾ ਜਾਵੇਗਾ।
ਜਾਣਕਾਰੀ ਅਨੁਸਾਰ ਹੁਣ ਐਲਪੀਜੀ ਕੁਨੈਕਸ਼ਨ (ਭਾਰਤ, ਐਚਪੀ ਜਾਂ ਇੰਡੇਨ) ਮੁਹੱਈਆ ਕਰਵਾਉਣ ਵਾਲੀ ਕੰਪਨੀ ਪੇਸ਼ਗੀ ਭੁਗਤਾਨ ਵਜੋਂ 1600 ਰੁਪਏ ਦੀ ਇੱਕਮੁਸ਼ਤ ਰਕਮ ਵਸੂਲ ਕਰੇਗੀ। ਮੌਜੂਦਾ ਪ੍ਰਣਾਲੀ ‘ਚ ਇਸ ਰਕਮ ਨੂੰ EMI ‘ਚ ਦੇਣ ਦੀ ਛੋਟ ਹੈ। ਬਾਕੀ 1600 ਰੁਪਏ ਦੀ ਸਬਸਿਡੀ ਸਰਕਾਰ ਦਿੰਦੀ ਹੈ। ਚੰਗੀ ਗੱਲ ਇਹ ਹੈ ਕਿ ਸਰਕਾਰ ਵੱਲੋਂ ਮਿਲਣ ਵਾਲੀ 1600 ਰੁਪਏ ਦੀ ਰਾਸ਼ੀ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾ ਰਿਹਾ ਹੈ।
ਸਰਕਾਰ ਦਿੰਦੀ ਹੈ ਮੁਫਤ LPG ਸਿਲੰਡਰ – ਤੁਹਾਨੂੰ ਦੱਸ ਦੇਈਏ ਕਿ ਮੋਦੀ ਸਰਕਾਰ ਦੀ ਉੱਜਵਲਾ ਯੋਜਨਾ ਤਹਿਤ ਗਾਹਕਾਂ ਨੂੰ 14.2 ਕਿਲੋ ਦਾ ਸਿਲੰਡਰ ਤੇ ਸਟੋਵ ਦਿੱਤਾ ਜਾਂਦਾ ਹੈ। ਇਸਦੀ ਕੀਮਤ ਲਗਪਗ 3200 ਰੁਪਏ ਹੈ ਅਤੇ ਸਰਕਾਰ ਤੋਂ 1600 ਰੁਪਏ ਦੀ ਸਬਸਿਡੀ ਮਿਲਦੀ ਹੈ ਜਦੋਂਕਿ ਤੇਲ ਮਾਰਕੀਟਿੰਗ ਕੰਪਨੀਆਂ (OMCs) 1600 ਰੁਪਏ ਦੀ ਐਡਵਾਂਸ ਦਿੰਦੀਆਂ ਹਨ।
ਜਾਣੋ ਕੀ ਹੈ ਉੱਜਵਲਾ ਯੋਜਨਾ ਤੇ ਇਸ ਦੇ ਲਈ ਕਿਵੇਂ ਕਰੀਏ ਰਜਿਸਟਰ – ਉੱਜਵਲਾ ਯੋਜਨਾ ਲਈ ਰਜਿਸਟਰ ਕਰਨਾ ਬੇਹੱਦ ਆਸਾਨ ਹੈ। ਉੱਜਵਲਾ ਸਕੀਮ ਤਹਿਤ ਬੀਪੀਐਲ ਪਰਿਵਾਰ ਦੀਆਂ ਔਰਤਾਂ ਗੈਸ ਕੁਨੈਕਸ਼ਨ ਲਈ ਅਪਲਾਈ ਕਰ ਸਕਦੀਆਂ ਹਨ।
ਸਕੀਮ ਬਾਰੇ ਪੂਰੀ ਜਾਣਕਾਰੀ ਅਧਿਕਾਰਤ ਵੈੱਬਸਾਈਟ pmujjwalayojana.com ‘ਤੇ ਜਾ ਕੇ ਮਿਲ ਜਾਵੇਗੀ।
ਰਜਿਸਟਰ ਕਰਨ ਲਈ ਕਿਸੇ ਨੂੰ ਪਹਿਲਾਂ ਇਕ ਫਾਰਮ ਭਰਨਾ ਪਵੇਗਾ ਤੇ ਇਸਨੂੰ ਨਜ਼ਦੀਕੀ ਐਲਪੀਜੀ ਵੰਡ ਨੂੰ ਦੇਣਾ ਪਵੇਗਾ।
ਫਾਰਮ ‘ਚ ਅਪਲਾਈ ਕਰਨ ਵਾਲੀ ਔਰਤ ਨੂੰ ਆਪਣਾ ਪੂਰਾ ਪਤਾ, ਜਨ ਧਨ ਬੈਂਕ ਖਾਤਾ ਤੇ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਆਧਾਰ ਨੰਬਰ ਵੀ ਦੇਣਾ ਪਵੇਗਾ।
ਫਾਰਮ ਦਾ ਅਧਿਐਨ ਕਰਨ ਤੋਂ ਬਾਅਦ ਦੇਸ਼ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਯੋਗ ਲਾਭਪਾਤਰੀ ਨੂੰ ਐਲਪੀਜੀ ਕੁਨੈਕਸ਼ਨ ਜਾਰੀ ਕਰਦੀਆਂ ਹਨ।
LPG ‘ਤੇ ਸਬਸਿਡੀ ਲੈਣ ਵਾਲੇ ਗਾਹਕਾਂ ਲਈ ਇਕ ਅਹਿਮ ਖਬਰ ਹੈ। ਉੱਜਵਲਾ ਯੋਜਨਾ ਤਹਿਤ ਮੁਫਤ LPG ਗੈਸ ਕੁਨੈਕਸ਼ਨ ‘ਤੇ ਮਿਲਣ ਵਾਲੀ ਸਬਸਿਡੀ ‘ਚ ਵੱਡਾ ਬਦਲਾਅ ਹੋ ਸਕਦਾ ਹੈ। ਇਸ ਲਈ …