ਦੇਸ਼ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਉਤਰਾਅ-ਚੜ੍ਹਾਅ ਜਾਰੀ ਹੈ ਅਤੇ ਇਸ ਦਰਮਿਆਨ ਸਕੂਲ ਖੋਲ੍ਹੇ ਜਾਣ ਨੂੰ ਲੈ ਕੇ ਵੱਡੀ ਖਬਰ ਹੈ। ਕੇਂਦਰ ਸਰਕਾਰ ਜਲਦ ਹੀ ਦੇਸ਼ ਭਰ ਵਿਚ ਸਕੂਲ ਖੋਲ੍ਹੇ ਜਾਣ ਸਬੰਧੀ ਇੱਕ ਨਵੀਂ ਐਡਵਾਈਜ਼ਰੀ ਜਾਰੀ ਕਰ ਸਕਦੀ ਹੈ।
ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵਲੀਆ ਨੇ ਨੈਸ਼ਨਲ ਐਕਸਰਪਟ ਗਰੁੱਪ ਨਾਲ ਇਸ ਬਾਰੇ ਵਿਚਾਰ ਕਰਨ ਨੂੰ ਕਿਹਾ ਹੈ। ਕੋਰੋਨਾ ਵਾਇਰਸ ਦੀ ਤੀਜੀ ਲਹਿਰ ਦਰਮਿਆਨ ਇਸ ਸਮੇਂ ਦੇਸ਼ ਵਿਚ ਤੇਜ਼ੀ ਨਾਲ 15 ਤੋਂ 18 ਸਾਲ ਤੱਕ ਦੇ ਬੱਚਿਆਂ ਲਈ ਟੀਕਾਕਰਨ ਮੁਹਿੰਮ ਚੱਲ ਰਹੀ ਹੈ।ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਦੇਸ਼ ਦੇ ਕਈ ਸੂਬਿਆਂ ਵਿਚ ਸਕੂਲ, ਕਾਲਜ ਬੰਦ ਕਰ ਦਿੱਤੇ ਗਏ ਸਨ।
ਕੋਰੋਨਾ ਵਾਇਰਸ ਨੇ ਹਾਲਾਂਕਿ ਹਰ ਉਮਰ ਦੇ ਬੱਚਿਆਂ ਨੂੰ ਸੰਕਰਮਿਤ ਕੀਤਾ ਹੈ ਪਰ ਬੱਚਿਆਂ ਵਿਚ ਸੰਕਰਮਣ ਦੇ ਗੰਭੀਰ ਮਾਮਲੇ ਨਾ ਦੇ ਬਰਾਬਰ ਹਨ। ਮਾਹਿਰਾਂਦਾ ਮੰਨਣਾ ਹੈ ਕਿ ਸਕੂਲ ਖੋਲ੍ਹੇ ਜਾਣ ਲਈਇਹ ਸਹੀ ਸਮਾਂ ਹੈ। ਕੇਂਦਰ ਸਰਕਾਰ ਚਾਹੁੰਦੀ ਹੈ ਕਿ ਸਖਤ ਕੋਰੋਨਾ ਵਾਇਰਸ ਨਿਯਮਾਂ ਨਾਲ ਸਕੂਲ ਫਿਰ ਤੋਂ ਖੋਲ੍ਹੇ ਜਾਣੇ। ਹਾਲਾਂਕਿ ਸਕੂਲ ਖੋਲ੍ਹੇ ਜਾਣ ਦੇ ਸਬੰਧ ਵਿਚ ਆਖਰੀ ਫੈਸਲਾ ਸੂਬਾ ਸਰਕਾਰਾਂ ਦੇ ਉਪਰ ਹੋਵੇਗਾ।
ਗੌਰਤਲਬ ਹੈ ਕਿ ਦੇਸ਼ ਵਿਚ 15 ਤੋਂ 18 ਸਾਲ ਤੱਕ ਦੀ ਉਮਰ ਦੇ ਬੱਚਿਆਂ ਲਈ 3 ਜਨਵਰੀ ਤੋਂ ਟੀਕਾਕਰਨ ਮੁਹਿੰਮ ਸ਼ੁਰੂ ਕਰ ਦਿੱਤਾ ਗਿਆ ਸੀ। ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨੇ ਦੱਸਿਆ ਕਿ ਹੁਣ ਤੱਕ ਦੇਸ਼ ਦੀ 95 ਫੀਸਦੀ ਯੋਗ ਆਬਾਦੀ ਨੂੰ ਕੋਰੋਨਾ ਵਾਇਰਸ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਦਾ ਚੁੱਕੀ ਹੈ।
ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਵੀ ਗਿਰਾਵਟ ਦਰਜ ਕੀਤੀ ਗਈ ਤੇ ਦੇਸ਼ ਵਿਚ 2,51,209 ਨਵੇਂ ਮਰੀਜ਼ ਸਾਹਮਣੇ ਆਏ। ਇਸ ਤੋਂ ਇਲਾਵਾ ਇਕ ਦਿਨ ਵਿਚ ਕੋਰੋਨਾ ਵਾਇਰਸ ਨਾਲ ਸੰਕਰਮਿਤ 3,47,443 ਮਰੀਜ਼ ਠੀਕ ਹੋਏ ਤੇ ਐਕਟਿਵ ਮਾਮਲੇ ਘੱਟ ਕੇ, 21,05,611 ਹੋ ਗਏ।
ਦੇਸ਼ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਉਤਰਾਅ-ਚੜ੍ਹਾਅ ਜਾਰੀ ਹੈ ਅਤੇ ਇਸ ਦਰਮਿਆਨ ਸਕੂਲ ਖੋਲ੍ਹੇ ਜਾਣ ਨੂੰ ਲੈ ਕੇ ਵੱਡੀ ਖਬਰ ਹੈ। ਕੇਂਦਰ ਸਰਕਾਰ ਜਲਦ ਹੀ ਦੇਸ਼ ਭਰ ਵਿਚ ਸਕੂਲ …
Wosm News Punjab Latest News