ਪੰਜਾਬ ਦੇ ਬਹੁਤੇ ਕਿਸਾਨ ਠੇਕੇ ‘ਤੇ ਜ਼ਮੀਨ ਲੈਕੇ ਖੇਤੀ ਕਰਦੇ ਹਨ ਅਤੇ ਬਹੁਤੇ ਕਿਸਾਨ ਠੇਕੇ ‘ਤੇ ਜ਼ਮੀਨ ਦਿੰਦੇ ਵੀ ਹਨ। ਜਿਆਦਾਤਰ ਵੱਡੇ ਕਿਸਾਨ ਵਿਦੇਸ਼ਾਂ ਵਿੱਚ ਚਲੇ ਜਾਣ ਦੇ ਕਾਰਨ ਆਪਣੀਆਂ ਜ਼ਮੀਨਾਂ ਠੇਕੇ ‘ਤੇ ਦੇ ਦਿੰਦੇ ਹਨ। ਜੇਕਰ ਤੁਸੀਂ ਵੀ ਕਿਸਾਨ ਹੋ ਅਤੇ ਠੇਕੇ ‘ਤੇ ਜ਼ਮੀਨ ਲੈਂਦੇ ਜਾਂ ਫਿਰ ਦਿੰਦੇ ਹੋ ਤਾਂ ਤੁਹਾਡੇ ਲਈ ਇੱਕ ਵੱਡੀ ਖਬਰ ਹੈ।
ਕਈ ਵਾਰ ਕੁਦਰਤੀ ਮਾਰ ਕਾਰਨ ਜਾਣ ਫਿਰ ਕਿਸੇ ਹੋਰ ਵਜ੍ਹਾ ਨਾਲ ਕਿਸਾਨਾਂ ਦੀ ਫਸਲ ਖਰਾਬ ਹੋ ਜਾਂਦੀ ਹੈ ਅਤੇ ਕਿਸਾਨਾਂ ਨੂੰ ਬਹੁਤ ਵੱਡਾ ਨੁਕਸਾਨ ਹੁੰਦਾ ਹੈ। ਇਸ ਨੁਕਸਾਨ ਦੇ ਨਾਲ ਨਾਲ ਛੋਟੇ ਕਿਸਾਨਾਂ ਨੂੰ ਜ਼ਮੀਨ ਦੇ ਠੇਕੇ ਦੀ ਚਿੰਤਾ ਵੀ ਹੁੰਦੀ ਹੈ। ਕਿਉਂਕਿ ਜੇਕਰ ਉਸਦੀ ਫਸਲ ਚੰਗੀ ਹੋਵੇਗੀ ਤਾਂ ਹੀ ਉਹ ਆਪਣਾ ਪਰਿਵਾਰ ਪਾਲ ਸਕਦਾ ਹੈ ਅਤੇ ਜ਼ਮੀਨ ਦਾ ਠੇਕਾ ਦੇ ਸਕਦਾ ਹੈ।
ਪਰ ਜੇਕਰ ਉਹ ਫਸਲ ਹੀ ਮੀਂਹ ਨਾਲ ਜਾਂ ਫਿਰ ਕਿਸੇ ਹੋਰ ਵਜ੍ਹਾ ਨਾਲ ਖਰਾਬ ਹੋ ਜਾਵੇ ਤਾਂ ਕਿਸਾਨਾਂ ਲਈ ਆਪਣੇ ਪਰਿਵਾਰ ਦਾ ਖਰਚਾ ਚਲਾਉਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਇਸ ਹਾਲ ਵਿੱਚ ਜ਼ਮੀਨ ਦਾ ਠੇਕਾ ਦੇਣ ਲਈ ਜਿਆਦਾਤਰ ਕਿਸਾਨਾਂ ਨੂੰ ਕਰਜ਼ੇ ਚੁੱਕਣੇ ਪੈਂਦੇ ਹਨ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਕਿਸਾਨ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਆਪਣੀ ਜ਼ਮੀਨ ਠੇਕੇ ‘ਤੇ ਦਿੰਦਾ ਹੈ।
ਹਰਜਿੰਦਰ ਸਿੰਘ ਨਾਮ ਦੇ ਇਸ ਕਿਸਾਨ ਨੇ ਇੱਕ ਅਜਿਹੀ ਮਿਸਾਲ ਪੇਸ਼ ਕਰ ਦਿੱਤੀ ਹੈ ਜਿਸ ਨਾਲ ਪੂਰੇ ਪਿੰਡ ਦੇ ਕਿਸਾਨ ਇਸਤੋਂ ਖੁਸ਼ ਹੋਕੇ ਹਾਰ ਪਾ ਰਹੇ ਹਨ। ਦਰਅਸਲ ਇਸ ਕਿਸਾਨ ਨੇ ਆਪਣੀ 11 ਕਿਲੇ ਜ਼ਮੀਨ ਆਪਣੇ ਹੀ ਪਿੰਡ ਦੇ ਇੱਕ ਕਿਸਾਨ ਨੂੰ ਠੇਕੇ ‘ਤੇ ਦਿੱਤੀ ਹੋਈ ਹੈ ਜਿਸਦਾ ਠੇਕਾ ਲਗਭਗ 6 ਲੱਖ ਰੁਪਏ ਬਣਦਾ ਹੈ।
ਪਰ ਫਸਲ ਖਰਾਬ ਹੋਣ ਦੇ ਕਾਰਨ ਇਸ ਕਿਸਾਨ ਨੇ ਆਪਣੀ ਜ਼ਮੀਨ ਦਾ ਅੱਧਾ ਠੇਕਾ ਯਾਨੀ 3 ਲੱਖ ਰੁਪਏ ਮਾਫ ਕਰ ਦਿੱਤੇ। ਇਸ ਕਿਸਾਨ ਦਾ ਕਹਿਣਾ ਹੈ ਕਿ ਸਾਨੂ ਹੀ ਆਪਣੇ ਕਿਸਾਨ ਭਰਾਵਾਂ ਬਾਰੇ ਸੋਚਣਾ ਚਾਹੀਦਾ ਹੈ ਅਤੇ ਜੇਕਰ ਤੁਸੀਂ ਵੀ ਜ਼ਮੀਨ ਠੇਕੇ ‘ਤੇ ਦਿੰਦੇ ਹੋ ਤਾਂ ਫਸਲਾਂ ਖਰਾਬ ਹੋਣ ‘ਤੇ ਛੋਟੇ ਅਤੇ ਗਰੀਬ ਕਿਸਾਨਾਂ ਨੂੰ ਜ਼ਮੀਨਾਂ ਦੇ ਠੇਕੇ ਵਿੱਚ ਛੋਟ ਜਰੂਰ ਦਿਓ ਨਾਲ ਹੀ ਇਸ ਕਿਸਾਨ ਨੇ ਕਿਹਾ ਕਿ ਹੁਣ ਤੋਂ ਉਹ ਇਸ ਕਿਸਾਨ ਤੋਂ ਆਪਣੀ ਜ਼ਮੀਨ ਸਿਰਫ 50 ਹਜ਼ਾਰ ਨੂੰ ਠੇਕੇ ‘ਤੇ ਦੇ ਰਿਹਾ ਹੈ। ਇਸ ਕਿਸਾਨ ਦੀ ਤਰਾਂ ਸਾਰੇ ਵੱਡੇ ਅਤੇ NRI ਕਿਸਾਨਾਂ ਨੂੰ ਇਸੇ ਤਰਾਂ ਸੋਚਣਾ ਚਾਹੀਦਾ ਹੈ ਅਤੇ ਛੋਟੇ ਕਿਸਾਨਾਂ ਦੀ ਮਦਦ ਜਰੂਰ ਕਰਨੀ ਚਾਹੀਦੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ ….
https://www.facebook.com/watch/?extid=CL-UNK-UNK-UNK-AN_GK0T-GK1C&v=1019505655399376
ਪੰਜਾਬ ਦੇ ਬਹੁਤੇ ਕਿਸਾਨ ਠੇਕੇ ‘ਤੇ ਜ਼ਮੀਨ ਲੈਕੇ ਖੇਤੀ ਕਰਦੇ ਹਨ ਅਤੇ ਬਹੁਤੇ ਕਿਸਾਨ ਠੇਕੇ ‘ਤੇ ਜ਼ਮੀਨ ਦਿੰਦੇ ਵੀ ਹਨ। ਜਿਆਦਾਤਰ ਵੱਡੇ ਕਿਸਾਨ ਵਿਦੇਸ਼ਾਂ ਵਿੱਚ ਚਲੇ ਜਾਣ ਦੇ ਕਾਰਨ ਆਪਣੀਆਂ …
Wosm News Punjab Latest News