Breaking News
Home / Punjab / ਵੋਟਾਂ ਤੋਂ ਪਹਿਲਾਂ ਪੰਜਾਬ ਲਈ ਆਈ ਅੱਤ ਮਾੜੀ ਖ਼ਬਰ-ਪੰਜਾਬੀਓ ਹੋ ਜਾਓ ਸਾਵਧਾਨ

ਵੋਟਾਂ ਤੋਂ ਪਹਿਲਾਂ ਪੰਜਾਬ ਲਈ ਆਈ ਅੱਤ ਮਾੜੀ ਖ਼ਬਰ-ਪੰਜਾਬੀਓ ਹੋ ਜਾਓ ਸਾਵਧਾਨ

ਪੰਜਾਬ ‘ਚ ਚੋਣ ਦੰਗਲ ਦੌਰਾਨ ਕੋਰੋਨਾ ਦਾ ਕਹਿਰ ਵਧ ਰਿਹਾ ਹੈ। ਪਿਛਲੇ 6 ਦਿਨਾਂ ਤੋਂ ਹਰ ਰੋਜ਼ 20 ਤੋਂ ਵੱਧ ਲੋਕ ਕੋਰੋਨਾ ਨਾਲ ਮਰ ਰਹੇ ਹਨ। ਇੰਨਾ ਹੀ ਨਹੀਂ, ਕੋਰੋਨਾ ਦੀ ਜਾਨਲੇਵਾ ਰਫਤਾਰ ਇੰਨੀ ਤੇਜ਼ ਹੋ ਗਈ ਹੈ ਕਿ 12 ਦਿਨਾਂ ‘ਚ 246 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੰਜਾਬ ਵਿੱਚ ਐਕਟਿਵ ਕੇਸਾਂ ਦੀ ਗਿਣਤੀ 48 ਹਜ਼ਾਰ ਨੂੰ ਪਾਰ ਕਰ ਗਈ ਹੈ। ਇਸ ਦੇ ਬਾਵਜੂਦ ਸਰਕਾਰ ਨਾ ਤਾਂ ਕਰੋਨਾ ਦੀ ਲਾਗ ਨੂੰ ਰੋਕਣ ਵਿੱਚ ਕਾਮਯਾਬ ਹੋ ਰਹੀ ਹੈ ਤੇ ਨਾ ਹੀ ਮੌਤਾਂ ਨੂੰ ਰੋਕਣ ਲਈ ਕੋਈ ਠੋਸ ਕਦਮ ਚੁੱਕ ਰਹੀ ਹੈ।

ਅੰਕੜਿਆਂ ਮੁਤਾਬਕ ਪੰਜਾਬ ‘ਚ 14 ਜਨਵਰੀ ਤੋਂ ਬਾਅਦ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਨੇ ਤੇਜ਼ੀ ਫੜੀ ਹੈ। 11 ਜਨਵਰੀ ਨੂੰ 9, ਅਗਲੇ ਦਿਨ 10 ਤੇ 13 ਜਨਵਰੀ ਨੂੰ 13 ਮੌਤਾਂ ਹੋਈਆਂ। ਇਸ ਤੋਂ ਬਾਅਦ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਨੇ ਤੇਜ਼ੀ ਫੜ ਲਈ। 14 ਜਨਵਰੀ ਨੂੰ 21, ਫਿਰ 15 ਨੂੰ 22 ਮੌਤਾਂ ਹੋਈਆਂ। 13 ਜਨਵਰੀ ਨੂੰ ਇਹ ਅੰਕੜਾ 13 ਸੀ, ਪਰ ਉਸ ਤੋਂ ਬਾਅਦ ਪਿਛਲੇ 6 ਦਿਨਾਂ ਵਿੱਚ ਇਹ 20 ਤੋਂ ਘੱਟ ਨਹੀਂ ਹੋਇਆ। 20 ਜਨਵਰੀ ਤੇ 22 ਜਨਵਰੀ ਨੂੰ ਵੀ ਇਹ ਅੰਕੜਾ 33 ਨੂੰ ਪਾਰ ਕਰ ਗਿਆ ਸੀ।

ਪੰਜਾਬ ‘ਚ ਹੁਣ ਰੋਜ਼ਾਨਾ ਕੋਰੋਨਾ ਦੇ ਨਵੇਂ ਕੇਸ 8 ਹਜ਼ਾਰ ਦੇ ਕਰੀਬ ਪਹੁੰਚ ਗਏ ਹਨ। 19 ਜਨਵਰੀ ਨੂੰ 7,849, ਫਿਰ 20, 7,986 ਤੇ 21 ਨੂੰ 7,792 ਨਵੇਂ ਕੇਸ ਸਾਹਮਣੇ ਆਏ। 22 ਜਨਵਰੀ ਨੂੰ ਇਹ ਅੰਕੜਾ 7,699 ਤੱਕ ਪਹੁੰਚ ਗਿਆ। ਪੰਜਾਬ ਵਿੱਚ ਇਸ ਸਮੇਂ 48,564 ਐਕਟਿਵ ਕੇਸ ਹਨ।

ਦੇਸ਼ ‘ਚ 24 ਘੰਟਿਆਂ ਵਿੱਚ ਤਿੰਨ ਲੱਖ 33 ਹਜ਼ਾਰ 533 ਨਵੇਂ ਕੇਸ- ਦੇਸ਼ ਵਿੱਚ ਜਾਨਲੇਵਾ ਕੋਰੋਨਾ ਵਾਇਰਸ ਮਹਾਮਾਰੀ ਦੇ ਕੇਸ ਕੱਲ੍ਹ ਦੇ ਮੁਕਾਬਲੇ ਅੱਜ ਘਟੇ ਹਨ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਤਿੰਨ ਲੱਖ 33 ਹਜ਼ਾਰ 533 ਨਵੇਂ ਕੇਸ ਸਾਹਮਣੇ ਆਏ ਹਨ ਤੇ 525 ਲੋਕਾਂ ਦੀ ਮੌਤ ਹੋਈ ਹੈ। ਦੇਸ਼ ਵਿੱਚ ਰੋਜ਼ਾਨਾ ਪੌਜੇਟੀਵਿਟੀ ਦਰ ਹੁਣ 17.78 ਪ੍ਰਤੀਸ਼ਤ ਹੈ। ਵੱਡੀ ਗੱਲ ਇਹ ਹੈ ਕਿ ਦੇਸ਼ ਵਿੱਚ ਕੱਲ੍ਹ ਨਾਲੋਂ 4 ਹਜ਼ਾਰ 171 ਘੱਟ ਮਾਮਲੇ ਸਾਹਮਣੇ ਆਏ ਹਨ, ਕੱਲ੍ਹ ਕੋਰੋਨਾ ਵਾਇਰਸ ਦੇ 3 ਲੱਖ 37 ਹਜ਼ਾਰ 704 ਮਾਮਲੇ ਸਨ। ਜਾਣੋ ਦੇਸ਼ ‘ਚ ਕੋਰੋਨਾ ਦੀ ਤਾਜ਼ਾ ਸਥਿਤੀ ਕੀ ਹੈ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਹੁਣ ਦੇਸ਼ ਵਿੱਚ ਐਕਟਿਵ ਕੇਸਾਂ ਦੀ ਗਿਣਤੀ 21 ਲੱਖ 87 ਹਜ਼ਾਰ 205 ਹੋ ਗਈ ਹੈ। ਇਸ ਦੇ ਨਾਲ ਹੀ ਇਸ ਮਹਾਮਾਰੀ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ 4 ਲੱਖ 89 ਹਜ਼ਾਰ 409 ਹੋ ਗਈ ਹੈ। ਅੰਕੜਿਆਂ ਅਨੁਸਾਰ ਕੱਲ੍ਹ 2 ਲੱਖ 59 ਹਜ਼ਾਰ 168 ਲੋਕ ਠੀਕ ਹੋਏ ਸਨ, ਜਿਸ ਤੋਂ ਬਾਅਦ ਹੁਣ ਤੱਕ 3 ਕਰੋੜ 65 ਲੱਖ 60 ਹਜ਼ਾਰ 650 ਲੋਕ ਸੰਕਰਮਣ ਮੁਕਤ ਹੋ ਚੁੱਕੇ ਹਨ।

ਪੰਜਾਬ ‘ਚ ਚੋਣ ਦੰਗਲ ਦੌਰਾਨ ਕੋਰੋਨਾ ਦਾ ਕਹਿਰ ਵਧ ਰਿਹਾ ਹੈ। ਪਿਛਲੇ 6 ਦਿਨਾਂ ਤੋਂ ਹਰ ਰੋਜ਼ 20 ਤੋਂ ਵੱਧ ਲੋਕ ਕੋਰੋਨਾ ਨਾਲ ਮਰ ਰਹੇ ਹਨ। ਇੰਨਾ ਹੀ ਨਹੀਂ, ਕੋਰੋਨਾ …

Leave a Reply

Your email address will not be published. Required fields are marked *