ਸੋਸ਼ਲ ਮੀਡੀਆ (Social Media) ‘ਤੇ ਹਰ ਰੋਜ਼ ਸੈਂਕੜੇ ਵੀਡੀਓ ਵਾਇਰਲ ਹੁੰਦੇ ਹਨ। ਇਹ ਵੀਡੀਓ ਵੱਖ-ਵੱਖ ਕਿਸਮਾਂ ਦੇ ਹਨ। ਕੁਝ ਵੀਡੀਓਜ਼ ਇਨਸਾਨਾਂ ਨਾਲ ਸਬੰਧਤ ਹਨ ਤੇ ਕੁਝ ਜਾਨਵਰਾਂ ਨਾਲ, ਪਰ ਇਸ ਸਭ ਦੇ ਵਿਚਕਾਰ ਇੱਕ ਅਜਿਹਾ ਵੀਡੀਓ ਸਾਹਮਣੇ ਆਇਆ ਹੈ, ਜਿਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਿੱਚ ਖਿੱਚ ਦਾ ਕੇਂਦਰ ਟਰੈਕਟਰ ਹੈ। ਆਓ ਦੱਸਦੇ ਹਾਂ ਪੂਰਾ ਮਾਮਲਾ-
ਆਖਰ ਕੀ ਹੈ ਵੀਡੀਓ ‘ਚ –
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਸ ਵੀਡੀਓ ‘ਚ ਤੁਸੀਂ ਦੇਖੋਗੇ ਕਿ ਇਹ ਇਕ ਅਨਾਜ ਮੰਡੀ ਦਾ ਸੀਨ ਹੈ। ਕਈ ਲੋਕ ਇੱਥੇ ਅਨਾਜ ਲੈ ਕੇ ਆਏ ਹਨ। ਵੀਡੀਓ ਦੇ ਫਰੇਮ ਵਿੱਚ 2 ਟ੍ਰੈਕਟਰ ਵੇਖੋਗੇ। ਇਕ ਟਰੈਕਟਰ ਤੋਂ ਮਾਲ ਉਤਾਰਿਆ ਗਿਆ ਹੈ, ਜਦੋਂ ਕਿ ਇਸ ਦੇ ਪਿੱਛੇ ਖੜ੍ਹੇ ਟਰੈਕਟਰ ਤੋਂ ਅਨਾਜ ਉਤਾਰਿਆ ਜਾਣਾ ਹੈ। ਪਿਛਲੇ ਟਰੈਕਟਰ ‘ਤੇ ਕੋਈ ਵੀ ਨਹੀਂ ਬੈਠਾ ਹੈ ਪਰ ਇਸ ਦੌਰਾਨ ਅਚਾਨਕ ਕੁਝ ਅਜਿਹਾ ਹੋ ਜਾਂਦਾ ਹੈ, ਜਿਸ ਨੂੰ ਦੇਖ ਕੇ ਹਰ ਕੋਈ ਦੰਗ ਰਹਿ ਜਾਂਦਾ ਹੈ।
ਆਪਣੇ ਆਪ ਚੱਲਣ ਲੱਗਦਾ ਟ੍ਰੈਕਟਰ – ਦਰਅਸਲ, ਪਿੱਛੇ ਖੜ੍ਹਾ ਟਰੈਕਟਰ, ਜਿਸ ਵਿਚ ਕੋਈ ਨਹੀਂ ਬੈਠਾ ਹੁੰਦਾ, ਆਪਣੇ ਆਪ ਚੱਲਣ ਲੱਗ ਪੈਂਦਾ ਹੈ। ਉਸ ਨੂੰ ਦੇਖ ਕੇ ਲੱਗਦਾ ਹੈ ਕਿ ਧੁੱਪ ਵਿੱਚ ਖਲ੍ਹੋ ਕੇ ਉਸ ਦਾ ਦਿਮਾਗ ਖਰਾਬ ਹੋ ਗਿਆ ਤੇ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਉਹ ਆਪਣੇ ਮਾਲਕ ਨੂੰ ਕਹਿ ਰਿਹਾ ਹੋਵੇ
ਕਿ ‘ਤੂੰ ਆ ਜਾਂ ਮੈਂ ਜਾਵਾਂ’। ਟਰੈਕਟਰ ਨਾ ਸਿਰਫ਼ ਇੱਕ ਜਾਂ ਦੋ ਕਦਮ ਅੱਗੇ ਵਧਦਾ ਹੈ, ਪਰ ਇਹ ਲਗਪਗ ਰੈਂਪ ਤੱਕ ਪਹੁੰਚ ਜਾਂਦਾ ਹੈ। ਇਸ ਦੌਰਾਨ ਉਸ ਦੇ ਡਰਾਈਵਰ ਨੇ ਟਰੈਕਟਰ ਨੂੰ ਆਪਣੇ ਆਪ ਚੱਲਦਾ ਦੇਖ ਕੇ ਦੌੜ ਕੇ ਉਸ ਨੂੰ ਕਾਬੂ ਕਰ ਲਿਆ।
ਸੋਸ਼ਲ ਮੀਡੀਆ (Social Media) ‘ਤੇ ਹਰ ਰੋਜ਼ ਸੈਂਕੜੇ ਵੀਡੀਓ ਵਾਇਰਲ ਹੁੰਦੇ ਹਨ। ਇਹ ਵੀਡੀਓ ਵੱਖ-ਵੱਖ ਕਿਸਮਾਂ ਦੇ ਹਨ। ਕੁਝ ਵੀਡੀਓਜ਼ ਇਨਸਾਨਾਂ ਨਾਲ ਸਬੰਧਤ ਹਨ ਤੇ ਕੁਝ ਜਾਨਵਰਾਂ ਨਾਲ, ਪਰ ਇਸ …
Wosm News Punjab Latest News