Breaking News
Home / Punjab / ਅੱਜ 11 ਵਜ਼ੇ ਹੋ ਜਾਓ ਤਿਆਰ-ਮੋਦੀ ਸਾਬ ਕਰਨ ਜਾ ਰਹੇ ਇਹ ਵੱਡਾ ਕੰਮ

ਅੱਜ 11 ਵਜ਼ੇ ਹੋ ਜਾਓ ਤਿਆਰ-ਮੋਦੀ ਸਾਬ ਕਰਨ ਜਾ ਰਹੇ ਇਹ ਵੱਡਾ ਕੰਮ

ਪੀਐੱਮ ਮੋਦੀ ਸ਼ਨਿੱਚਰਵਾਰ ਨੂੰ ਵੱਖ-ਵੱਖ ਸੂਬਿਆਂ ਦੇ ਮੈਜਿਸਟ੍ਰੇਟਸ (ਡੀਐੱਮ) ਨਾਲ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਕਰਨਗੇ।ਪ੍ਰਧਾਨਮੰਤਰੀ ਦਫ਼ਤਰ (ਪੀਐੱਮਓ) ਨੇ ਕਿਹਾ ਕਿ ਪੀਐੱਮ ਮੋਦੀ ਸੂਬਿਆਂ ਦੇ ਸਰਕਾਰੀ ਕਾਰਜਾਂ ਤੇ ਯੋਜਨਾਵਾਂ ਦੀ ਸਥਿਤੀ ਬਾਰੇ ਫ਼ੀਡਬੈਕ ਲੈਣਗੇ।ਇਸ ਨਾਲ ਸਰਕਾਰੀ ਯੋਜਨਾਵਾਂ ਦੀ ਸਮੀਖਿਆ ਕਰਨ ਤੇ ਚੁਣੌਤੀਆਂ ਦਾ ਪਤਾ ਲੱਗਣ ‘ਚ ਮਦਦ ਮਿਲੇਗੀ।

ਉੱਤਰ-ਪੂਰਬੀ ਸੂਬਿਆਂ ਨੂੰ ਸਥਾਪਨਾ ਦਿਵਸ ਦੀਆਂ ਮੁਬਾਰਕਾਂ – ਇਸ ਤੋਂ ਪਹਿਲਾਂ ਦਿਨ ‘ਚ ਪੀਐੱਮ ਮੋਦੀ ਨੇ ਤਿੰਨ ਉੱਤਰ-ਪੂਰਬੀ ਸੂਬਿਆਂ ਤ੍ਰਿਪੁਰਾ, ਮਣੀਪੁਰ ਤੇ ਮੇਘਾਲਿਆ ਨੂੰ ਉਨ੍ਹਾਂ ਦੇ 50ਵੇਂ ਸਥਾਪਨਾ ਦਿਵਸ ‘ਤੇ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਕਨੈਕਟਿਵਟੀ ਤੇ ਬੁਨਿਆਦੀ ਢਾਂਚੇ ‘ਚ ਸੁਧਾਰ ਨੇ ਸੂਬਿਆਂ ‘ਚ ਤੇਜ਼ੀ ਨਾਲ ਵਿਕਾਸ ਕੀਤਾ ਹੈ। ਤਿੰਨਾਂ ਸੂਬਿਆਂ ‘ਚ ਵੱਖ – ਵੱਖ ਵੀਡੀਓ ਸੰਦੇਸ਼ਾਂ ਰਾਹੀਂ ਮੌਕੇ ‘ਤੇ ਵਧਾਈ ਦਿੱਤੀ ਤੇ ਕਿਹਾ ਕਿ ਸਰਕਾਰ ਮਣੀਪੁਰ ਨੂੰ ਦੇਸ਼ ਦੀ ਖੇਡ ਮਹਾਸ਼ਕਤੀ ਬਣਾਉਣ ਲਈ ਪੂਰੇ ਯਤਨ ਕਰ ਰਹੀ ਹੈ।

ਸਭ ਤੋਂ ਹਰਮਨਪਿਆਰੇ ਵਿਸ਼ਵ ਨੇਤਾ ਪੀਐੱਮ ਮੋਦੀ – ਇਸ ਦੌਰਾਨ, ਮਾਰਨਿੰਗ ਕੰਸਲਟ ਪੋਲੀਟੀਕਲ ਇੰਟੈਲੀਜੈਂਸ ਦੁਆਰਾ ਕਰਵਾਏ ਗਏ ਇੱਕ ਸਰਵੇਖਣ ਅਨੁਸਾਰ, ਪੀਐਮ ਮੋਦੀ 71 ਫ਼ੀਸਦੀ ਮਨਜ਼ੂਰੀ ਦਰਜਾਬੰਦੀ ਨਾਲ ਸਭ ਤੋਂ ਪ੍ਰਸਿੱਧ ਵਿਸ਼ਵ ਨੇਤਾ ਦੇ ਰੂਪ ਵਿੱਚ ਸਿਖ਼ਰ ‘ਤੇ ਹਨ। ਸਰਵੇ ‘ਚ ਪੀਐੱਮ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ, ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ, ਜਰਮਨ ਚਾਂਸਲਰ ਓਲਾਫ ਸ਼ੋਲਜ਼ ਅਤੇ ਹੋਰ ਪ੍ਰਮੁੱਖ ਵਿਸ਼ਵ ਨੇਤਾਵਾਂ ਨੂੰ ਪਿੱਛੇ ਛੱਡ ਦਿੱਤਾ ਹੈ।

ਪੀਐਮ ਮੋਦੀ ਦੀ ਮਨਜ਼ੂਰੀ ਦਰਜਾਬੰਦੀ ਵਿੱਚ ਸੁਧਾਰ ਹੋਇਆ ਹੈ – ਜੂਨ, 2021 ਵਿੱਚ ਜਾਰੀ ਕੀਤੀ ਮਨਜ਼ੂਰੀ ਦਰਜਾਬੰਦੀ ਦੇ ਮੁਕਾਬਲੇ ਇਸ ਵਾਰ ਪੀਐਮ ਮੋਦੀ ਦੀ ਮਨਜ਼ੂਰੀ ਦਰਜਾਬੰਦੀ ‘ਚ ਸੁਧਾਰ ਹੋਇਆ ਹੈ। ਜੂਨ ‘ਚ ਪ੍ਰਧਾਨ ਮੰਤਰੀ ਦੀ ਮਨਜ਼ੂਰੀ ਦਰਜਾਬੰਦੀ 66 ਫ਼ੀਸਦੀ ਸੀ ਪਰ ਅਜਿਹਾ ਨਹੀਂ ਹੈ ਕਿ ਪ੍ਰਧਾਨ ਮੰਤਰੀ ਦੀ ਮਨਜ਼ੂਰੀ ਦਰਜਾਬੰਦੀ ਵਧੀ ਹੈ। ਸਗੋਂ ਉਸ ਦੀ ਅਸਵੀਕ੍ਰਿਤੀ ਦਰਜਾਬੰਦੀ ਵੀ ਘਟ ਗਈ। ਲਗਭਗ 25 ਫ਼ੀਸਦੀ ਦੀ ਗਿਰਾਵਟ ਨਾਲ, ਇਹ ਹੁਣ ਸੂਚੀ ਦੇ ਸਭ ਤੋਂ ਹੇਠਲੇ ਸਥਾਨ ‘ਤੇ ਸੀ।

ਪੀਐੱਮ ਮੋਦੀ ਸ਼ਨਿੱਚਰਵਾਰ ਨੂੰ ਵੱਖ-ਵੱਖ ਸੂਬਿਆਂ ਦੇ ਮੈਜਿਸਟ੍ਰੇਟਸ (ਡੀਐੱਮ) ਨਾਲ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਕਰਨਗੇ।ਪ੍ਰਧਾਨਮੰਤਰੀ ਦਫ਼ਤਰ (ਪੀਐੱਮਓ) ਨੇ ਕਿਹਾ ਕਿ ਪੀਐੱਮ ਮੋਦੀ ਸੂਬਿਆਂ ਦੇ ਸਰਕਾਰੀ ਕਾਰਜਾਂ ਤੇ ਯੋਜਨਾਵਾਂ ਦੀ ਸਥਿਤੀ …

Leave a Reply

Your email address will not be published. Required fields are marked *