ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਣ ਲਈ ਕਰਵਾਏ ਗਏ ਸਰਵੇ ਤੋਂ ਬਾਅਦ ਹੁਣ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਨਜ਼ਦੀਕੀ ਲਿਖਿਲ ਅਲਵਾ ਨੇ ਆਪਣੇ ਟਵਿਟਰ ਹੈਂਡਲ ’ਤੇ ਪੰਜਾਬ ’ਚ ਕਾਂਗਰਸ ਦੇ ਸੀਐੱਮ ਉਮੀਦਵਾਰ ਲਈ ਸਰਵੇ ਕਰਵਾ ਕੇ ਨਵੀਂ ਚਰਚਾ ਛੇੜ ਦਿੱਤੀ ਹੈ। ਉਨ੍ਹਾਂ ਨੇ ਟਵਿਟਰ ’ਤੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਲਈ ਚਾਰ ਬਦਲ ਦਿੱਤੇ।
ਪਹਿਲੇ ਨੰਬਰ ’ਤੇ ਚਰਨਜੀਤ ਸਿੰਘ ਚੰਨੀ, ਦੂਸਰੇ ਨੰਬਰ ’ਤੇ ਨਵਜੋਤ ਸਿੰਘ ਸਿੱਧੂ, ਤੀਸਰੇ ਨੰਬਰ ’ਤੇ ਸੁਨੀਲ ਜਾਖੜ ਤੇ ਚੌਥੇ ਨੰਬਰ ’ਤੇ ਸੀਐੱਮ ਚਿਹਰੇ ਦੀ ਲੋੜ ਨਹੀਂ ਬਦਲ ਸ਼ਾਮਲ ਕੀਤਾ। ਦਿਲਚਸਪ ਗੱਲ ਇਹ ਹੈ ਕਿ ਬੁੱਧਵਾਰ ਨੂੰ ਹੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਪੰਜਾਬ ’ਚ ਸੀਐੱਮ ਦਾ ਚਿਹਰਾ ਨਾ ਦੇਣ ਤੇ ਸੰਯੁਕਤ ਤੌਰ ’ਤੇ ਚੋਣ ਲੜਨ ਦੀ ਗੱਲ ਕਹੀ ਸੀ। ਉਨ੍ਹਾਂ ਕਿਹਾ ਸੀ ਕਿ ਚੰਨੀ, ਸਿੱਧੂ ਅਤੇ ਜਾਖੜ ਹੀ ਸਾਡੇ ਨੇਤਾ ਹਨ। ਇਨ੍ਹਾਂ ਦੀ ਅਗਵਾਈ ਵਿਚ ਹੀ ਚੋਣਾਂ ਲੜੀਆਂ ਜਾਣਗੀਆਂ। ਮੁੱਖ ਮੰਤਰੀ ਦਾ ਫ਼ੈਸਲਾ ਚੋਣਾਂ ਤੋਂ ਬਾਅਦ ਕੀਤਾ ਜਾਵੇਗਾ।
ਦੂਜੇ ਪਾਸੇ ਰਾਹੁਲ ਗਾਂਧੀ ਦੇ ਨਜ਼ਦੀਕੀ ਨਿਖਿਲ ਅਲਵਾ ਨੇ ਹੁਣ ਸਰਵੇ ਕਰਵਾ ਦਿੱਤਾ ਹੈ। ਨਿਖਿਲ ਅਲਵਾ ਕਾਂਗਰਸ ਦੀ ਸੀਨੀਅਰ ਆਗੂ ਮਾਰਗ੍ਰੇਟ ਅਲਵਾ ਦੇ ਪੁੱਤਰ ਹਨ ਅਤੇ ਰਾਹੁਲ ਗਾਂਧੀ ਦਾ ਇੰਟਰਨੈੱਟ ਮੀਡੀਆ ਸੰਭਾਲਦੇ ਹਨ। ਉਨ੍ਹਾਂ ਦੇ ਸਰਵੇ ਵਿਚ ਸਿਰਫ 1283 ਲੋਕਾਂ ਨੇ ਭਾਗ ਲਿਆ। ਇਸ ਵਿਚ ਸਭ ਤੋਂ ਵੱਧ 68.7 ਪ੍ਰਤੀਸ਼ਤ ਵੋਟਾਂ ’ਤੇ ਚਰਨਜੀਤ ਸਿੰਘ ਚੁੰਨੀ, 11.5 ਪ੍ਰਤੀਸ਼ਤ ਨਵਜੋਤ ਸਿੰਘ ਸਿੱਧੂ, 9.3 ਪ੍ਰਤੀਸ਼ਤ ਸੁਨੀਲ ਜਾਖੜ ਨੂੰ ਮਿਲੇ। 10.4 ਪ੍ਰਤੀਸ਼ਤ ਲੋਕਾਂ ਨੇ ਕਿਹਾ ਕਿ ਸੀਐੱਮ ਚਿਹਰੇ ਦੀ ਲੋੜ ਨਹੀਂ ਹੈ।
ਕਾਂਗਰਸ ਨੇ ਵੀਡੀਓ ਜ਼ਰੀਏ ਦਿੱਤਾ ਸੀ ਸੰਕੇਤ – ਇਸ ਤੋਂ ਪਹਿਲਾਂ ਵੀ ਕਾਂਗਰਸ ਨੇ ਆਪਣੇ ਟਵਿਟਰ ਹੈਂਡਲ ਤੋਂ ਇਕ ਵੀਡੀਓ ਪੋਸਟ ਕੀਤੀ ਸੀ ਜਿਸ ਵਿਚ ਫਿਲਮ ਅਦਾਕਾਰ ਸੋਨੂੰ ਸੂਦ ਨੇ ਨਾਂ ਲਏ ਬਗੈਰ ਇਸ ਤਰ੍ਹਾਂ ਦੇ ਸੰਕੇਤ ਦਿੱਤੇ ਸਨ ਕਿ ਚਰਨਜੀਤ ਸਿੰਘ ਚੰਨੀ ਹੀ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ ਹਨ। ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਨੂੰ ਪਾਰਟੀ ਨੇ ਮੋਗਾ ਤੋਂ ਉਮੀਦਵਾਰ ਬਣਾਇਆ ਹੈ ਜਿਸ ਤੋਂ ਨਾਰਾਜ਼ ਕਾਂਗਰਸੀ ਵਿਧਾਇਕ ਡਾ. ਹਰਜੋਤ ਕਮਲ ਭਾਜਪਾ ਵਿਚ ਸ਼ਾਮਲ ਹੋ ਗਏ ਸਨ।
ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨਣ ਲਈ ਕਰਵਾਏ ਗਏ ਸਰਵੇ ਤੋਂ ਬਾਅਦ ਹੁਣ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਨਜ਼ਦੀਕੀ ਲਿਖਿਲ ਅਲਵਾ ਨੇ ਆਪਣੇ ਟਵਿਟਰ …
Wosm News Punjab Latest News