Breaking News
Home / Punjab / ਹੁਣੇ ਹੁਣੇ ਮਾਸਕ ਪਾਉਣ ਵਾਲਿਆਂ ਲਈ ਆਈ ਇਹ ਵੱਡੀ ਖ਼ਬਰ-ਹੋ ਗਿਆ ਇਹ ਨਵਾਂ ਐਲਾਨ

ਹੁਣੇ ਹੁਣੇ ਮਾਸਕ ਪਾਉਣ ਵਾਲਿਆਂ ਲਈ ਆਈ ਇਹ ਵੱਡੀ ਖ਼ਬਰ-ਹੋ ਗਿਆ ਇਹ ਨਵਾਂ ਐਲਾਨ

ਅੰਤਰਰਾਸ਼ਟਰੀ ਸਿਹਤ ਮਾਹਰਾਂ ਨੇ ਸੋਮਵਾਰ ਨੂੰ ਚੇਤਾਵਨੀ ਦਿੱਤੀ ਕਿ ਕੋਵਿਡ ਮਹਾਮਾਰੀ ਜਲਦੀ ਖ਼ਤਮ ਨਹੀਂ ਹੋਣ ਵਾਲੀ ਹੈ ਅਤੇ ਓਮੀਕਰੋਨ ਕੋਰੋਨਾ ਵਾਇਰਸ ਦਾ ਆਖ਼ਰੀ ਵੇਰੀਐਂਟ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਬਹੁਤ ਕੁਝ ਇਸ ਘਾਤਕ ਵਾਇਰਸ ਦੇ ਅਗਲੇ ਵੇਰੀਐਂਟ ਦੇ ਪ੍ਰਭਾਵ ਅਤੇ ਉਸ ਦੀ ਸੰਕ੍ਰਾਮਕਤਾ (ਛੂਤਕਾਰੀ) ’ਤੇ ਨਿਰਭਰ ਕਰੇਗਾ। ਵਿਸ਼ਵ ਆਰਥਿਕ ਫੋਰਮ (ਡਬਲਯੂ.ਈ.ਐੱਫ.) ਦੇ ਹਫ਼ਤਾ ਭਰ ਚੱਲਣ ਵਾਲੇ ਆਨਲਾਈਨ ਦਾਵੋਸ ਏਜੰਡਾ ਸੰਮੇਲਨ ਦੇ ਪਹਿਲੇ ਦਿਨ ਕੋਵਿਡ-19 ਦੀ ਸਥਿਤੀ ’ਤੇ ਆਪਣੇ ਸੰਬੋਧਨ ਵਿਚ ਮਸ਼ਹੂਰ ਅਮਰੀਕੀ ਮਹਾਮਾਰੀ ਵਿਗਿਆਨੀ ਐਂਥਨੀ ਫਾਊਚੀ ਨੇ ਕਿਹਾ ਕਿ ‘ਨਵੀਂ ਸਾਧਾਰਨ ਸਥਿਤੀ’ ਨੂੰ ਲੈ ਕੇ ਭਵਿੱਖਬਾਣੀ ਕਰਨਾ ਮੁਸ਼ਕਲ ਹੋਵੇਗਾ, ਹਾਲਾਂਕਿ, ਉਨ੍ਹਾਂ ਨੂੰ ਨਹੀਂ ਲੱਗਦਾ ਕਿ ਲੋਕਾਂ ਨੂੰ ਹਮੇਸ਼ਾ ਮਾਸਕ ਪਹਿਨਣਾ ਪਵੇਗਾ।

ਫਾਊਚੀ ਨੇ ਕਿਹਾ, ‘ਓਮੀਕਰੋਨ ਬਹੁਤ ਤੇਜ਼ੀ ਨਾਲ ਫੈਲਦਾ ਹੈ ਪਰ ਇਹ ਬਹੁਤ ਜ਼ਿਆਦਾ ਰੋਗਜਨਕ ਨਹੀਂ ਹੈ। ਜਦੋਂਕਿ ਮੈਨੂੰ ਉਮੀਦ ਹੈ ਕਿ ਸਥਿਤੀ ਅਜੇ ਵੀ ਅਜਿਹੀ ਹੀ ਰਹੇਗੀ, ਹਾਲਾਂਕਿ, ਬਹੁਤ ਕੁੱਝ ਆਉਣ ਵਾਲੇ ਸਮੇਂ ਵਿਚ ਉਭਰਨ ਵਾਲੇ ਵਾਇਰਸ ਦੇ ਨਵੇਂ ਵੇਰੀਐਂਟਾਂ ’ਤੇ ਨਿਰਭਰ ਕਰੇਗਾ।’ ਉਨ੍ਹਾਂ ਕਿਹਾ ਕਿ ਮਹਾਮਾਰੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ‘ਗੁੰਮਰਾਹਕੁੰਨ ਜਾਣਕਾਰੀਆਂ’ ਹਨ ਪਰ ਇਹ ਕਹਿਣਾ ਮੁਸ਼ਕਲ ਹੈ ਕਿ ਮਹਾਮਾਰੀ ਕਦੋਂ ਤੱਕ ਜਾਰੀ ਰਹੇਗੀ?

ਫਾਊਚੀ ਨੇ ਕਿਹਾ, ‘ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਕਿ ‘ਨਵੀਂ ਸਾਧਾਰਨ ਸਥਿਤੀ’ ਕਿਹੋ ਜਿਹੀ ਹੋਵੇਗੀ। ਮੈਨੂੰ ਨਹੀਂ ਲੱਗਦਾ ਕਿ ਲੋਕਾਂ ਨੂੰ ਹਮੇਸ਼ਾ ਮਾਸਕ ਪਾਉਣਾ ਪਏਗਾ। ਹਾਲਾਂਕਿ, ਮੈਂ ਉਮੀਦ ਕਰਾਂਗਾ ਕਿ ‘ਨਵੀਂ ਸਾਧਾਰਨ ਸਥਿਤੀ’ ਇਕ-ਦੂਜੇ ਨਾਲ ਅਤੇ ਜ਼ਿਆਦਾ ਇਕਜੁੱਟਤਾ ਨਾਲ ਹੋਵੇਗੀ। ਮੈਂ ਇਹ ਵੀ ਉਮੀਦ ਕਰਦਾ ਹਾਂ ਕਿ ਇਕ ਵਾਰ ਸਥਿਤੀ ਆਮ ਵਾਂਗ ਹੋਣ ’ਤੇ ਇਹ ਵੀ ਸਾਡੀਆਂ ਯਾਦਾਂ ਵਿਚ ਰਹੇਗਾ ਕਿ ਇਕ ਮਹਾਮਾਰੀ ਸਾਡੇ ਉੱਤੇ ਕਿਵੇਂ ਪ੍ਰਭਾਵ ਪਾ ਸਕਦੀ ਹੈ।’

ਦਵਾਈ ਕੰਪਨੀ ਮੋਡਰਨਾ ਦੇ ਸੀ.ਈ.ਓ. ਸਟੀਫਨ ਬੀ. ਦੇ ਇਲਾਵਾ ‘ਕੋਅਲਿਸ਼ਨ ਫਾਰ ਅਪੈਂਡੀਮਿਕ ਪ੍ਰੀਪੇਅਰਡਨੈਸ’ (35P9) ਦੇ ਸੀ.ਈ.ਓ. ਰਿਚਰਡ ਹੈਚੇਟ ਅਤੇ ਲੰਡਨ ਦੀ ਛੂਤ ਦੀਆਂ ਬਿਮਾਰੀਆਂ ਦੀ ਮਾਹਰ ਅਨੇਲਾਈਜ਼ ਵਾਈਲਡਰ ਸਮਿਥ ਨੇ ਵੀ ਸੈਸ਼ਨ ਨੂੰ ਸੰਬੋਧਨ ਕੀਤਾ। ਸਮਿਥ ਨੇ ਕਿਹਾ ਕਿ ਓਮੀਕਰੋਨ ਵਾਇਰਸ ਦਾ ਆਖ਼ਰੀ ਵੇਰੀਐਂਟ ਨਹੀਂ ਹੋਵੇਗਾ ਅਤੇ ਮਹਾਮਾਰੀ ਜਲਦੀ ਖ਼ਤਮ ਹੋਣ ਵਾਲੀ ਨਹੀਂ ਹੈ।

 

ਅੰਤਰਰਾਸ਼ਟਰੀ ਸਿਹਤ ਮਾਹਰਾਂ ਨੇ ਸੋਮਵਾਰ ਨੂੰ ਚੇਤਾਵਨੀ ਦਿੱਤੀ ਕਿ ਕੋਵਿਡ ਮਹਾਮਾਰੀ ਜਲਦੀ ਖ਼ਤਮ ਨਹੀਂ ਹੋਣ ਵਾਲੀ ਹੈ ਅਤੇ ਓਮੀਕਰੋਨ ਕੋਰੋਨਾ ਵਾਇਰਸ ਦਾ ਆਖ਼ਰੀ ਵੇਰੀਐਂਟ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਬਹੁਤ …

Leave a Reply

Your email address will not be published. Required fields are marked *