ਪਹਾੜਾਂ ’ਚ ਬਰਫ਼ਬਾਰੀ ਜਾਰੀ ਰਹਿਣ ਕਾਰਨ ਸਮੁੱਚਾ ਉੱਤੀਰ ਭਾਰਤ ਠਰਿਆ ਹੋਇਆ ਹੈ। ਬਰਫ਼ੀਲੀਆਂ ਹਵਾਵਾਂ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਔਖਾ ਹੋਇਆ ਪਿਆ ਹੈ। ਠੰਢ ਦੀ ਜ਼ਿਆਦਾ ਮਾਰ ਅਸਰ ਦਿਹਾੜੀਦਾਰ ਬੰਦਿਆਂ ’ਤੇ ਪੈ ਰਹੀ ਹੈ ਜਿਨ੍ਹਾਂ ਰੋਜ਼ ਕਮਾਉਣਾ ਅਤੇ ਖਾਣਾ ਹੁੰਦਾ ਹੈ। ਲੋਕ ਅੱਗ ਬਾਲ਼ ਕੇ ਠੰਢ ਤੋਂ ਬਚਣ ਦਾ ਯਤਨ ਕਰ ਰਹੇ ਹਨ।
ਭਾਵੇਂ ਕਿ ਸ਼ੁੱਕਰਵਾਰ ਨੂੰ ਕੁਝ ਸਮਾਂ ਧੁੱਪ ਖਿੜੀ ਸੀ ਪਰ ਸ਼ਨਿਚਰਵਾਰ ਸਵੇਰ ਤੋਂ ਹੀ ਸੀਤ ਹਵਾਵਾਂ ਚੱਲਦੀਆਂ ਰਹੀਆਂ ਅਤੇ ਲੋਕਾਂ ਨੂੰ ਰਾਤ ਤਕ ਕੋਈ ਰਾਹਤ ਨਾ ਮਿਲੀ। ਅਤਿ ਦੀ ਠੰਢ ਕਾਰਨ ਬਾਜ਼ਾਰਾਂ ’ਚੋਂ ਰੌਣਕ ਗ਼ਾਇਬ ਹੈ। ਲੁਧਿਆਣੇ ਦੇ ਇਕ ਦੁਕਾਨਦਾਰ ਜੰਗ ਬਹਾਦਰ ਨੇ ਕਿਹਾ ਕਿ ਇਕ ਤਾਂ ਕੋਰੋਨਾ ਕਾਰਨ ਉਨ੍ਹਾਂ ਦਾ ਕੰਮ ਪਹਿਲਾਂ ਹੀ ਮੰਦਾ ਚੱਲ ਰਿਹਾ ਹੈ ਤੇ ਉਪਰੋਂ ਠੰਢ ਕਾਰਨ ਲੋਕ ਘਰਾਂ ’ਚ ਹੀ ਤੜੇ ਰਹਿਣ ਲਈ ਮਜਬੂਰ ਹਨ ਜਿਸ ਕਾਰਨ ਕਾਰੋਬਾਰ ਠੱਪ ਹੋਏ ਪਏ ਹਨ। ਹਲਵਾਈ ਦੀ ਦੁਕਾਨ ਚਲਾ ਰਹੇ ਬੀਰਬਲ ਸ਼ਰਮਾ ਨੇ ਕਿਹਾ ਕਿ ਠੰਢ ਕਾਰਨ ਕੰਮ ਦੀ ਉਹ ਰਫ਼ਤਾਰ ਨਹੀਂ ਬਣਦੀ ਜੋ ਬਣਨੀ ਚਾਹੀਦੀ ਹੈ।
ਜਾਰੀ ਰਹੇਗਾ ਸੀਤ ਲਹਿਰ ਦਾ ਕਹਿਰ : ਡਾ.ਕੇਕੇ ਗਿੱਲ- ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਿਦਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਗਿਆਨੀ ਡਾ. ਕੁਲਵਿੰਦਰ ਕੌਰ ਗਿੱਲ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਅਸਮਾਨ ’ਚ ਬੱਦਲ ਛਾਏ ਰਹੇ ਹਨ। ਹਾਲਾਂਕਿ ਆਉਣ ਵਾਲੇ ਤਿੰਨ ਚਾਰ ਦਿਨ ਅਜੇ ਬਾਰਿਸ਼ ਦੀ ਤਾਂ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਪਰ ਬੱਦਲਵਾਈ ਬਣੇ ਰਹਿਣ ਨਾਲ ਸੀਤ ਲਹਿਰ ਦਾ ਕਹਿਰ ਜਾਰੀ ਰਹੇਗਾ।
ਲੁਧਿਆਣੇ ’ਚ ਦਿਨ ਦਾ ਤਾਪਮਾਨ 11.6 ਡਿਗਰੀ ਸੈਲਸੀਅਸ ਅਤੇ ਰਾਤ ਦਾ ਤਾਪਮਾਨ 7.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਿਸ ਨਾਲ ਦਿਨ ਅਤੇ ਰਾਤ ਦੇ ਤਾਪਮਾਨ ’ਚ ਅੰਤਰ ਘੱਟ ਕੇ ਸਿਰਫ਼ 4.0 ਡਿਗਰੀ ਸੈਲਸੀਅਸ ਹੀ ਰਹਿ ਗਿਆ ਹੈ।ਸਵੇਰੇ ਅਤੇ ਸ਼ਾਮ ਦੀ ਨਮੀ ਲਗਾਤਾਰ 92 ਫ਼ੀਸਦੀ ਅਤੇ 83 ਫ਼ੀਸਦੀ ਰਿਕਾਰਡ ਕੀਤੀ ਗਈ ਹੈ।
ਡਾ. ਗਿੱਲ ਨੇ ਕਿਹਾ ਕਿ ਪਹਾੜਾਂ ’ਚ ਬਰਫ਼ਬਾਰੀ ਹੋਣ ਨਾਲ ਅਜੇ ਤਿੰਨ ਚਾਰ ਦਿਨ ਸੀਤ ਲਹਿਰ ਇਸ ਤਰ੍ਹਾਂ ਹੀ ਬਣੇ ਰਹਿਣ ਦਾ ਅਨੁਮਾਨ ਹੈ। ਮੌਸਮ ਵਿਭਾਗ ਵੱਲੋਂ ਸੂਬੇ ’ਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਜੇ ਪਿਛਲੇ ਸਾਲ ਦੀ ਗੱਲ ਕਰੀਏ ਤਾਂ 15 ਜਨਵਰੀ 2021 ਨੂੰ ਦਿਨ ਅਤੇ ਰਾਤ ਦਾ ਤਾਪਮਾਨ ਲਗਾਤਾਰ 12.6 ਡਿਗਰੀ ਸੈਲਸੀਅਸ ਅਤੇ 6.4 ਡਿਗਰੀ ਸੈਲਸੀਅਸ ਰਿਹਾ ਸੀ ਪਰ ਦੂਜੇ ਪੰਦਰਵਾੜੇ ’ਚ ਤਾਪਮਾਨ ਵਧਣ ਨਾਲ ਸੀਤ ਲਹਿਰ ਦਾ ਜ਼ੋਰ ਥੋੜ੍ਹਾ ਘੱਟ ਗਿਆ ਸੀ ਪਰ ਇਸ ਵਾਰ ਅਜੇ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ।
ਪਹਾੜਾਂ ’ਚ ਬਰਫ਼ਬਾਰੀ ਜਾਰੀ ਰਹਿਣ ਕਾਰਨ ਸਮੁੱਚਾ ਉੱਤੀਰ ਭਾਰਤ ਠਰਿਆ ਹੋਇਆ ਹੈ। ਬਰਫ਼ੀਲੀਆਂ ਹਵਾਵਾਂ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਔਖਾ ਹੋਇਆ ਪਿਆ ਹੈ। ਠੰਢ ਦੀ ਜ਼ਿਆਦਾ ਮਾਰ ਅਸਰ ਦਿਹਾੜੀਦਾਰ …
Wosm News Punjab Latest News