ਪੱਛਮੀ ਬੰਗਾਲ ਵਿੱਚ ਇੱਕ ਵੱਡੀ ਰੇਲ ਗੱਡੀ ਪਟੜੀ ਤੋਂ ਉਤਰਨ ਦੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਹਾਟੀ-ਬੀਕਾਨੇਰ ਐਕਸਪ੍ਰੈਸ 15633 (ਅੱਪ) (Guwahati-Bikaner Express) ਅੱਜ ਸ਼ਾਮ ਕਰੀਬ 5 ਵਜੇ ਦੋਮੋਹਾਨੀ (ਪੱਛਮੀ ਬੰਗਾਲ) ਨੇੜੇ ਪਟੜੀ ਤੋਂ ਉਤਰ ਗਈ।
ਬੀਕਾਨੇਰ ਤੋਂ ਗੁਹਾਟੀ ਜਾ ਰਹੀ ਇਸ ਰੇਲਗੱਡੀ ਦੇ ਪਟੜੀ ਤੋਂ ਉਤਰਨ ਕਾਰਨ (Bikaner Express Accident) ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ। ਮੌਕੇ ‘ਤੇ ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਟਰੇਨ ਦੀ ਬੋਗੀ ‘ਚ ਫਸੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਹਾਦਸਾ ਬੀਕਾਨੇਰ ਤੋਂ ਗੁਹਾਟੀ ਜਾਂਦੇ ਸਮੇਂ ਮੈਨਾਗੁੜੀ ਪਾਰ ਕਰਦੇ ਸਮੇਂ ਵਾਪਰਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਰੇਲਵੇ ਦੇ ਸਬੰਧਤ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਅਤੇ ਰਾਹਤ ਕਾਰਜ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ। ਜਲਪਾਈਗੁੜੀ ਜ਼ਿਲ੍ਹਾ ਮੈਜਿਸਟ੍ਰੇਟ ਮੋਮਿਤਾ ਗੋਦਾਲਾ ਬਾਸੂ ਮੁਤਾਬਕ ਇਸ ਹਾਦਸੇ ਵਿੱਚ ਘੱਟੋ-ਘੱਟ 3 ਲੋਕਾਂ ਦੀ ਮੌਤ ਹੋ ਗਈ ਹੈ ਅਤੇ 20 ਲੋਕ ਜ਼ਖ਼ਮੀ ਹੋ ਗਏ ਹਨ। ਹਾਦਸੇ ‘ਚ ਜ਼ਖਮੀ ਹੋਏ ਲੋਕਾਂ ਨੂੰ ਬੋਗੀਆਂ ‘ਚੋਂ ਬਾਹਰ ਕੱਢਿਆ ਜਾ ਰਿਹਾ ਹੈ ਅਤੇ ਮੁੱਢਲੀ ਸਹਾਇਤਾ ਤੋਂ ਬਾਅਦ ਲੋੜ ਅਨੁਸਾਰ ਨਜ਼ਦੀਕੀ ਹਸਪਤਾਲ ਭੇਜਿਆ ਜਾ ਰਿਹਾ ਹੈ।
ਪ੍ਰਸ਼ਾਸਨ ਨੇ ਹਾਦਸੇ ਵਿੱਚ ਪ੍ਰਭਾਵਿਤ ਲੋਕਾਂ ਦੀ ਜਾਣਕਾਰੀ ਲੈਣ ਲਈ ਗੁਹਾਟੀ ਦੇ ਦੋ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਹਨ। ਰੇਲਵੇ ਹੈਲਪਲਾਈਨ ਦੇ ਇਨ੍ਹਾਂ ਦੋ ਨੰਬਰਾਂ 03612731622 ਅਤੇ 03612731623 ‘ਤੇ ਕਾਲ ਕਰਕੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਹਾਦਸੇ ‘ਚ ਕਰੀਬ 20 ਲੋਕ ਜ਼ਖਮੀ – ਭਾਰਤੀ ਰੇਲਵੇ ਮੁਤਾਬਕ ਇਸ ਹਾਦਸੇ ‘ਚ ਟਰੇਨ ਦੀਆਂ 12 ਬੋਗੀਆਂ ਪ੍ਰਭਾਵਿਤ ਹੋਈਆਂ ਹਨ। ਡੀਆਰਐਮ ਅਤੇ ਏਡੀਆਰਐਮ ਮੌਕੇ ’ਤੇ ਪਹੁੰਚ ਗਏ ਹਨ ਅਤੇ ਰਾਹਤ ਗੱਡੀ ਅਤੇ ਮੈਡੀਕਲ ਵੈਨ ਵੀ ਮੌਕੇ ’ਤੇ ਪਹੁੰਚ ਗਈ ਹੈ। ਗੁਹਾਟੀ-ਬੀਕਾਨੇਰ ਐਕਸਪ੍ਰੈਸ 15633 ਦੇ ਪਟੜੀ ਤੋਂ ਉਤਰਨ ਦੀ ਉੱਚ ਪੱਧਰੀ ਰੇਲਵੇ ਸੁਰੱਖਿਆ ਜਾਂਚ ਦੇ ਹੁਕਮ ਦਿੱਤੇ ਗਏ ਹਨ।
ਪੱਛਮੀ ਬੰਗਾਲ ਵਿੱਚ ਇੱਕ ਵੱਡੀ ਰੇਲ ਗੱਡੀ ਪਟੜੀ ਤੋਂ ਉਤਰਨ ਦੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਹਾਟੀ-ਬੀਕਾਨੇਰ ਐਕਸਪ੍ਰੈਸ 15633 (ਅੱਪ) (Guwahati-Bikaner Express) ਅੱਜ ਸ਼ਾਮ ਕਰੀਬ 5 ਵਜੇ ਦੋਮੋਹਾਨੀ …
Wosm News Punjab Latest News