Breaking News
Home / Punjab / ਕਾਂਗਰਸ ਚ’ ਸ਼ਾਮਲ ਹੋਏ ਮੂਸੇਵਾਲੇ ਦੇ ਸੁਰ ਹੋਏ ਬਾਗੀ-ਕਦੇ ਸੋਚਿਆ ਵੀ ਨੀਂ ਸੀ ਏਦਾਂ ਹੋ ਜਾਊ

ਕਾਂਗਰਸ ਚ’ ਸ਼ਾਮਲ ਹੋਏ ਮੂਸੇਵਾਲੇ ਦੇ ਸੁਰ ਹੋਏ ਬਾਗੀ-ਕਦੇ ਸੋਚਿਆ ਵੀ ਨੀਂ ਸੀ ਏਦਾਂ ਹੋ ਜਾਊ

ਕਾਂਗਰਸ ਵਿੱਚ ਸ਼ਾਮਲ ਹੋਏ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Punjabi singer Sidhu Moosewala) ਦੇ ਬਾਗੀ ਸੁਰ ਸਾਹਮਣੇ ਆਉਣ ਲੱਗੇ ਹਨ। ਉਨ੍ਹਾਂ ਕਿਹਾ ਕਿ ਜੇ ਕਾਂਗਰਸ ਵਿਧਾਨ ਸਭਾ ਚੋਣਾਂ ਵਿੱਚ ਟਿਕਟ ਨਹੀਂ ਦਿੰਦੀ ਤਾਂ ਉਹ ਅਜ਼ਾਦ ਉਮੀਦਵਾਰ ਦੇ ਤੋਰ ਉੱਤੇ ਚੋਣ ਲੜੇਗਾ। ਸਿੱਧੂ ਮੂਸੇਵਾਲਾ ਨੇ ਕਿਹਾ ਕਿ ਮੈਂ ਮਾਨਸਾ ਛੱਡ ਕੇ ਕਿਤੇ ਨਹੀਂ ਜਾਵਾਂਗਾ। ਮੂਸੇਵਾਲਾ ਦਾ ਕਾਂਗਰਸੀ ਹਲਕੇ ‘ਚ ਟਕਸਾਲੀ ਵਿਰੋਧ ਕਰ ਰਹੇ ਹਨ।ਸਿੱਧੂ ਮੂਸੇਵਾਲਾ ਕਾਂਗਰਸ ਪਿਛਲੇ ਸਾਲ ਤਿੰਨ ਦਸੰਬਰ ਨੂੰ (Congress) ਵਿੱਚ ਸ਼ਾਮਲ ਹੋਏ ਸਨ। ਮੂਸੇਵਾਲਾ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਦੀ ਮੌਜੂਦਗੀ ਵਿੱਚ ਕਾਂਗਰਸ ਦਾ ਹੱਥ ਫੜਿਆ।

ਮੂਸੇਵਾਲਾ ਨੇ ਦੱਸੀ ਕਾਂਗਰਸ ‘ਚ ਸ਼ਾਮਲ ਹੋਣ ਇਹ ਵਜ੍ਹਾ ਦੱਸੀ ਸੀ – ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਮੂਸੇਵਾਲਾ ਨੇ ਕਿਹਾ ਕਿ ਉਸਨੇ ਆਪਣਾ ਸੰਗੀਤ ਕੈਰੀਅਰ ਚਾਰ ਸਾਲ ਪਹਿਲਾਂ ਸ਼ੁਰੂ ਕੀਤਾ ਸੀ, ਪਰ ਹੁਣ ਉਹ ਆਪਣੀ ਜ਼ਿੰਦਗੀ ਵਿੱਚ ਇੱਕ ਨਵਾਂ ਕਦਮ ਚੁੱਕਣ ਲਈ ਤਿਆਰ ਹੈ। “ਮੈਂ ਅਜੇ ਵੀ ਆਪਣੇ ਪਿੰਡ ਦੇ ਉਸੇ ਘਰ ਵਿੱਚ ਰਹਿੰਦਾ ਹਾਂ। ਮੇਰੇ ਪਿਤਾ ਇੱਕ ਸਾਬਕਾ ਫੌਜੀ ਹਨ ਅਤੇ ਮੇਰੀ ਮਾਤਾ ਸਰਪੰਚ ਹੈ। ਮੇਰੇ ਇਲਾਕੇ ਬਠਿੰਡਾ ਤੇ ਮਾਨਸਾ ਦੇ ਵਸਨੀਕ ਮੇਰੇ ਨਾਲ ਜੁੜੇ ਹੋਏ ਹਨ। ਉਨ੍ਹਾਂ ਨੂੰ ਮੇਰੇ ਤੋਂ ਉਮੀਦਾਂ ਹਨ, ”

ਅੱਗੇ ਕਿਹਾ ਕਿ “ਮੈਂ ਰਾਜਨੀਤੀ ਵਿਚ ਰੁਤਬੇ ਜਾਂ ਤਾਰੀਫ ਕਮਾਉਣ ਲਈ ਨਹੀਂ ਆ ਰਿਹਾ ਹਾਂ। ਮੈਂ ਇਸ ਨੂੰ ਬਦਲਣ ਲਈ ਸਿਸਟਮ ਦਾ ਹਿੱਸਾ ਬਣਨਾ ਚਾਹੁੰਦਾ ਹਾਂ। ਮੈਂ ਲੋਕਾਂ ਦੀ ਆਵਾਜ਼ ਬੁਲੰਦ ਕਰਨ ਲਈ ਕਾਂਗਰਸ ਵਿੱਚ ਸ਼ਾਮਲ ਹੋ ਰਿਹਾ ਹਾਂ। ਮੈਂ ਕਾਂਗਰਸ ਵਿੱਚ ਇਸ ਲਈ ਸ਼ਾਮਲ ਹੋ ਰਿਹਾ ਹਾਂ ਕਿਉਂਕਿ ਪਾਰਟੀ ਵਿੱਚ ਅਜਿਹੇ ਆਗੂ ਹਨ ਜੋ ਆਮ ਪਰਿਵਾਰਾਂ ਵਿੱਚੋਂ ਆਏ ਹਨ। ਉਦਾਹਰਣ ਵਜੋਂ, ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਇੱਕ ਆਮ ਪਰਿਵਾਰ ਵਿੱਚੋਂ ਉੱਠੇ ਹਨ, ”

ਸਿੱਧੂ ਮੂਸੇਵਾਲਾ ਬਾਰੇ ?- 17 ਜੂਨ 1993 ਨੂੰ ਜਨਮੇ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇ ਵਾਲਾ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸੇ ਵਾਲਾ ਨਾਲ ਸਬੰਧਤ ਹਨ। ਮੂਸੇ ਵਾਲਾ ਦੇ ਲੱਖਾਂ ਵਿੱਚ ਪ੍ਰਸ਼ੰਸਕ ਹਨ ਅਤੇ ਉਹ ਆਪਣੇ ਗੈਂਗਸਟਰ ਰੈਪ ਲਈ ਪ੍ਰਸਿੱਧ ਹੈ। ਸਿੱਧੂ ਮੂਸੇ ਵਾਲਾ ਦੀ ਮਾਤਾ ਪਿੰਡ ਦੀ ਸਰਪੰਚ ਸੀ। ਉਸ ਨੇ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ ਹੈ। ਉਸਨੇ ਆਪਣੇ ਕਾਲਜ ਦੇ ਦਿਨਾਂ ਵਿੱਚ ਸੰਗੀਤ ਸਿੱਖਿਆ ਅਤੇ ਬਾਅਦ ਵਿੱਚ ਕੈਨੇਡਾ ਚਲੇ ਗਏ। ਉਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਇੱਕ ਗੀਤ ‘ਲਾਇਸੈਂਸ’ ਲਿਖ ਕੇ ਕੀਤੀ, ਜੋ ਨਿੰਜਾ ਦੁਆਰਾ ਗਾਇਆ ਗਿਆ ਸੀ ਅਤੇ ਆਖਰਕਾਰ ਇੱਕ ਗੀਤਕਾਰ ਅਤੇ ਗਾਇਕ ਵਜੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ।

ਸਿੱਧੂ ਨਾਲ ਜੁੜੇ ਵਿਵਾਦ- ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਸਿੱਧੂ ਮੂਸੇ ਵਾਲਾ ਨੂੰ ਸਭ ਤੋਂ ਵਿਵਾਦਿਤ ਪੰਜਾਬੀ ਗਾਇਕਾਂ ਵਿੱਚੋਂ ਇੱਕ ਵਜੋਂ ਵੀ ਜਾਣਿਆ ਜਾਂਦਾ ਹੈ। ਉਸ ਉੱਤੇ ਖੁੱਲ੍ਹੇਆਮ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਦਾ ਹੈ, ਭੜਕਾਊ ਗੀਤਾਂ ਵਿੱਚ ਗੈਂਗਸਟਰਾਂ ਦੀ ਵਡਿਆਈ ਦੇ ਇਲਜ਼ਮ ਹਨ।

-ਮੂਸੇਵਾਲਾ ਨੂੰ ਪਿਛਲੇ ਸਾਲ ਪੰਜਾਬ ਪੁਲਿਸ ਨੇ ਉਸਦੇ ਇੱਕ ਗੀਤ ਵਿੱਚ ਹਿੰਸਾ ਅਤੇ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ਵਿੱਚ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਸੀ।

-ਸਤੰਬਰ 2019 ਵਿੱਚ ਰਿਲੀਜ਼ ਕੀਤੇ ਗਏ ਉਸਦੇ ਗੀਤ ‘ਜੱਟੀ ਜਿਉਣੇ ਮੋੜ ਦੀ ਬੰਦੂਕ ਵਾਰਗੀ’ ਨੇ 18ਵੀਂ ਸਦੀ ਦੀ ਸਿੱਖ ਯੋਧਾ ਮਾਈ ਭਾਗੋ ਦੇ ਸੰਦਰਭ ਨੂੰ ਲੈ ਕੇ ਇੱਕ ਵਿਵਾਦ ਸ਼ੁਰੂ ਕਰ ਦਿੱਤਾ। ਉਸ ‘ਤੇ ਇਸ ਸਿੱਖ ਯੋਧੇ ਨੂੰ ਘਟੀਆ ਤਰੀਕੇ ਵਿਚ ਦਿਖਾਉਣ ਦਾ ਦੋਸ਼ ਸੀ। ਮੂਸੇ ਵਾਲਾ ਨੇ ਬਾਅਦ ਵਿੱਚ ਮੁਆਫੀ ਮੰਗ ਲਈ ਸੀ।

-ਜੁਲਾਈ 2020 ਵਿੱਚ ਇੱਕ ਹੋਰ ਗੀਤ ‘ਸੰਜੂ’ ਨੇ ਵੀ ਇੱਕ ਵਿਵਾਦ ਸ਼ੁਰੂ ਕਰ ਦਿੱਤਾ ਸੀ। ਇਹ ਗੀਤ ਸਿੱਧੂ ਮੂਸੇ ਵਾਲਾ ਨੂੰ ਏਕੇ-47 ਗੋਲੀਬਾਰੀ ਮਾਮਲੇ ਵਿੱਚ ਜ਼ਮਾਨਤ ਮਿਲਣ ਤੋਂ ਬਾਅਦ ਰਿਲੀਜ਼ ਕੀਤਾ ਗਿਆ ਸੀ। ਸੋਸ਼ਲ ਮੀਡੀਆ ‘ਤੇ ਰਿਲੀਜ਼ ਹੋਏ ਗੀਤ ‘ਚ ਉਨ੍ਹਾਂ ਨੇ ਆਪਣੀ ਤੁਲਨਾ ਅਭਿਨੇਤਾ ਸੰਜੇ ਦੱਤ ਨਾਲ ਕੀਤੀ ਸੀ।

-ਮਈ 2020 ਵਿੱਚ ਬਰਨਾਲਾ ਦੇ ਇੱਕ ਪਿੰਡ ਵਿੱਚ ਫਾਇਰਿੰਗ ਰੇਂਜ ਵਿੱਚ ਗੋਲੀਬਾਰੀ ਕਰਨ ਵਾਲੀ ਇੱਕ ਵੀਡੀਓ ਕਲਿੱਪ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਸਿੱਧੂ ਮੂਸੇ ਵਾਲਾ ਵਿਰੁੱਧ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਹਾਲਾਂਕਿ, ਸੰਗਰੂਰ ਦੀ ਇੱਕ ਅਦਾਲਤ ਨੇ ਬਾਅਦ ਵਿੱਚ ਉਸਨੂੰ ਜ਼ਮਾਨਤ ਦੇ ਦਿੱਤੀ ਸੀ।

ਕਿਸਾਨਾਂ ਸੰਘਰਸ਼ ਦਾ ਸਮਰਥਨ – ਰੱਦ ਹੋਏ ਤਿੰਨ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਸੰਘਰਸ਼ ਦਾ ਸਿੱਧੂ ਮੂਸੇਵਾਲਾ ਨੇ ਡੱਟ ਕੇ ਸਾਥ ਦਿੰਦਿਆ ਸਰਕਾਰਾਂ ਖਿਲਾਫ ਬੋਲਿਆ। ਉਨ੍ਹਾਂ ਨੇ ਕਿਸਾਨ ਜਥੇਬੰਦੀਆਂ ਦੇ ‘ਚਲੋ ਦਿੱਲੀ’ ਦੇ ਵਿਰੋਧ ਦੇ ਸੱਦੇ ਦਾ ਸਮਰਥਨ ਕੀਤਾ। ਇਸ ਸੰਘਰਸ਼ ਵਿੱਚ ਉਹ ਸ਼ੁਰੂਆਥ ਤੋਂ ਹੀ ਜਿੱਥੇ ਮਾਨਸਾ ਵਿਖੇ ਧਰਨਿਆਂ ਵਿੱਚ ਸ਼ਾਮਲ ਹੋਇਆ ਉੱਥੇ ਹੀ ਉਹ ਦਸੰਬਰ 2020 ਵਿੱਚ, ਮੂਸੇ ਵਾਲਾ ਟਿੱਕਰੀ ਬਾਰਡਰ ‘ਤੇ ਕੇਂਦਰ ਸਰਕਾਰ ਨੂੰ ਤਿੰਨ ਖੇਤੀ ਕਾਨੂੰਨਾਂ ਨਾਲ ਸਬੰਧਤ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਕਿਹਾ ਸੀ।

ਕਾਂਗਰਸ ਵਿੱਚ ਸ਼ਾਮਲ ਹੋਏ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Punjabi singer Sidhu Moosewala) ਦੇ ਬਾਗੀ ਸੁਰ ਸਾਹਮਣੇ ਆਉਣ ਲੱਗੇ ਹਨ। ਉਨ੍ਹਾਂ ਕਿਹਾ ਕਿ ਜੇ ਕਾਂਗਰਸ ਵਿਧਾਨ ਸਭਾ ਚੋਣਾਂ ਵਿੱਚ ਟਿਕਟ ਨਹੀਂ …

Leave a Reply

Your email address will not be published. Required fields are marked *