ਦੇਸ਼ ਦੇ ਕਈ ਹਿੱਸਿਆਂ ਅੰਦਰ ਮੀਂਹ ਦੀਆਂ ਗਤੀਵਿਧੀਆਂ ਲਗਾਤਾਰ ਜਾਰੀ ਹੈ। ਪਰ ਪੰਜਾਬ ਤੇ ਹਰਿਆਣਾ ਸਮੇਤ ਨੇੜਲੇ ਇਲਾਕਿਆਂ ਅੰਦਰ ਪਿਛਲੇ ਕੁੱਝ ਦਿਨਾਂ ਤੋਂ ਕੋਈ ਬਹੁਤੀ ਬਾਰਸ਼ ਵੇਖਣ ਨੂੰ ਨਹੀਂ ਮਿਲੀ। ਇਸ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਨੇ ਪ੍ਰੇਸ਼ਾਨ ਕੀਤਾ ਹੋਇਆ ਹੈ, ਉਥੇ ਕਿਸਾਨਾਂ ਨੂੰ ਵੀ ਝੋਨੇ ਦੀ ਫ਼ਸਲ ਲਈ ਪਾਣੀ ਦੀ ਕਿੱਲਤ ਸਤਾਉਣ ਲੱਗ ਪਈ ਹੈ।
ਹੁਣ ਮੌਸਮ ਵਿਭਾਗ ਵਲੋਂ ਜਾਰੀ ਕੀਤੇ ਗਏ ਤਾਜ਼ਾ ਅਲਰਟ ਕਾਰਨ ਆਉਂਦੇ ਦਿਨਾਂ ਦੌਰਾਨ ਮੌਸਮ ਦਾ ਮਿਜ਼ਾਜ਼ ਮੁੜ ਬਦਲਣ ਦੇ ਅਸਾਰ ਬਣ ਗਏ ਹਨ। ਇਸ ਸਬੰਧੀ ਤਾਜ਼ਾ ਅਲਰਟ ਜਾਰੀ ਕਰਦਿਆਂ ਮੌਸਮ ਵਿਭਾਗ ਨੇ ਦੇਸ਼ ਦੇ ਕਈ ਇਲਾਕਿਆਂ ਅੰਦਰ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਭਾਰਤੀ ਮੌਸਮ ਵਿਭਾਗ ਮੁਤਾਬਕ ਸੌਰਾਸ਼ਟਰ-ਕੱਛ, ਅਰੁਣਾਚਲ ਪ੍ਰਦੇਸ਼-ਅਸਾਮ-ਮੇਘਾਲਿਆ ਵਿਚ ਅਲੱਗ-ਅਲੱਗ ਥਾਂਈਂ ਭਾਰੀ ਤੋਂ ਬਹੁਤ ਜ਼ਿਆਦਾ ਬਾਰਸ਼ ਹੋ ਸਕਦੀ ਹੈ।
ਇਸ ਤੋਂ ਇਲਾਵਾ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਪੂਰੇ ਭਾਰਤੀ ਭਾਰਤ ‘ਚ ਵੀ ਆਉਂਦੇ ਦਿਨਾਂ ਦੌਰਾਨ ਮੌਸਮ ਬਦਲਣ ਦੇ ਅਸਾਰ ਹਨ। ਤਾਜ਼ਾ ਅਲਰਟ ਮੁਤਾਬਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ‘ਚ ਭਰਵੀਂ ਬਾਰਸ਼ ਹੋ ਸਕਦੀ ਹੈ।ਬਾਰਸ਼ ਦੀ ਆਮਦ ਦੇ ਤਾਜ਼ਾ ਅਲਰਟ ਨਾਲ ਖਿੱਤੇ ‘ਚ ਝੋਨੇ ਦੀ ਲੁਆਈ ਕਰ ਰਹੇ ਅਤੇ ਚੁੱਕੇ ਕਿਸਾਨਾਂ ਲਈ ਰਾਹਤ ਦੀ ਖ਼ਬਰ ਹੈ।
ਪਿਛਲੇ ਦਿਨਾਂ ਦੌਰਾਨ ਵਧਦੀ ਗਰਮੀ ਕਾਰਨ ਕਿਸਾਨਾਂ ਨੂੰ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਝੋਨੇ ਦੀ ਫ਼ਸਲ ਨੂੰ ਪਾਣੀ ਲਾਉਣਾ ਪੈ ਰਿਹਾ ਹੈ, ਜਿਸ ਤੋਂ ਬਾਰਸ਼ ਹੋਣ ਦੀ ਸੂਰਤ ‘ਚ ਰਾਹਤ ਮਿਲਣ ਦੀ ਸੰਭਾਵਨਾ ਹੈ।ਇਸੇ ਤਰ੍ਹਾਂ ਗਰਮੀ ਕਾਰਨ ਬਿਜਲੀ ਦੀ ਮੰਗ ਵਧਣ ਕਾਰਨ ਬਿਜਲੀ ਮਹਿਕਮੇ ਨੂੰ ਵੀ ਬਿਜਲੀ ਪੂਰਤੀ ਲਈ ਪਸੀਨਾ ਵਹਾਉਣਾ ਪੈ ਰਿਹਾ ਸੀ।
ਹੁਣ ਮੀਂਹ ਪੈਣ ਜਾਣ ਦੀ ਸੂਰਤ ‘ਚ ਇਸ ਸਮੱਸਿਆ ਤੋਂ ਵੀ ਨਿਜ਼ਾਤ ਮਿਲਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼, ਉਤਰਾਖੰਡ, ਉੱਤਰ ਪ੍ਰਦੇਸ਼, ਪੂਰਬੀ ਰਾਜਸਥਾਨ, ਉਪ-ਹਿਮਾਲੀਅਨ ਪੱਛਮੀ ਬੰਗਾਲ ਤੇ ਸਿੱਕਮ, ਗੁਜਰਾਤ ਖੇਤਰ, ਮੱਧ ਮਹਾਰਾਸ਼ਟਰ, ਕੋਂਕਣ ਤੇ ਗੋਆ, ਤੇਲੰਗਾਨਾ, ਤੱਟਵਰਤੀ ਕਰਨਾਟਕ ਤੇ ਕੇਰਲ-ਮਹੇ ਵਿਚ ਇਕੱਲਿਆਂ ਥਾਂਵਾਂ ‘ਤੇ ਭਾਰੀ ਬਾਰਸ਼ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
The post ਹੁਣੇ ਹੁਣੇ ਮੌਸਮ ਵਿਭਾਗ ਨੇ ਇਹਨਾਂ ਥਾਂਵਾਂ ਤੇ ਭਾਰੀ ਮੀਂਹ ਦਾ ਅਲਰਟ ਕੀਤਾ ਜ਼ਾਰੀ-ਦੇਖੋ ਪੂਰੀ ਖ਼ਬਰ appeared first on Sanjhi Sath.
ਦੇਸ਼ ਦੇ ਕਈ ਹਿੱਸਿਆਂ ਅੰਦਰ ਮੀਂਹ ਦੀਆਂ ਗਤੀਵਿਧੀਆਂ ਲਗਾਤਾਰ ਜਾਰੀ ਹੈ। ਪਰ ਪੰਜਾਬ ਤੇ ਹਰਿਆਣਾ ਸਮੇਤ ਨੇੜਲੇ ਇਲਾਕਿਆਂ ਅੰਦਰ ਪਿਛਲੇ ਕੁੱਝ ਦਿਨਾਂ ਤੋਂ ਕੋਈ ਬਹੁਤੀ ਬਾਰਸ਼ ਵੇਖਣ ਨੂੰ ਨਹੀਂ ਮਿਲੀ। …
The post ਹੁਣੇ ਹੁਣੇ ਮੌਸਮ ਵਿਭਾਗ ਨੇ ਇਹਨਾਂ ਥਾਂਵਾਂ ਤੇ ਭਾਰੀ ਮੀਂਹ ਦਾ ਅਲਰਟ ਕੀਤਾ ਜ਼ਾਰੀ-ਦੇਖੋ ਪੂਰੀ ਖ਼ਬਰ appeared first on Sanjhi Sath.