ਫਰਾਂਸ ਦੀ ਰਾਜਧਾਨੀ ‘ਚ ਨਿਵਾਸੀਆਂ ਅਤੇ ਸੈਲਾਨੀਆਂ ਨੂੰ ਬਾਹਰ ਨਿਕਲਣ ਸਮੇਂ ਸ਼ੁੱਕਰਵਾਰ ਤੋਂ ਲਾਜ਼ਮੀ ਰੂਪ ਨਾਲ ਮਾਸਕ ਪਾਉਣਾ ਹੋਵੇਗਾ, ਕਿਉਂਕਿ ਦੇਸ਼ ‘ਚ ਕੋਰੋਨਾ ਵਾਇਰਸ ਦੇ ਓਮੀਕ੍ਰੋਨ ਵੇਰੀਐਂਟ ਕਾਰਨ ਇਨਫੈਕਸ਼ਨ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ।
ਪੈਰਿਸ ਪੁਲਸ ਨੇ ਕਿਹਾ ਕਿ ਸੰਬੰਧਿਤ ਨਿਯਮ 12 ਸਾਲ ਅਤੇ ਇਸ ਤੋਂ ਜ਼ਿਆਦਾ ਉਮਰ ਦੇ ਲੋਕਾਂ ‘ਤੇ ਲਾਗੂ ਹੋਵੇਗਾ, ਹਾਲਾਂਕਿ, ਸਾਈਕਲ ਜਾਂ ਮੋਟਰਸਾਈਕਲ, ਆਪਣੇ ਵਾਹਨਾਂ ‘ਚ ਯਾਤਰਾ ਕਰਨ ਅਤੇ ਕਸਰਤ ਦੌਰਾਨ ਇਸ ਤੋਂ ਛੋਟ ਹੋਵੇਗੀ।
ਅਧਿਕਾਰੀਆਂ ਨੇ ਕਿਹਾ ਕਿ ਨਿਯਮ ਦਾ ਪਾਲਣ ਨਾ ਕਰਨਾ ਵਾਲਿਆਂ ‘ਤੇ 135 ਯੂਰੋ ਦਾ ਜੁਰਮਾਨਾ ਲੱਗੇਗਾ। ਦੇਸ਼ ਦੀਆਂ ਦੁਕਾਨਾਂ, ਜਨਤਕ ਅਦਾਰਿਆਂ, ਦਫ਼ਤਰ ਅਤੇ ਜਨਤਕ ਆਵਾਜਾਈ ‘ਚ ਮਾਸਕ ਪਾਉਣਾ ਪਹਿਲੇ ਤੋਂ ਵੀ ਲਾਜ਼ਮੀ ਹੈ। ਫਰਾਂਸ ਸਰਕਾਰ ਨੇ ਕੋਰੋਨਾ ਵਾਇਰਸ ਦੇ ਕਹਿਰ ਨਾਲ ਨਜਿੱਠਣ ਦੇ ਉਪਾਅ ਦਾ ਐਲਾਨ ਅਜਿਹੇ ਸਮੇਂ ਕੀਤਾ ਹੈ ਜਦ ਦੇਸ਼ ‘ਚ ਬੁੱਧਵਾਰ ਨੂੰ 2,08,000 ਨਵੇਂ ਮਾਮਲੇ ਦਰਜ ਕੀਤੇ ਗਏ।
ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |
ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ
ਫਰਾਂਸ ਦੀ ਰਾਜਧਾਨੀ ‘ਚ ਨਿਵਾਸੀਆਂ ਅਤੇ ਸੈਲਾਨੀਆਂ ਨੂੰ ਬਾਹਰ ਨਿਕਲਣ ਸਮੇਂ ਸ਼ੁੱਕਰਵਾਰ ਤੋਂ ਲਾਜ਼ਮੀ ਰੂਪ ਨਾਲ ਮਾਸਕ ਪਾਉਣਾ ਹੋਵੇਗਾ, ਕਿਉਂਕਿ ਦੇਸ਼ ‘ਚ ਕੋਰੋਨਾ ਵਾਇਰਸ ਦੇ ਓਮੀਕ੍ਰੋਨ ਵੇਰੀਐਂਟ ਕਾਰਨ ਇਨਫੈਕਸ਼ਨ ਦੇ …
Wosm News Punjab Latest News