ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਯਾਗਰਾਜ ਦੀ ਧਰਤੀ ਤੋਂ ਉਨ੍ਹਾਂ ਵਿਰੋਧੀਆਂ ’ਤੇ ਵਿਅੰਗ ਕੀਤਾ ਜਿਨ੍ਹਾਂ ਨੂੰ ਬੇਟੀਆਂ ਦੇ ਵਿਆਹ ਦੀ ਉਮਰ 21 ਸਾਲ ਕੀਤੇ ਜਾਣ ’ਤੇ ਇਤਰਾਜ਼ ਹੈ। ਬੋਲੇ, ਬੇਟਿਆਂ ਲਈ ਵਿਆਹ ਦੀ ਉਮਰ ਕਾਨੂੰਨਨ 21 ਸਾਲ ਜਦਕਿ ਬੇਟੀਆਂ ਲਈ 18 ਸਾਲ ਹੈ। ਬੇਟੀਆਂ ਵੀ ਚਾਹੁੰਦੀਆਂ ਹਨ ਕਿ ਉਨ੍ਹਾਂ ਨੂੰ ਪੜ੍ਹਾਈ ਤੇ ਅੱਗੇ ਵਧਣ ਲਈ ਸਮਾਂ ਮਿਲੇ, ਬਰਾਬਰ ਦਾ ਮੌਕਾ ਮਿਲੇ।
ਇਸ ਲਈ ਬੇਟੀਆਂ ਦੇ ਵਿਆਹ ਦੀ ਉਮਰ 21 ਸਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੇਸ਼ ਇਹ ਫੈਸਲਾ ਬੇਟੀਆਂ ਲਈ ਕਰ ਰਿਹਾ ਹੈ, ਪਰ ਕਿਸ ਨੂੰ ਇਸ ਤੋਂ ਤਕਲੀਫ਼ ਹੋ ਰਹੀ ਹੈ, ਇਹ ਸਾਰੇ ਦੇਖ ਰਹੇ ਹਨ। ਮੰਗਲਵਾਰ ਨੂੰ ਮਹਿਲਾ ਸਸ਼ਕਤੀਕਰਨ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਅੱਧੀ ਆਬਾਦੀ ’ਚ ਹੋਰ ਜ਼ਿਆਦਾ ਮਜ਼ਬੂਤ ਤੇ ਆਤਮਨਿਰਭਰ ਹੋਣ ਦਾ ਜੋਸ਼ ਭਰਿਆ।
ਇਸ ਮਾਤਸ਼ਕਤੀ ਮਹਾਕੁੰਭ ’ਚ ਸੂਬੇ ਭਰ ਦੀਆਂ ਦੋ ਲੱਖ ਤੋਂ ਜ਼ਿਆਦਾ ਆਤਮਨਿਰਭਰ ਔਰਤਾਂ ਸ਼ਾਮਲ ਹੋਈਆਂ। ਪੀਐੱਮ ਨੇ ਔਰਤਾਂ ਨੂੰ ਆਤਮਨਿਰਭਰ ਬਣਾਉਣ ਵਾਲੀਆਂ ਯੋਜਨਾਵਾਂ ਲਈ 1230 ਕਰੋੜ ਰੁਪਏ ਦਾ ਗਿਫਟ ਰਿਮੋਟ ਦਾ ਬਟਨ ਦਬਾ ਕੇ ਦਿੱਤਾ। ਮੰਚ ’ਤੇ ਆਉਣ ਤੋਂ ਪਹਿਲਾਂ ਪੀਐੱਮ ਨੇ ਸਵੈ ਸਹਾਇਤਾ ਸਮੂਹ ਬੀਸੀ ਸਖੀਆਂ ਤੇ ਕੰਨਿਆ ਸੁਮੰਗਲਾ ਦੀਆਂ 73 ਲਾਭਪਾਤਰੀਆਂ ਤੋਂ ਅਲੱਗ-ਅਲੱਗ ਦਲ ’ਚ ਖਾਸ ਸੰਵਾਦ ਕਰ ਕੇ ਉਨ੍ਹਾਂ ਦੇ ਤਜਰਬੇ ਨੂੰ ਜਾਣਿਆ।
ਹੁਣ ਕੁੱਖ ’ਚ ਨਹੀਂ ਮਾਰੀਆਂ ਜਾਂਦੀਆਂ ਬੇਟੀਆਂ – ਪ੍ਰਧਾਨ ਮੰਤਰੀ ਨੇ ਕੇਂਦਰ ਤੇ ਯੂਪੀ ਸਰਕਾਰ ਵੱਲੋਂ ਔਰਤਾਂ ਦੀ ਸੁਰੱਖਿਆ ਤੇ ਵਿਕਾਸ ਲਈ ਚਲਾਈਆਂ ਜਾ ਰਹੀਆਂ ਵੱਖ ਵੱਖ ਯੋਜਨਾਵਾਂ ਦਾ ਵਿਸਥਾਰ ਨਾਲ ਗੱਲ ਕੀਤੀ। ਬੋਲੇ, ਹੁਣ ਬੇਟੀਆਂ ਕੁੱਖ ’ਚ ਨਹੀਂ ਮਾਰੀਆਂ ਜਾਂਦੀਆਂ। ਬੇਟੀ ਬਚਾਓ-ਬੇਟੀ ਪੜ੍ਹਾਓ ਅਭਿਆਨ ਦੇ ਜ਼ਰੀਏ ਸਮਾਜ ਦੀ ਚੇਤਨਾ ਜਗਾਉਣ ਦੀ ਕੋਸ਼ਿਸ਼ ਹੋਈ। ਨਤੀਜਾ ਇਹ ਹੈ ਕਿ ਅਨੇਕ ਸੂਬਿਆਂ ’ਚ ਬੇਟੀਆਂ ਦੀ ਗਿਣਤੀ ’ਚ ਵਾਧਾ ਹੋਇਆ ਹੈ। ਮੋਦੀ ਨੇ ਯੂਪੀ ’ਚ ਵਿਕਾਸ ਤੇ ਮਹਿਲਾਵਾਂ ਦੀ ਆਤਮ ਨਿਰਭਰਤਾ ਲਈ ਹੋ ਰਹੇ ਯਤਨਾਂ ਦੀ ਸ਼ਲਾਘਾ ਕੀਤੀ।
ਕਿਹਾ ਇੱਥੇ ਚਹੁਮੁਖੀ ਵਿਕਾਸ ਹੋਇਆ ਤੇ ਮਹਿਲਾਵਾਂ ਨੂੰ ਮਜ਼ਬੂਤੀਕਰਨ ਲਈ ਜਿਹੜਾ ਕੰਮ ਹੋਇਆ, ਉਹ ਪੂਰਾ ਦੇਸ਼ ਦੇਖ ਰਿਹਾ ਹੈ। ਪ੍ਰਤੱਖ ਨੂੰ ਪ੍ਰਮਾਣ ਦੀ ਜ਼ਰੂਰਤ ਨਹੀਂ ਦੇ ਅਖਾਣ ਨਾਲ ਪੀਐੱਮ ਨੇ ਦੱਸਿਆ ਕਿ ਬੈਂਕ ਸਖੀਆਂ 75 ਹਜ਼ਾਰ ਕਰੋੜ ਰੁਪਏ ਦੇ ਲੈਣ-ਦੇਣ ਦੇ ਕਾਰੋਬਾਰ ’ਚ ਜੁਟੀਆਂ ਹਨ। ਜਿਨ੍ਹਾਂ ਦੇ ਬੈਂਕ ਖ਼ਾਤੇ ਨਹੀਂ ਸਨ ਉਹ ਹੁਣ ਡਿਜੀਟਲ ਬੈਂਕਿੰਗ ਕਰ ਰਹੀਆਂ ਹਨ। ਯੂਪੀ ਦੀਆਂ ਮਹਿਲਾਵਾਂ ਨੇ ਧਾਰ ਲਿਆ ਹੈ ਕਿ ਹੁਣ ਉਹ ਪਿਛਲੀਆਂ ਸਰਕਾਰਾਂ ਵਾਲਾ ਦੈਰ ਵਾਪਸ ਨਹੀਂ ਆਉਣ ਦੇਣਗੀਆਂ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਯਾਗਰਾਜ ਦੀ ਧਰਤੀ ਤੋਂ ਉਨ੍ਹਾਂ ਵਿਰੋਧੀਆਂ ’ਤੇ ਵਿਅੰਗ ਕੀਤਾ ਜਿਨ੍ਹਾਂ ਨੂੰ ਬੇਟੀਆਂ ਦੇ ਵਿਆਹ ਦੀ ਉਮਰ 21 ਸਾਲ ਕੀਤੇ ਜਾਣ ’ਤੇ ਇਤਰਾਜ਼ ਹੈ। ਬੋਲੇ, ਬੇਟਿਆਂ …
Wosm News Punjab Latest News