Breaking News
Home / Punjab / ਚੰਨੀ ਸਰਕਾਰ ਵੱਲੋਂ ਵੱਡਾ ਐਲਾਨ, ਹੁਣ ਇਹ ਬਿੱਲ ਵੀ ਕੀਤੇ ਮਾਫ, ਲੱਗ ਗਈ ਮੌਜ

ਚੰਨੀ ਸਰਕਾਰ ਵੱਲੋਂ ਵੱਡਾ ਐਲਾਨ, ਹੁਣ ਇਹ ਬਿੱਲ ਵੀ ਕੀਤੇ ਮਾਫ, ਲੱਗ ਗਈ ਮੌਜ

2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਿਰ ‘ਤੇ ਹਨ ਅਤੇ ਇਸ ਸਮੇਂ ਸਾਰੀਆਂ ਪਾਰਟੀਆਂ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀਆਂ ਹਨ। ਇਸੇ ਵਿਚਕਾਰ ਚੰਨੀ ਸਰਕਾਰ ਵੱਲੋਂ ਵੀ ਆਏ ਦਿਨ ਕਈ ਵੱਡੇ ਐਲਾਨ ਕੀਤੇ ਜਾ ਰਹੇ ਹਨ।ਹੁਣ ਚੰਨੀ ਸਰਕਾਰ ਨੇ ਇੱਕ ਹੋਰ ਵੱਡਾ ਐਲਾਨ ਕੀਤਾ ਹੈ ਜਿਸ ਨਾਲ ਪੰਜਾਬੀਆਂ ਨੂੰ ਵੱਡਾ ਫਾਇਦਾ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੀ ਸੱਤਾ ‘ਤੇ ਕਾਬਜ਼ ਚਰਨਜੀਤ ਸਿੰਘ ਚੰਨੀ ਸਰਕਾਰ ਹੁਣ ਪਾਣੀ ਵਾਲੀਆਂ ਸਰਕਾਰੀ ਟੂਟੀਆਂ ‘ਚੋਂ ਵੋਟਾਂ ਲੱਭਣ ਤੁਰ ਪਈ ਹੈ।

ਜਾਣਕਾਰੀ ਦੇ ਅਨੁਸਾਰ, ਤੁਹਾਨੂੰ ਦੱਸ ਦੇਈਏ ਕਿ ਸਰਕਾਰ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ 9 ਦਸੰਬਰ 2021 ਦੀ ਮੀਟਿੰਗ ‘ਚ ਪੰਜਾਬ ਕੈਬਨਿਟ ਵਲੋਂ ਲਏ ਗਏ ਫ਼ੈਸਲੇ ਦੇ ਆਧਾਰ ‘ਤੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ।ਇਸ ਨੋਟੀਫਿਕੇਸ਼ਨ ਵਿੱਚ ਸੰਚਾਲਿਤ ਜਲ ਸਪਲਾਈ ਸਕੀਮਾਂ ਨਾਲ ਜੁੜੇ ਸਾਰੇ ਘਰੇਲੂ ਖਪਤਕਾਰਾਂ ਦੇ 30-09-2021 ਤੱਕ ਦੇ ਪਿਛਲੇ ਸਾਰੇ ਬਕਾਏ ਮੁਆਫ਼ ਕਰਨ ਦਾ ਫੁਰਮਾਨ ਜਾਰੀ ਕੀਤਾ ਗਿਆ ਹੈ।

ਚੰਨੀ ਸਰਕਾਰ ਵੱਲੋਂ ਆਪਣੇ ਇਸ ਫ਼ੈਸਲੇ ਨੂੰ ਪੰਜਾਬ ਦੇ ਹਰ-ਘਰ ਤੱਕ ਪਹੁੰਚਾਉਣ ਅਤੇ ਰਾਜਸੀ ਲਾਹਾ ਲੈਣ ਲਈ ਇਕ ਖੁਸ਼ਖਬਰੀ ਭਰਿਆ ਸਰਟੀਫ਼ਿਕੇਟ ਵੀ ਜਾਰੀ ਕੀਤਾ ਗਿਆ ਹੈ, ਜਿਸਦੇ ਉਪਰ ਮੁੱਖ ਮੰਤਰੀ ਚੰਨੀ ਦੀ ਤਸਵੀਰ ਲਗਾਈ ਗਈ ਹੈ।

ਇਸ ਸਰਟੀਫਿਕੇਟ ਉੱਤੇ ਜਲ ਸਕੀਮ ਨਾਲ ਸਬੰਧਿਤ ਉਪ ਮੰਡਲ ਇੰਜੀਨੀਅਰ ਅਤੇ ਚੇਅਰਪਰਸਨ ਵੱਲੋਂ ਦਸਤਖ਼ਤ ਕੀਤੇ ਜਾਣਗੇ ਅਤੇ ਹਰ ਖਪਤਕਾਰ ਨੂੰ ਸੂਚਿਤ ਕੀਤਾ ਜਾਵੇਗਾ ਕਿ ਸਰਕਾਰ ਵੱਲੋਂ ਲੋਕਾਂ ਦੇ ਹਿਤ ਵਿੱਚ ਲਏ ਗਏ ਫ਼ੈਸਲੇ ਕਾਰਨ ਤੁਹਾਡੇ ਘਰ ਦਾ ਮਿਤੀ 30-09-2021 ਤੱਕ ਦਾ ਪਾਣੀ ਦਾ ਬਿੱਲ ਸਰਕਾਰ ਭਰੇਗੀ।

ਇਸਦੇ ਨਾਲ ਹੀ ਤੁਹਾਡੇ ਪਾਣੀ ਸਪਲਾਈ ਵਾਲੇ ਖਾਤੇ ਵਿਰੁੱਧ ਰਹਿੰਦੀ ਬਾਕੀ ਰਕਮ ਨੂੰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਲੋਂ ਮੁਆਫ਼ ਸਮਝਿਆ ਜਾਵੇ। ਇਸ ਫੈਸਲੇ ਦਾ ਆਮ ਲੋਕਾਂ ਨੂੰ ਕਾਫੀ ਵੱਡਾ ਫਾਇਦਾ ਹੋਵੇਗਾ ਅਤੇ ਸਰਕਾਰ ‘ਤੇ ਕਰੋੜਾਂ ਰੁਪਏ ਦਾ ਬੋਝ ਪਵੇਗਾ।

2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਸਿਰ ‘ਤੇ ਹਨ ਅਤੇ ਇਸ ਸਮੇਂ ਸਾਰੀਆਂ ਪਾਰਟੀਆਂ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀਆਂ ਹਨ। ਇਸੇ ਵਿਚਕਾਰ ਚੰਨੀ ਸਰਕਾਰ …

Leave a Reply

Your email address will not be published. Required fields are marked *