Breaking News
Home / Punjab / ਪੰਜਾਬ ਚ’ ਕਰੋਨਾ ਨੇ ਫ਼ਿਰ ਵਰਤਿਆ ਕਹਿਰ: ਹੁਣ ਇੱਥੇ ਇਕੱਠੇ ਆਏ 78 ਨਵੇਂ ਪੋਜ਼ੀਟਿਵ ਮਰੀਜ਼-ਦੇਖੋ ਪੂਰੀ ਖ਼ਬਰ

ਪੰਜਾਬ ਚ’ ਕਰੋਨਾ ਨੇ ਫ਼ਿਰ ਵਰਤਿਆ ਕਹਿਰ: ਹੁਣ ਇੱਥੇ ਇਕੱਠੇ ਆਏ 78 ਨਵੇਂ ਪੋਜ਼ੀਟਿਵ ਮਰੀਜ਼-ਦੇਖੋ ਪੂਰੀ ਖ਼ਬਰ

ਜ਼ਿਲੇ ’ਚ ਕੋਰੋਨਾ ਕੰਟਰੋਲ ਤੋਂ ਬਾਹਰ ਹੁੰਦਾ ਜਾ ਰਿਹਾ ਹੈ। ਅੱਜ 78 ਨਵੇਂ ਪਾਜ਼ੇਟਿਵ ਮਰੀਜ਼ ਮਿਲੇ, ਜੋ 24 ਘੰਟਿਆਂ ’ਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਣਤੀ ਹੈ। ਜ਼ਿਲੇ ’ਚ ਹੁਣ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 713 ਹੋ ਗਈ ਹੈ, ਉਥੇ ਹੀ ਮੌਤਾਂ ਦੀ ਗਿਣਤੀ 12 ਹੈ। ਹੁਣ ਤੱਕ 308 ਮਰੀਜ਼ ਠੀਕ ਹੋ ਚੁਕੇ ਹਨ, 393 ਐਕਟਿਵ ਹਨ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਇਨ੍ਹਾਂ 78 ਮਰੀਜ਼ਾਂ ’ਚੋਂ 52 ਪਟਿਆਲਾ ਸ਼ਹਿਰ, 9 ਨਾਭਾ, 8 ਰਾਜਪੁਰਾ, 2 ਸਮਾਣਾ ਅਤੇ 7 ਵੱਖ-ਵੱਖ ਪਿੰਡਾਂ ਤੋਂ ਹਨ। ਉਨ੍ਹਾਂ ਦੱਸਿਆ ਕਿ 47 ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ’ਚ ਆਉਣ ਵਾਲੇ ਅਤੇ ਕੰਟੈਨਮੈਂਟ ਜ਼ੋਨ ’ਚੋਂ ਲਏ ਸੈਂਪਲਾਂ ’ਚੋਂ ਹਨ, 10 ਬਾਹਰੀ ਰਾਜਾਂ ਤੋਂ ਆਉਣ ਵਾਲੇ ਅਤੇ 19 ਨਵੇਂ ਕੇਸ ਫਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਮਰੀਜ਼ ਹਨ ਅਤੇ ਦੋ ਪੀ. ਜੀ. ਆਈ. ਤੋਂ ਰਿਪੋਰਟ ਹੋਏ ਮਰੀਜ਼ ਹਨ।

ਪਟਿਆਲਾ ਦੇ ਮੁਹੱਲਾ ਸੁਈਗਰਾਂ, ਸਨੌਰ, ਜੇਜੀਆਂ ਕਾਲੋਨੀ, ਆਦਰਸ਼ ਕਾਲੋਨੀ, ਪੀਰਖਾਨਾ ਰੋਡ ਤੋਂ 5-5, ਤੋਪਖਾਨਾ ਮੋਡ਼ ਤੋਂ 4, ਜਗਤਾਰ ਨਗਰ ਤੋਂ 3, ਬਾਬੂ ਜੀਵਨ ਸਿੰਘ ਕਾਲੋਨੀ ਤੋਂ 2 ਅਤੇ ਬੈਂਕ ਕਾਲੋਨੀ, ਖਾਲਸਾ ਮੁਹੱਲਾ, ਬੋਤਲਾਂ ਵਾਲੀ ਗੱਲੀ, ਅਬਚਲ ਨਗਰ, ਅਨੰਦ ਨਗਰ ਬੀ, ਬਗੀਚੀ ਮੰਗਲ ਦਾਸ, ਨਿਉ ਜੀਵਨ ਕੰਪਲੈਕਸ, ਮਾਡਲ ਟਾਊਨ, ਨਾਭਾ ਗੇਟ, ਅਨੰਦ ਨਗਰ-ਏ, ਮਹਿੰਦਰਾ ਕਾਲੋਨੀ, ਸਰੂਪ ਚੰਦ ਕਾਲੋਨੀ, ਸਾਂਈ ਹੋਸਟਲ, ਮਜੀਠੀਆ ਇਨਕਲੇਵ, ਗੁਰੂ ਨਾਨਕ ਨਗਰ, ਜੇ. ਪੀ. ਕਾਲੋਨੀ, ਬਾਠਡ਼ਾ ਮੁਹੱਲਾ, ਰਾਘੋਮਾਜਰਾ, ਜੈ ਜਵਾਨ ਕਾਲੋਨੀ, ਜੱਟਾਂ ਵਾਲਾ ਚੋਂਤਰਾ ਅਤੇ ਧਾਮੋਮਾਜਰਾ ਤੋਂ 1-1 ਕੋਵਿਡ ਪਾਜ਼ੇਟਿਵ ਕੇਸ ਰਿਪੋਰਟ ਹੋਇਆ ਹੈ।

ਇਸੇ ਤਰ੍ਹਾਂ ਰਾਜਪੁਰਾ ਦੀ ਗੁਰੂ ਨਾਨਕ ਕਾਲੋਨੀ ਤੋਂ 2, ਗੁਰ ਨਾਨਕ ਨਗਰ ਨਲਾਸ ਰੋਡ ਅਤੇ ਅਨੰਦ ਨਗਰ ਤੋਂ 2-2, ਐੱਨ. ਟੀ. ਸੀ. ਸਕੂਲ ਨੇਡ਼ੇ ਇਕ ਪਾਜ਼ੇਟਿਵ ਕੇਸ ਰਿਪੋਰਟ ਹੋਇਆ ਹੈ। ਨਾਭਾ ਦੇ ਕਮਲਾ ਕਾਲੋਨੀ ਤੋਂ 6 ਅਤੇ ਮੋਤੀ ਬਾਗ ਤੋਂ 3, ਸਮਾਣਾ ਦੀ ਕ੍ਰਿਸ਼ਨਾ ਮਾਰਕੀਟ ਅਤੇ ਅਨੰਦ ਕਾਲੋਨੀ ਤੋਂ 1-1 ਪਾਜ਼ੇਟਿਵ ਕੇਸ ਰਿਪੋਰਟ ਹੋਏ ਹਨ। ਜ਼ਿਲੇ ਦੇ ਵੱਖ-ਵੱਖ ਪਿੰਡਾਂ ਤੋਂ 7 ਪਾਜ਼ੇਟਿਵ ਕੇਸ ਰਿਪੋਰਟ ਹੋਏ ਹਨ। ਉਨ੍ਹਾਂ ਕਿਹਾ ਕਿ ਜ਼ਿਲੇ ’ਚ ਇਕ ਪੁਲਸ ਮੁਲਜ਼ਮ ਅਤੇ ਇਕ ਕੈਦੀ ਦੀ ਰਿਪੋਰਟ ਵੀ ਕੋਵਿਡ ਪਾਜ਼ੇਟਿਵ ਪਾਈ ਗਈ ਹੈ।

ਪਾਜ਼ੇਟਿਵ ਆਏ ਇਨ੍ਹਾਂ ਕੇਸਾਂ ਨੂੰ ਨਵੀਆਂ ਗਾਈਡ ਲਾਈਨਜ਼ ਅਨੁਸਾਰ ਕੋਵਿਡ ਕੇਅਰ ਸੈਂਟਰ/ਹੋਮ ਆਈਸੋਲੇਸ਼ਨ/ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ’ਚ ਸ਼ਿਫਟ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਦੀ ਕੰਟੈਕਟ ਟਰੇਸਿੰਗ ਕਰ ਕੇ ਸੈਂਪਲ ਲਏ ਜਾ ਰਹੇ ਹਨ। ਸਿਵਲ ਸਰਜਨ ਡਾ. ਮਲਹੋਤਰਾ ਨੇ ਕਿਹਾ ਕਿ ਪਾਜ਼ੇਟਿਵ ਆਏ ਕੇਸਾਂ ਦੇ ਨੇਡ਼ਲੇ ਸੰਪਰਕ ’ਚ ਆਉਣ ਵਾਲਿਆਂ ਦੀ ਸਿਹਤ ਵਿਭਾਗ ਵੱਲੋਂ ਬਡ਼ੀ ਬਰੀਕੀ ਨਾਲ ਟਰੇਸਿੰਗ ਕੀਤੀ ਜਾ ਰਹੀ ਹੈ, ਜਿਸ ਕਾਰਨ ਪਾਜ਼ੇਟਿਵ ਕੇਸਾਂ ਦੇ ਸੰਪਰਕ ’ਚ ਆਏ ਜ਼ਿਆਦਾਤਰ ਵਿਅਕਤੀ ਪਾਜ਼ੇਟਿਵ ਰਿਪੋਰਟ ਹੋ ਰਹੇ ਹਨ।

ਸਿਵਲ ਸਰਜਨ ਡਾ. ਮਲਹੋਤਰਾ ਨੇ ਕਿਹਾ ਕਿ ਪਟਿਆਲਾ ਦੀ ਆਦਰਸ਼ ਕਾਲੋਨੀ ’ਚ ਵੀ 7 ਪਾਜ਼ੇਟਿਵ ਕੇਸ ਆਉਣ ’ਤੇ ਉੱਥੇ ਵੀ ਕੰਟੈਨਮੈਂਟ ਜ਼ੋਨ ਲਾਗੂ ਕਰ ਦਿੱਤਾ ਗਿਆ ਹੈ। ਪਾਜ਼ੇਟਿਵ ਘਰਾਂ ਦੇ ਆਲੇ-ਦੁਆਲੇ ਦੇ 25-30 ਘਰਾਂ ਦੇ ਏਰੀਏ ਨੂੰ ਸੀਲ ਕਰ ਕੇ ਲੋਕਾਂ ਦਾ ਬਾਹਰ ਆਉਣਾ ਜਾਣਾ ਬੰਦ ਕਰ ਦਿੱਤਾ ਗਿਆ ਹੈ। ਡਾ. ਮਲਹੋਤਰਾ ਨੇ ਦੱਸਿਆ ਕਿ ‘ਮਿਸ਼ਨ ਫਤਿਹ’ ਤਹਿਤ ਅੱਜ ਜ਼ਿਲਾ ਪਟਿਆਲਾ ਦੇ ਕੋਵਿਡ ਕੇਅਰ ਸੈਂਟਰ ਤੋਂ 6 ਅਤੇ ਰਾਜਿੰਦਰਾ ਹਸਪਤਾਲ ਤੋਂ 2 ਮਰੀਜ਼ਾਂ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ।news source: jagbani

The post ਪੰਜਾਬ ਚ’ ਕਰੋਨਾ ਨੇ ਫ਼ਿਰ ਵਰਤਿਆ ਕਹਿਰ: ਹੁਣ ਇੱਥੇ ਇਕੱਠੇ ਆਏ 78 ਨਵੇਂ ਪੋਜ਼ੀਟਿਵ ਮਰੀਜ਼-ਦੇਖੋ ਪੂਰੀ ਖ਼ਬਰ appeared first on Sanjhi Sath.

ਜ਼ਿਲੇ ’ਚ ਕੋਰੋਨਾ ਕੰਟਰੋਲ ਤੋਂ ਬਾਹਰ ਹੁੰਦਾ ਜਾ ਰਿਹਾ ਹੈ। ਅੱਜ 78 ਨਵੇਂ ਪਾਜ਼ੇਟਿਵ ਮਰੀਜ਼ ਮਿਲੇ, ਜੋ 24 ਘੰਟਿਆਂ ’ਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਣਤੀ ਹੈ। ਜ਼ਿਲੇ ’ਚ …
The post ਪੰਜਾਬ ਚ’ ਕਰੋਨਾ ਨੇ ਫ਼ਿਰ ਵਰਤਿਆ ਕਹਿਰ: ਹੁਣ ਇੱਥੇ ਇਕੱਠੇ ਆਏ 78 ਨਵੇਂ ਪੋਜ਼ੀਟਿਵ ਮਰੀਜ਼-ਦੇਖੋ ਪੂਰੀ ਖ਼ਬਰ appeared first on Sanjhi Sath.

Leave a Reply

Your email address will not be published. Required fields are marked *