ਅੱਧਾ ਨਵੰਬਰ ਨਿਕਲਣ ਦੇ ਬਾਵਜੂਦ ਠੰਢ ਦਾ ਹਾਲੇ ਵੀ ਕਿਤੇ ਅਤਾ ਪਤਾ ਨਹੀਂ। ਸਵੇਰੇ ਸ਼ਾਮ ਹਲਕਾ ਠੰਢਾ ਮੌਸਮ ਜ਼ਰੂਰ ਹੁੰਦਾ ਹੈ। ਸਵੇਰੇ ਸ਼ਾਮ ਦੀ ਠੰਢਕ ਦੇ ਨਾਲ ਹੀ ਤਾਪਮਾਨ ਵਿੱਚ ਬੱਸ ਹਲਕੀ ਜਿਹੀ ਗਿਰਾਵਟ ਹੀ ਦਰਜ ਕੀਤੀ ਗਈ ਹੈ। ਉੱਧਰ ਮੌਸਮ ਵਿਭਾਗ ਦਾ ਕਹਿਣੈ ਕਿ ਹਾਲੇ ਅਗਲੇ ਕਈ ਦਿਨ ਪੰਜਾਬ-ਹਰਿਆਣਾ ‘ਚ ਮੀਂਹ ਜਾਂ ਠੰਢ ਵਧਣ ਦੇ ਕੋਈ ਅਸਾਰ ਨਹੀਂ ਹਨ।
ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਦਿਨ ਦੇ ਸਮੇਂ ਵੱਧ ਤੋਂ ਵੱਧ ਤਾਪਮਾਨ 29.5 ਡਿਗਰੀ ਦਰਜ ਕੀਤਾ ਗਿਆ ਹੈ। ਜਦੋਂ ਕਿ ਘੱਟੋ ਘੱਟ ਤਾਪਮਾਨ 8 ਡਿਗਰੀ ਦਰਜ ਕੀਤਾ ਗਿਆ। ਉੱਧਰ ਹਰਿਆਣਾ ‘ਚ ਵੱਧ ਤੋਂ ਵੱਧ ਤਾਪਮਾਨ 29.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜਦਕਿ ਘੱਟੋ ਘੱਟ ਤਾਪਮਾਨ 9.1 ਡਿਗਰੀ ਸੈਲਸੀਅਸ ਦੱਸਿਆ ਜਾ ਰਿਹਾ ਹੈ।
ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਹਰਿਆਣਾ ਦੇ ਕੁੱਝ ਇਲਾਕਿਆਂ ਵਿੱਚ 16-17 ਨਵੰਬਰ ਨੂੰ ਹਲਕੀ ਧੁੰਦ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਬਾਕੀ ਇਸ ਹਫ਼ਤੇ ਮੌਸਮ ‘ਚ ਕੋਈ ਖ਼ਾਸ ਬਦਲਾਅ ਨਹੀਂ ਦੱਸਿਆ ਗਿਆ ਹੈ।ਕਾਬਿਲੇਗ਼ੌਰ ਹੈ ਕਿ ਨਵੰਬਰ ਅੱਧਾ ਬੀਤਣ ਦੇ ਬਾਵਜੂਦ ਠੰਢ ਨਾ ਵਧਣਾ ਸੰਕੇਤ ਹੈ ਇਸ ਗੱਲ ਦਾ ਵਾਤਾਵਰਣ ‘ਚ ਤਬਦੀਲੀ ਯਾਨਿ ਕਲਾਈਮੇਟ ਚੇਂਜ ਹੋਇਆ ਹੈ।
ਜੋ ਕਿ ਧਰਤੀ ਅਤੇ ਧਰਤੀ ਤੇ ਵੱਸਦੇ ਜੀਵਨ ਲਈ ਬਹੁਤ ਖ਼ਤਰਨਾਕ ਹੈ। ਪੂਰੀ ਦੁਨੀਆ ‘ਚ ਇਸ ਮੁੱਦੇ ‘ਤੇ ਚਰਚਾ ਜ਼ੋਰਾਂ ‘ਤੇ ਹੈ ਕਿ ਆਖ਼ਰ ਕਿਸ ਤਰ੍ਹਾਂ ਧਰਤੀ ਦੇ ਵਾਤਾਵਰਣ ਨੂੰ ਬਚਾਇਆ ਜਾਵੇ। ਇਸ ਦੇ ਨਾਲ ਹੀ ਕੌਮਾਂਤਰੀ ਮੌਸਮ ਵਿਭਾਗ ਨੇ ਇਹ ਸੰਭਾਵਨਾ ਵੀ ਪ੍ਰਗਟਾਈ ਹੈ ਕਿ ਪੂਰੀ ਦੁਨੀਆ ਵਿੱਚ ਇਸ ਸਾਲ ਜ਼ਬਰਦਸਤ ਠੰਢ ਪਵੇਗੀ। ਖ਼ਾਸ ਕਰਕੇ ਨੌਰਥ ਪੋਲ ਤੇ ਇਸ ਦੇ ਨਾਲ ਲੱਗਦੇ ਮੁਲਕਾਂ ‘ਚ ਠੰਢ ਰਿਕਾਰਡ ਤੋੜੇਗੀ।
ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ
ਅੱਧਾ ਨਵੰਬਰ ਨਿਕਲਣ ਦੇ ਬਾਵਜੂਦ ਠੰਢ ਦਾ ਹਾਲੇ ਵੀ ਕਿਤੇ ਅਤਾ ਪਤਾ ਨਹੀਂ। ਸਵੇਰੇ ਸ਼ਾਮ ਹਲਕਾ ਠੰਢਾ ਮੌਸਮ ਜ਼ਰੂਰ ਹੁੰਦਾ ਹੈ। ਸਵੇਰੇ ਸ਼ਾਮ ਦੀ ਠੰਢਕ ਦੇ ਨਾਲ ਹੀ ਤਾਪਮਾਨ ਵਿੱਚ …
Wosm News Punjab Latest News