Breaking News
Home / Punjab / ਤਾਜ਼ਾ ਵੱਡੀ ਖ਼ਬਰ- ਪੰਜਾਬ ਵਿਧਾਨ ਸਭਾ ਚ’ ਇਹ 15 ਬਿੱਲ ਕਰਤੇ ਪਾਸ

ਤਾਜ਼ਾ ਵੱਡੀ ਖ਼ਬਰ- ਪੰਜਾਬ ਵਿਧਾਨ ਸਭਾ ਚ’ ਇਹ 15 ਬਿੱਲ ਕਰਤੇ ਪਾਸ

ਸੂਬਾ ਸਰਕਾਰ ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਦੂਜੇ ਦਿਨ ਦੀ ਬੈਠਕ ਦੌਰਾਨ ਦੇਰ ਸ਼ਾਮ ਸਵਾ ਅੱਠ ਵਜੇ ਤੱਕ ਚੱਲੀ ਕਾਰਵਾਈ ਦੌਰਾਨ 15 ਬਿੱਲਾਂ ਨੂੰ ਪਾਸ ਕੀਤਾ ਗਿਆ। ਇਨ੍ਹਾਂ ’ਚ ਖ਼ੇਤੀ ਸਬੰਧੀ ਬਿੱਲ ਵੀ ਸ਼ਾਮਲ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਦਿ ਪੰਜਾਬ ਐਨਰਜੀ ਸਕਿਓਰਿਟੀ, ਰਿਫੋਰਮਸ, ਟਰਮੀਨੇਸ਼ਨ ਐਂਡ ਰੀ-ਡੀਟਰਮੀਨੇਸ਼ਨ ਆਫ਼ ਪਾਵਰ ਟੈਰਿਫ਼ ਬਿੱਲ, 2021 ਅਤੇ ਦਿ ਪੰਜਾਬ ਪ੍ਰੋਟੈਕਸ਼ਨ ਐਂਡ ਰੈਗੂਲਾਈਜੇਸ਼ਨ ਆਫ਼ ਕੰਟਰੈਕਚੂਅਲ ਇੰਮਪਲਾਈਜ਼ ਬਿੱਲ, 2021 ਪੇਸ਼ ਕੀਤੇ ਗਏ, ਜਿਨ੍ਹਾਂ ਨੂੰ ਪਾਸ ਕਰ ਦਿੱਤਾ ਗਿਆ।

ਇਸ ਦੌਰਾਨ ‘ਦੀ ਪੰਜਾਬ ਵਨ-ਟਾਈਮ ਵਾਲੰਟਰੀ ਡਿਸਕਲੋਜ਼ਰ ਐਂਡ ਸੈਟਲਮੈਂਟ ਆਫ਼ ਬਿਲਡਿੰਗ ਕਨਸਟਰੱਕਟਿਡ ਇਨ ਵਾਇਲੇਸ਼ਨ ਆਫ਼ ਦੀ ਬਿਲਡਿੰਗਜ਼ ਬਾਇ-ਲਾਅਜ਼ ਬਿੱਲ, 2021 ਪੇਸ਼ ਕੀਤਾ ਗਿਆ। ਇਸ ਨਾਲ ਪੰਜਾਬ ਦੇ ਸਥਾਨਕ ਸਰਕਾਰਾਂ ਇਲਾਕਿਆਂ ’ਚ ਬਣੀਆਂ ਇਮਾਰਤਾਂ ਨੂੰ ਜਾਇਜ਼ ਕਰਾਉਣ ’ਚ ਆਸਾਨੀ ਹੋਵੇਗੀ।

ਜਦੋਂ ਕਿ ਤ੍ਰਿਪਤ ਰਾਜਿੰਦਰ ਬਾਜਵਾ ਵੱਲੋਂ ਦਿ ਪੰਜਾਬ (ਇੰਸਟੀਚਿਊਸ਼ਨ ਐਂਡ ਅਦਰ ਬਿਲਡਿੰਗਜ਼) ਟੈਕਸ (ਰੀਪੀਲ) ਬਿੱਲ, 2021 ਪੇਸ਼ ਕੀਤਾ ਗਿਆ। ਸਿੱਖਿਆ ਮੰਤਰੀ ਪਰਗਟ ਸਿੰਘ ਵੱਲੋਂ ਦਿ ਪਲਾਕਸ਼ਾ ਯੂਨੀਵਰਸਿਟੀ, ਪੰਜਾਬ ਬਿੱਲ, 2021 (ਆਰਡੀਨੈਂਸ ਦੀ ਥਾਂ ਲੈਣ ਲਈ), ਦੀ ਲੈਮਰਿਨ ਟੈੱਕ ਸਕਿਲਜ਼ ਯੂਨੀਵਰਸਿਟੀ, ਪੰਜਾਬ ਬਿੱਲ, 2021 (ਆਰਡੀਨੈਂਸ ਦੀ ਥਾਂ ਲੈਣ ਲਈ), ਦੀ ਪੰਜਾਬ ਆਫੀਸ਼ੀਅਲ ਲੈਂਗੂਏਜ਼ (ਸੋਧ) ਬਿੱਲ, 2021, ਦੀ ਪੰਜਾਬ ਲਰਨਿੰਗ ਆਫ਼ ਪੰਜਾਬੀ ਐਂਡ ਅਦਰ ਲੈਂਗੂਏਜ਼ਜ਼ (ਸੋਧ) ਬਿੱਲ, 2021, ਪੰਜਾਬ ਸਬੰਧਿਤ ਕਾਲਜਿਜ਼ (ਸੇਵਾ ਦੀ ਸੁਰੱਖਿਆ) ਸੋਧ ਬਿੱਲ, 2021 ਪੇਸ਼ ਕੀਤੇ ਗਏ।

ਉਦਯੋਗ ਮੰਤਰੀ ਗੁਰਕੀਰਤ ਵੱਲੋਂ ਪੰਜਾਬ ਕਾਰੋਬਾਰ ਦਾ ਅਧਿਕਾਰ (ਸੋਧ) ਬਿੱਲ, 2021 ਪੇਸ਼ ਕੀਤਾ ਗਿਆ। ਡਾ. ਰਾਜ ਕੁਮਾਰ ਵੇਰਕਾ ਵੱਲੋਂ ਦਿ ਪੰਜਾਬ ਰਿਨਿਊਏਵਲ ਐਨਰਜੀ ਸਕਿਓਰਿਟੀ, ਰਿਫੋਰਮ, ਟਰਮੀਨੇਸ਼ਨ ਐਂਡ ਰੀ-ਡੀਟਰਮੀਨੇਸ਼ਨ ਆਫ਼ ਪਾਵਰ ਟੈਰਿਫ਼ ਬਿੱਲ, 2021, ਦੀ ਪੰਜਾਬ ਫਰੂਟ ਨਰਸਰੀਜ਼ (ਸੋਧ) ਬਿੱਲ, 2021 ਤੇ ਰਣਦੀਪ ਸਿੰਘ ਨਾਭਾ ਵੱਲੋਂ ਦਿ ਪੰਜਾਬ ਐਗਰੀਕਲਚਰ ਪ੍ਰੋਡੀਊਸ ਮਾਰਕਿਟਸ (ਸੋਧ) ਬਿੱਲ, 2021, ਦੀ ਪੰਜਾਬ ਕੰਟਰੈਕਟ ਫਾਰਮਿੰਗ (ਰੀਪੀਲ) ਬਿੱਲ, 2021 ਪੇਸ਼ ਕੀਤੇ ਗਏ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਪੰਜਾਬ ਵਸਤਾਂ ਅਤੇ ਸੇਵਾਵਾਂ ਕਰ (ਸੋਧ) ਬਿੱਲ, 2021 ਤੇ ਪੰਜਾਬ ਵਿੱਤੀ ਜ਼ਿੰਮੇਵਾਰੀ ਅਤੇ ਬਜ਼ਟ ਪ੍ਰਬੰਧ (ਦੂਜੀ ਸੋਧ) ਬਿੱਲ, 2021 ਪੇਸ਼ ਕੀਤੇ ਗਏ, ਜਿਨ੍ਹਾਂ ਨੂੰ ਸਦਨ ’ਚ ਪਾਸ ਕਰ ਦਿੱਤਾ ਗਿਆ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ

ਸੂਬਾ ਸਰਕਾਰ ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਦੂਜੇ ਦਿਨ ਦੀ ਬੈਠਕ ਦੌਰਾਨ ਦੇਰ ਸ਼ਾਮ ਸਵਾ ਅੱਠ ਵਜੇ ਤੱਕ ਚੱਲੀ ਕਾਰਵਾਈ ਦੌਰਾਨ 15 ਬਿੱਲਾਂ ਨੂੰ ਪਾਸ ਕੀਤਾ ਗਿਆ। ਇਨ੍ਹਾਂ …

Leave a Reply

Your email address will not be published. Required fields are marked *