Breaking News
Home / Punjab / 1,000 ਰੁ: ਦਾ ਹੋ ਜਾਵੇਗਾ ਘਰੇਲੂ ਸਿਲੰਡਰ, ਅਗਲੇ 150 ਰੁਪਏ ਤੱਕ ਹੋ ਸਕਦਾ ਹੈ ਮਹਿੰਗਾ

1,000 ਰੁ: ਦਾ ਹੋ ਜਾਵੇਗਾ ਘਰੇਲੂ ਸਿਲੰਡਰ, ਅਗਲੇ 150 ਰੁਪਏ ਤੱਕ ਹੋ ਸਕਦਾ ਹੈ ਮਹਿੰਗਾ

ਪੈਟਰੋਲ ਡੀਜ਼ਲ ਕੀਮਤਾਂ ਵਿਚ ਰਿਕਾਰਡ ਵਾਧੇ ਤੋਂ ਬਾਅਦ ਹੁਣ ਚਿੰਤਾ ਦੀ ਇੱਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ। ਅਗਲੇ ਹਫਤੇ ਘਰੇਲੂ ਗੈਸ ਸਿਲੰਡਰ ਦੀ ਕੀਮਤ150 ਰੁਪਏ ਤੱਕ ਵੱਧ ਸਕੀ ਹੈ।1 ਨਵੰਬਰ ਨੂੰ ਗੈਸ ਸਿਲੰਡਰ ਦੀਆਂ ਨਵੀਆਂ ਕੀਮਤਾਂ ਜਾਰੀ ਹੋਣਗੀਆਂ, ਅਜਿਹੇ ਵਿੱਚ ਤੇਲ ਕੰਪਨੀਆਂ ਵੱਲੋਂ ਗੈਸ ਏਜੰਸੀ ਨੂੰ ਨਵੀਆਂ ਦਰਾਂ ਲਈ ਜੋ ਟਰੈਂਡ ਦੱਸੇ ਜਾ ਰਹੇ ਹਨ,

ਉਸ ਵਿੱਚ 14.2 ਕਿਲੋ ਦਾ ਰਸੋਈ ਗੈਸ ਸਿਲੰਡਰ 150 ਰੁਪਏ ਅਤੇ 19 ਕਿਲੋ ਦਾ ਵਪਾਰਕ ਸਿਲੰਡਰ 250 ਰੁਪਏ ਤੱਕ ਮਹਿੰਗਾ ਹੋ ਸਕਦਾ ਹੈ। ਅਜਿਹਾ ਹੋਇਆ ਤਾਂ ਘਰੇਲੂ ਸਿਲੰਡਰ ਕੀਮਤਾਂ ਪਹਿਲੀ ਵਾਰ ਇੱਕ ਹਜ਼ਾਰ ਰੁਪਏ ਨੂੰ ਪਾਰ ਹੋ ਜਾਵੇਗਾ। ਉੱਥੇ ਹੀ ਵਪਾਰਕ ਸਿਲੰਡਰ ਵੀ 2,000 ਰੁਪਏ ਦੇ ਕਰੀਬ ਪਹੁੰਚ ਕੇ 1998.5 ਰੁਪਏ ਦਾ ਮਿਲੇਗਾ।

ਉੱਥੇ ਹੀ, ਐੱਲ. ਪੀ. ਜੀ. ਫੈਡਰੇਸ਼ਨ ਆਫ਼ ਰਾਜਸਥਾਨ ਦੇ ਜਨਰਲ ਸਕੱਤਰ ਕਾਰਤੀਕੇਯ ਗੌੜ ਨੇ ਕਿਹਾ ਕਿ ਨਵੇਂ ਰੁਝਾਨਾਂ ਅਨੁਸਾਰ ਕੀਮਤਾਂ ਵਧਦੀਆਂ ਹਨ ਤਾਂ ਘਰੇਲੂ ਗੈਸ ਸਿਲੰਡਰ ਇਸ ਸਾਲ 355.50 ਰੁਪਏ ਮਹਿੰਗਾ ਹੋ ਜਾਵੇਗਾ। ਇਸ ਮਹੀਨੇ 6 ਅਕਤੂਬਰ ਨੂੰ ਇਸ ਦੀ ਕੀਮਤ 15 ਰੁਪਏ, 1 ਸਤੰਬਰ ਨੂੰ 25 ਰੁਪਏ ਵਧਾਈ ਗਈ ਸੀ।

ਗੌਰਤਲਬ ਹੈ ਕਿ ਇਸ ਸਾਲ 9 ਵਾਰ ਰਸੋਈ ਗੈਸ ਸਿਲੰਡਰ ਮਹਿੰਗੇ ਹੋਏ ਹਨ। ਉੱਥੇ ਹੀ, ਮਹਾਮਾਰੀ ਪਿੱਛੋਂ ਸਬਸਿਡੀ ਵੀ ਬੰਦ ਕੀਤੀ ਗਈ ਹੈ। ਇਸ ਵਾਰ ਰਸੋਈ ਗੈਸ ਪਿਛਲੇ ਰੁਝਾਨਾਂ ਅਨੁਸਾਰ ਮਹਿੰਗੀ ਹੋਈ ਤਾਂ ਲੋਕਾਂ ਨੂੰ ਪੈਟਰੋਲ-ਡੀਜ਼ਲ ਦੇ ਨਾਲ-ਨਾਲ ਰਸੋਈ ਗੈਸ ਦੀ ਮਹਿੰਗਾਈ ਦਾ ਭਾਰੀ ਬੋਝ ਝੱਲਣਾ ਪਵੇਗਾ।

 

ਪੈਟਰੋਲ ਡੀਜ਼ਲ ਕੀਮਤਾਂ ਵਿਚ ਰਿਕਾਰਡ ਵਾਧੇ ਤੋਂ ਬਾਅਦ ਹੁਣ ਚਿੰਤਾ ਦੀ ਇੱਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ। ਅਗਲੇ ਹਫਤੇ ਘਰੇਲੂ ਗੈਸ ਸਿਲੰਡਰ ਦੀ ਕੀਮਤ150 ਰੁਪਏ ਤੱਕ ਵੱਧ ਸਕੀ ਹੈ।1 …

Leave a Reply

Your email address will not be published. Required fields are marked *