Breaking News
Home / Punjab / ਮੁੱਖ ਮੰਤਰੀ ਚੰਨੀ ਪੇਸ਼ ਕਰਨਗੇ ਇਹ ਨਵੀਂ ਮਿਸਾਲ , 27 ਅਕਤੂਬਰ ਨੂੰ ਹੋਣ ਜਾ ਰਿਹਾ ਇਹ ਕੰਮ – ਤਾਜਾ ਵੱਡੀ ਖਬਰ

ਮੁੱਖ ਮੰਤਰੀ ਚੰਨੀ ਪੇਸ਼ ਕਰਨਗੇ ਇਹ ਨਵੀਂ ਮਿਸਾਲ , 27 ਅਕਤੂਬਰ ਨੂੰ ਹੋਣ ਜਾ ਰਿਹਾ ਇਹ ਕੰਮ – ਤਾਜਾ ਵੱਡੀ ਖਬਰ

ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਦੁਆਰਾ ਬਹੁਤ ਸਾਰੇ ਕੰਮ ਨੇਪਰੇ ਚਾੜ੍ਹੇ ਜਾ ਰਹੇ ਹਨ। ਉਥੇ ਹੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਚੰਨੀ ਸਰਕਾਰ ਦੁਆਰਾ ਕਈ ਕਾਰਜ ਕੀਤੇ ਜਾ ਰਹੇ ਹਨ। ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਬਣਨ ਤੋਂ ਬਾਅਦ ਕਈ ਮਿਸਾਲਾਂ ਪੇਸ਼ ਕੀਤੀਆਂ ਹਨ, ਜਿਨ੍ਹਾਂ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਮਗਰੋਂ ਚੰਨੀ ਸਰਕਾਰ ਨੇ ਲੋਕਾਂ ਦੇ ਹਿੱਤਾਂ ਵਿਚ ਕਈ ਫ਼ੈਸਲੇ ਲਏ ਹਨ, ਜਿਸ ਦੇ ਚਲਦਿਆਂ ਆਮ ਜਨਤਾ ਉਨ੍ਹਾਂ ਤੋਂ ਕਾਫੀ ਪ੍ਰਭਾਵਿਤ ਨਜ਼ਰ ਆ ਰਹੀ ਹੈ। ਜਿਥੇ ਪਹਿਲਾਂ ਪੰਜਾਬ ਦੀ ਕੈਬਿਨੇਟ ਮੀਟਿੰਗ ਚੰਡੀਗੜ੍ਹ ਵਿਚ ਕੀਤੀ ਜਾਂਦੀ ਹੈ, ਪਰ ਹੁਣ ਇਸ ਦੀ ਜਗ੍ਹਾ ਬਦਲਣ ਵਾਲੇ ਇਕ ਨਵੀਂ ਤਾਜਾ ਜਾਣਕਾਰੀ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਚਰਨਜੀਤ ਸਿੰਘ ਚੰਨੀ ਕੈਬਿਨੇਟ ਮੀਟਿੰਗ ਨੂੰ ਲੈ ਕੇ ਇਕ ਹੋਰ ਮਿਸਾਲ ਪੇਸ਼ ਕਰਨ ਲੱਗੇ ਹਨ, ਜਿਸ ਦੇ ਚਲਦਿਆਂ ਚਰਨਜੀਤ ਸਿੰਘ ਚੰਨੀ ਦੁਆਰਾ ਇਹ ਮੀਟਿੰਗ 27 ਅਕਤੂਬਰ ਨੂੰ ਚੰਡੀਗੜ੍ਹ ਦੀ ਜਗਾ ਲੁਧਿਆਣਾ ਵਿੱਚ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਮੀਟਿੰਗ ਵਿੱਚ ਕਾਂਗਰਸ ਸਰਕਾਰ ਵੱਲੋਂ ਇੰਡਸਟਰੀ ਦੇ ਹਿੱਤਾਂ ਵਿੱਚ ਕਈ ਅਹਿਮ ਫੈਸਲੇ ਲਏ ਜਾਣਗੇ। ਕੈਬਿਨੇਟ ਮੀਟਿੰਗ ਬੁਲਾਏ ਜਾਣ ਵਾਲੇ ਦਿਨ ਹੀ ਲੁਧਿਆਣਾ ਸ਼ਹਿਰ ਵਿੱਚ ਨਿਵੇਸ਼ਕਾਂ ਦੇ ਹੋਣ ਵਾਲੇ ਸੰਮੇਲਨ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ।

ਸੂਤਰਾਂ ਦੁਆਰਾ ਮਿਲੀ ਜਾਣਕਾਰੀ ਦੇ ਅਨੁਸਾਰ ਇੰਡਸਟਰੀ ਲਈ ਲੈਣ ਵਾਲੇ ਫ਼ੈਸਲੇ ਦਾ ਐਲਾਨ ਇਨਵੈਸਟਮੈਂਟ ਸਮਿੱਟ ਦੇ ਦੌਰਾਨ ਜਾਰੀ ਕੀਤਾ ਜਾਵੇਗਾ। ਇਸ ਕੈਬਨਿਟ ਮੀਟਿੰਗ ਲਈ ਬੱਚਤ ਭਵਨ ਜੋ ਡੀ ਸੀ ਦੇ ਦਫ਼ਤਰ ਵਿੱਚ ਸਥਿਤ ਹੈ ਨੂੰ ਚੁਣਿਆ ਗਿਆ ਹੈ, ਇਸ ਕਰਕੇ ਹੀ ਬੱਚਤ ਭਵਨ ਵਿੱਚ ਫਰਨੀਚਰ, ਰੰਗ-ਰੋਗਨ ਅਤੇ ਪਰਦੇ ਆਦਿ ਦਾ ਬਦਲਾਅ ਕੀਤਾ ਜਾ ਰਿਹਾ ਹੈ।

ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਇਸ ਸਾਈਟ ਤੇ ਬਦਲਾਵ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ ਕਿਉਂ ਕਿ ਕੈਬਨਿਟ ਮੀਟਿੰਗ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਵੱਲੋਂ ਪ੍ਰੈੱਸ ਕਾਨਫਰੰਸ ਵੀ ਇਸੇ ਜਗ੍ਹਾ ਕੀਤੀ ਜਾਵੇਗੀ। ਕਰੋਨਾ ਕਾਲ ਦੌਰਾਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੰਡੀਗੜ੍ਹ ਵਿੱਚ ਬੈਠ ਕੇ ਹੀ ਆਨਲਾਈਨ ਮੀਟਿੰਗ ਦੀ ਰਿਵਾਇਤ ਜਾਰੀ ਕੀਤੀ ਗਈ ਸੀ, ਪਰ ਮੌਜੂਦਾ ਮੁੱਖ ਮੰਤਰੀ ਵੱਲੋਂ ਅਜੇ ਤਕ ਕੋਈ ਵੀ ਆਨ ਲਾਈਨ ਮੀਟਿੰਗ ਨਹੀਂ ਕੀਤੀ ਗਈ।

ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਦੁਆਰਾ ਬਹੁਤ ਸਾਰੇ ਕੰਮ ਨੇਪਰੇ ਚਾੜ੍ਹੇ ਜਾ ਰਹੇ ਹਨ। ਉਥੇ ਹੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਚੰਨੀ ਸਰਕਾਰ ਦੁਆਰਾ …

Leave a Reply

Your email address will not be published. Required fields are marked *