ਕੋਰੋਨਾਵਾਇਰਸ (Coronavirus) ਦੇ ਵਧ ਰਹੇ ਕੇਸਾਂ ਦੇ ਵਿਚਕਾਰ ਆਕਸੀਜਨ ਸਿਲੰਡਰ (Oxygen Cylinder) ਦੀ ਕਾਲਾਬਾਜ਼ਾਰੀ (Black Marketing) ਸ਼ੁਰੂ ਹੋ ਗਈ ਹੈ। ਹੈਦਰਾਬਾਦ ਵਿਚ ਕੋਰੋਨਾ ਦੇ ਮਰੀਜ਼ ਇਹ ਸਿਲੰਡਰ 1 ਲੱਖ ਰੁਪਏ ਵਿੱਚ ਖਰੀਦ ਰਹੇ ਹਨ। ਇਹ ਉਹ ਲੋਕ ਹਨ, ਜੋ ਕੁਆਰੰਟੀਨ ਕਾਰਨ ਘਰ ਵਿੱਚ ਰਹਿ ਰਹੇ ਹਨ। ਪਿਛਲੇ ਦੋ ਦਿਨਾਂ ਵਿੱਚ ਹੈਦਰਾਬਾਦ ਦੀ ਪੁਲਿਸ ਨੇ ਬਹੁਤ ਸਾਰੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਬਿਨਾਂ ਲਾਇਸੈਂਸ ਦੇ ਆਕਸੀਜਨ ਵੇਚ ਰਹੇ ਸਨ।
ਪੁਲਿਸ ਨੇ ਕੀਤਾ ਗ੍ਰਿਫਤਾਰ – ਇਸ ਸਬੰਧੀ ਪੁਲਿਸ ਨੇ ਐਤਵਾਰ ਨੂੰ ਸ਼ਇਕ ਅਕਬਰ ਨਾਮੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ। ਦੋਸ਼ ਹੈ ਕਿ ਉਹ ਬਿਨਾਂ ਲਾਇਸੈਂਸ ਦੇ ਆਕਸੀਜਨ ਅਤੇ ਗੈਸ ਸਿਲੰਡਰ ਵੇਚ ਰਿਹਾ ਸੀ। ਪੁਲਿਸ ਨੇ ਇਸ ਤੋਂ ਆਕਸੀਜਨ ਦੇ 19 ਸਿਲੰਡਰ ਜ਼ਬਤ ਕੀਤੇ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਪੁਲਿਸ ਨੇ ਬਿਨਾਂ ਲਾਇਸੈਂਸ ਦੇ ਸਿਲੰਡਰ ਵੇਚਣ ਲਈ ਵਪਾਰੀਆਂ ਖਿਲਾਫ ਕੇਸ ਕੀਤਾ ਹੈ। ਸ਼ਨੀਵਾਰ ਨੂੰ ਵੀ ਸ਼ਹਿਰ ਵਿਚੋਂ 29 ਆਕਸੀਜਨ ਸਿਲੰਡਰ ਜ਼ਬਤ ਕੀਤੇ ਗਏ ਸਨ।
ਆਕਸੀਜਨ ਸਿਲੰਡਰ ਦੀ ਵਧੇਰੇ ਮੰਗ – ਦੱਸ ਦਈਏ ਕਿ ਤੇਲੰਗਾਨਾ ਵਿਚ ਕੋਰੋਨਾ ਦੇ 60 ਪ੍ਰਤੀਸ਼ਤ ਤੋਂ ਵੱਧ ਮਾਮਲੇ ਹੈਦਰਾਬਾਦ ਤੋਂ ਆ ਰਹੇ ਹਨ। ਪੁਲਿਸ ਦੇ ਅਨੁਸਾਰ, ਉਹ ਲੋਕ ਜੋ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਘਰ ਵਿਚ ਅਲੱਗ ਰਹਿ ਰਹੇ ਹਨ, ਆਕਸੀਜਨ ਸਿਲੰਡਰ ਦੀ ਮੰਗ ਕਰ ਰਹੇ ਹਨ।
ਸਰਕਾਰੀ ਡਾਕਟਰਾਂ ਨੇ ਇਹ ਵੀ ਕਿਹਾ ਹੈ ਕਿ ਸ਼ਹਿਰ ਵਿੱਚ ਆਕਸੀਜਨ ਸਿਲੰਡਰ ਦੀ ਵੱਡੀ ਘਾਟ ਹੈ। ਜਦੋਂਕਿ ਸਰਕਾਰ ਦੇ ਅਨੁਸਾਰ ਹਸਪਤਾਲ ਵਿੱਚ ਕੋਰੋਨਾ ਦੇ ਮਰੀਜਾਂ ਲਈ 3537 ਆਕਸੀਜਨ ਵਾਲੇ ਬੈੱਡ ਹਨ, ਜਿਨ੍ਹਾਂ ਵਿੱਚੋਂ 2926 ਖਾਲੀ ਹਨ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ |news source: news18punjab
The post ਕਰੋਨਾ ਵਾਇਰਸ ਕਰਕੇ ਹੋ ਰਹੀ ਏਸ ਚੀਜ਼ ਦੀ ਕਾਲਾ ਬਾਜ਼ਾਰੀ,ਕੀਮਤ ਹੋਈ 1 ਲੱਖ ਰੁਪਏ-ਦੇਖੋ ਪੂਰੀ ਖ਼ਬਰ appeared first on Sanjhi Sath.
ਕੋਰੋਨਾਵਾਇਰਸ (Coronavirus) ਦੇ ਵਧ ਰਹੇ ਕੇਸਾਂ ਦੇ ਵਿਚਕਾਰ ਆਕਸੀਜਨ ਸਿਲੰਡਰ (Oxygen Cylinder) ਦੀ ਕਾਲਾਬਾਜ਼ਾਰੀ (Black Marketing) ਸ਼ੁਰੂ ਹੋ ਗਈ ਹੈ। ਹੈਦਰਾਬਾਦ ਵਿਚ ਕੋਰੋਨਾ ਦੇ ਮਰੀਜ਼ ਇਹ ਸਿਲੰਡਰ 1 ਲੱਖ ਰੁਪਏ …
The post ਕਰੋਨਾ ਵਾਇਰਸ ਕਰਕੇ ਹੋ ਰਹੀ ਏਸ ਚੀਜ਼ ਦੀ ਕਾਲਾ ਬਾਜ਼ਾਰੀ,ਕੀਮਤ ਹੋਈ 1 ਲੱਖ ਰੁਪਏ-ਦੇਖੋ ਪੂਰੀ ਖ਼ਬਰ appeared first on Sanjhi Sath.