Breaking News
Home / Uncategorized / ਲੱਖਾਂ ਰੁਪਏ ਦੀ ਗੋਲਕ 15 ਹਜ਼ਾਰ ਰੁਪਏ ‘ਤੇ ਸਿਮਟੀ, ਜਥੇਦਾਰ ਨੇ ਜਾਰੀ ਕੀਤਾ ਨਵਾਂ ਸੰਦੇਸ਼

ਲੱਖਾਂ ਰੁਪਏ ਦੀ ਗੋਲਕ 15 ਹਜ਼ਾਰ ਰੁਪਏ ‘ਤੇ ਸਿਮਟੀ, ਜਥੇਦਾਰ ਨੇ ਜਾਰੀ ਕੀਤਾ ਨਵਾਂ ਸੰਦੇਸ਼

‘ਦ ਖ਼ਾਲਸ ਬਿਊਰੋ :- ਕੋਰੋਨਾ ਕਾਲ ‘ਚ ਕਈ ਪਰਵਾਸੀ ਮਜਦੂਰ ਜੋ ਕਿ ਲਾਕਡਾਊਨ ਕਾਰਨ ਆਪਣੇ ਘਰਾਂ ਨੂੰ ਪੂਰੇ ਪਰਿਵਾਰ ਸਮੇਤ ਪੈਦਲ ਤੇ ਭੁੱਖੇ ਢਿੱਡ ਹੀ ਤੂਰ ਪਏ। ਪਰ ਇਸ ਮੁਸ਼ਕਲ ਘੜੀ ‘ਚ ਵੀ ਕਈ ਸਿੱਖ ਸੰਸਥਾਵਾਂ ਨੇ ਰਾਹ – ਰਾਹ ਲੰਗਰ ਲਾ ਕੇ ਹਜ਼ਾਰਾ ਪਰਵਾਸੀਆਂ ਨੂੰ ਲੰਗਰ ਛਕਾਇਆ। ਇਸੇ ਮੰਤਵ ਨੂੰ ਵੇਖਦੇ ਹੋਏ ਸ਼੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਸੰਸਥਾਵਾਂ ਨੂੰ ਕਿਹਾ ਹੈ ਕਿ ਉਹ ਆਪਣੇ ਵਿੱਤੀ ਸਰੋਤਾਂ ਨੂੰ ਹੋਰ ਮਜ਼ਬੂਤ ਕਰ ਲੈਣ ਤਾਂ ਜੋ ਭਵਿੱਖ ’ਚ ਕੋਰੋਨਾ ਸੰਕਟ ਆਉਣ ’ਤੇ ਲੰਗਰ ਜਾਂ ਹੋਰ ਸੇਵਾਵਾਂ ਮਨੁੱਖੀ ਭਲਾਈ ਸਬੰਧੀ ਕਦੇ ਪ੍ਰਭਾਵਿਤ ਨਾ ਹੋਣ।

ਕੋਰੋਨਾ ਸੰਕਟ ਵੇਲੇ ਸ਼ਰਧਾਲੂਆਂ ਦੀ ਆਮਦਨ ਘੱਟ ਜਾਣ ਕਾਰਨ ਗੁਰਦੁਆਰਿਆਂ ਦੀ ਗੋਲਕ ਵੀ ਪ੍ਰਭਾਵਿਤ ਹੋਈ ਹੈ, ਜਿਸ ਦਾ ਅਸਰ ਸਿੱਖ ਸੰਸਥਾਵਾਂ ਤੇ ਗੁਰਦੁਆਰਿਆਂ ਦੀ ਆਮਦਨ ’ਤੇ ਵੀ ਪਿਆ ਹੈ। ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ, ਤਖ਼ਤ ਸ਼੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ, ਤਖ਼ਤ ਸ਼੍ਰੀ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਤੇ ਹੋਰ ਸਥਾਨਕ ਗੁਰਦੁਆਰਾ ਕਮੇਟੀਆਂ ਦੀ ਆਮਦਨ ਦਾ ਵੱਡਾ ਸਰੋਤ ਗੁਰਦੁਆਰਿਆਂ ਦੀ ਗੋਲਕ ਹੈ। ਕੋਰੋਨਾ ਸੰਕਟ ਕਾਰਨ ਪਿਛਲੇ ਮਹੀਨਿਆਂ ਤੋਂ ਲੋਕ ਘਰਾਂ ਵਿੱਚ ਬੰਦ ਹਨ ਤੇ ਧਰਮ ਅਸਥਾਨਾਂ ’ਤੇ ਜਾਣ ਦੀ ਲੋਕਾਂ ਨੂੰ ਆਗਿਆ ਨਹੀਂ ਦਿੱਤੀ ਗਈ ਸੀ।

ਸ਼੍ਰੋਮਣੀ ਕਮੇਟੀ ਸੂਤਰਾਂ ਮੁਤਾਬਕ ਪਿਛਲੇ ਦਿਨਾਂ ‘ਚ ਸ਼੍ਰੀ ਹਰਿਮੰਦਰ ਸਾਹਿਬ ਦੀ ਗੋਲਕ ਤੇ ਹੋਰ ਭੇਟਾ ਰਕਮ ਸਿਰਫ ਦਸ ਤੋਂ 15 ਹਜ਼ਾਰ ਪ੍ਰਤੀ ਦਿਨ ਹੀ ਰਹਿ ਗਈ ਸੀ। ਪਹਿਲਾਂ ਆਮ ਦਿਨਾਂ ਵਿੱਚ ਇਹ ਗੋਲਕ ਲੱਖਾਂ ਰੁਪਏ ਵਿੱਚ ਹੁੰਦੀ ਸੀ। ਪਿਛਲੇ ਵਰ੍ਹੇ ਸ਼੍ਰੋਮਣੀ ਕਮੇਟੀ ਦੇ ਸਿੱਧੇ ਪ੍ਰਬੰਧ ਹੇਠ ਆਉਂਦੇ ਲਗਭਗ 80 ਤੋਂ ਵੱਧ ਗੁਰਦੁਆਰਿਆਂ ਦੀ ਗੋਲਕ ਤੋਂ ਸਾਲਾਨਾ ਆਮਦਨ ਕਰੀਬ 690 ਕਰੋੜ ਰੁਪਏ ਸੀ। ਇਸ ਵਿੱਚ ਵੱਡਾ ਹਿੱਸਾ ਹਰਿਮੰਦਰ ਸਾਹਿਬ ਦੀ ਗੋਲਕ ਦਾ ਸੀ। ਇਸੇ ਆਮਦਨ ਵਿਚੋਂ ਹੀ ਸ਼੍ਰੋਮਣੀ ਕਮੇਟੀ ਵੱਲੋਂ ਸ਼੍ਰੀ ਹਰਿਮੰਦਰ ਸਾਹਿਬ ਸਮੇਤ ਹੋਰ ਗੁਰਦੁਆਰਿਆਂ ਦੇ ਪ੍ਰਬੰਧ ਚਲਾਏ ਜਾਂਦੇ ਹਨ, ਨਿਰੰਤਰ ਲੰਗਰ ਚਲਾਇਆ ਜਾਂਦਾ ਹੈ, ਸ਼੍ਰੋਮਣੀ ਕਮੇਟੀ ਦੇ ਕਰਮਚਾਰੀਆਂ ਨੂੰ ਤਨਖਾਹਾਂ ਦਿੱਤੀਆਂ ਜਾਂਦੀਆਂ ਹਨ ਤੇ ਹੋਰ ਭਲਾਈ ਦੇ ਕੰਮ ਕੀਤੇ ਜਾਂਦੇ ਹਨ। ਕੋਰੋਨਾ ਮਹਾਂਮਾਰੀ ਦੌਰਾਨ ਸ਼੍ਰੋਮਣੀ ਕਮੇਟੀ ਨੇ ਲੋੜਵੰਦ ਲੋਕਾਂ ਨੂੰ ਲੰਗਰ ਮੁਹੱਈਆ ਕਰਾਉਣ ਲਈ ਪੰਜ ਕਰੋੜ ਤੋਂ ਵੱਧ ਦੀ ਰਕਮ ਖ਼ਰਚ ਕੀਤੀ ਹੈ। ਕੋਰੋਨਾ ਸੰਕਟ ਕਾਰਨ ਪੈਦਾ ਹੋਏ ਹਾਲਾਤ ਦੌਰਾਨ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸੰਗਤ ਨੂੰ ਲੰਗਰ ਸੇਵਾ ਵਾਸਤੇ ਕਣਕ, ਰਸਦ ਤੇ ਮਾਇਆ ਭੇਟ ਕਰਨ ਦੀ ਅਪੀਲ ਕੀਤੀ ਸੀ।

ਮੌਜੂਦਾ ਸਥਿਤੀ ਨੂੰ ਧਿਆਨ ਵਿੱਚ ਰਖਦਿਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਸਿੱਖ ਸੰਸਥਾਵਾਂ ਨੂੰ ਗੁਰਦੁਆਰਿਆਂ ਦੀ ਗੋਲਕ ਤੋਂ ਨਿਰਭਰਤਾ  ਨੂੰ ਖ਼ਤਮ ਕਰਦਿਆਂ ਆਪਣੇ ਹੋਰ ਵਿੱਤੀ ਸਰੋਤ ਸਥਾਪਤ ਕਰਨੇ ਚਾਹੀਦੇ ਹਨ। ਉਨ੍ਹਾਂ ਆਖਿਆ ਕਿ ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਪਹਿਲ ਕਰਨੀ ਚਾਹੀਦੀ ਹੈ। ਅਜਿਹੇ ਵਿੱਤੀ ਸਰੋਤਾਂ ਦੀ ਸਥਾਪਨਾ ਕਰਨ ਦੀ ਲੋੜ ਹੈ, ਜਿਸ ਰਾਹੀਂ ਸਿੱਖ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲੇ। ਉਨ੍ਹਾਂ ਮਿਸਾਲ ਦਿੱਤੀ ਕਿ ਸਿੱਖ ਕਕਾਰਾਂ ਵਿੱਚ ਸ਼ਾਮਲ ਸ਼੍ਰੀ ਸਾਹਿਬ (ਵੱਡੀ ਛੋਟੀ), ਕੜੇ, ਕੰਘੇ, ਗਾਤਰੇ, ਕਛਹਿਰੇ, ਪਟਕੇ, ਦਸਤਾਰਾਂ ਆਦਿ ਹੋਰ ਅਜਿਹੀਆਂ ਵਸਤਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ। ਇਸੇ ਤਰ੍ਹਾਂ ਸਿੱਖੀ ਤੇ ਗੁਰੂ ਘਰ ਦੀਆਂ ਲੋੜਾਂ ਨਾਲ ਜੁੜੇ ਕੰਮ ਸਥਾਪਤ ਕਰ ਕੇ ਵਾਧੂ ਵਿੱਤੀ ਸਰੋਤ ਬਣਾਏ ਜਾ ਸਕਦੇ ਹਨ।

ਨਵੀਂ ਤਾਲਾਬੰਦੀ ਕਾਰਨ ਦਰਬਾਰ ਸਾਹਿਬ ’ਚ ਸ਼ਰਧਾਲੂਆਂ ਦੀ ਆਮਦ ਘਟੀ

ਸੂਬੇ ‘ਚ ਕੋਰੋਨਾ ਦੇ ਮੁੜ ਤੋਂ ਵੱਧ ਰਹੇ ਕਹਿਰ ਦੌਰਾਨ ਕੈਪਟਨ ਸਰਕਾਰ ਵੱਲੋਂ ਹਫ਼ਤੇ ਦੇ ਆਖ਼ਰੀ ਦੋ ਦਿਨ ਸ਼ਨਿਚਵਾਰ ਤੇ ਐਂਤਵਾਰ ਸਣੇ ਹੋਰ ਛੁੱਟੀਆਂ ਵਾਲੇ ਦਿਨਾਂ ਵਿੱਚ ਕਾਰੋਬਾਰ ਤੇ ਆਵਾਜਾਈ ਆਦਿ ਬੰਦ ਰੱਖਣ ਦੇ ਕੀਤੇ ਹੁਕਮਾਂ ਦਾ ਅਸਰ ਦਰਬਾਰ ਸਾਹਿਬ ਆਉਣ ਵਾਲੀ ਸੰਗਤ ’ਤੇ ਵੀ ਹੋਇਆ ਹੈ। ਅੱਜ ਦੇ ਬੰਦ ਕਾਰਨ ਦਰਬਾਰ ਸਾਹਿਬ ਵਿੱਚ ਬਹੁਤ ਘੱਟ ਗਿਣਤੀ ਵਿੱਚ ਸੰਗਤ ਨਤਮਸਤਕ ਹੋਣ ਲਈ ਪੁੱਜੀ। ਅੱਠ ਜੂਨ ਤੋਂ ਬਾਅਦ ਦਰਬਾਰ ਸਾਹਿਬ ਨੂੰ ਆਉਣ ਵਾਲੇ ਰਸਤਿਆਂ ਵਿੱਚੋਂ ਪੁਲੀਸ ਵੱਲੋਂ ਭਾਵੇਂ ਨਾਕੇ ਹਟਾ ਦਿੱਤੇ ਗਏ ਸਨ ਪਰ ਹੁਣ ਦੋ ਰੋਜ਼ਾ ਬੰਦ ਕਾਰਨ ਇਹ ਸਾਰੇ ਰਸਤਿਆਂ ’ਤੇ ਸੁੰਨ ਪਸਰੀ ਰਹੀ ਹੈ। ਵਿਰਾਸਤੀ ਮਾਰਗ ਵੀ ਖਾਲੀ ਰਿਹਾ ਹੈ। ਦਰਬਾਰ ਸਾਹਿਬ ਵਿੱਚ ਵੀ ਨਤਮਸਤਕ ਹੋਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਨਾਂਮਾਤਰ ਰਹੀ ਹੈ। ਇਸ ਦੌਰਾਨ ਸਿਹਤ ਵਿਭਾਗ ਤੇ ਸ਼੍ਰੋਮਣੀ ਕਮੇਟੀ ਦੇ ਕਰਮਚਾਰੀ ਇੱਥੇ ਸਾਰਾ ਦਿਨ ਪਹਿਲਾਂ ਵਾਂਗ ਹੀ ਤਾਇਨਾਤ ਰਹੇ ਹਨ। ਦਰਬਾਰ ਸਾਹਿਬ ਦੇ ਮੈਨੇਜਰ ਮੁਖਤਾਰ ਸਿੰਘ ਨੇ ਦੱਸਿਆ ਕਿ ਅਗਲੇ ਦਿਨਾਂ ਵਿੱਚ ਸ਼ਰਧਾਲੂਆਂ ਦੀ ਆਮਦ ਵਧਣ ’ਤੇ ਇਸ ਸਬੰਧੀ ਲੋੜੀਂਦੇ ਪ੍ਰਬੰਧਾਂ ਦੀ ਯੋਜਨਾ ਵੀ ਤਿਆਰ ਕੀਤੀ ਜਾ ਚੁੱਕੀ ਹੈ।

The post ਲੱਖਾਂ ਰੁਪਏ ਦੀ ਗੋਲਕ 15 ਹਜ਼ਾਰ ਰੁਪਏ ‘ਤੇ ਸਿਮਟੀ, ਜਥੇਦਾਰ ਨੇ ਜਾਰੀ ਕੀਤਾ ਨਵਾਂ ਸੰਦੇਸ਼ appeared first on The Khalas Tv.

‘ਦ ਖ਼ਾਲਸ ਬਿਊਰੋ :- ਕੋਰੋਨਾ ਕਾਲ ‘ਚ ਕਈ ਪਰਵਾਸੀ ਮਜਦੂਰ ਜੋ ਕਿ ਲਾਕਡਾਊਨ ਕਾਰਨ ਆਪਣੇ ਘਰਾਂ ਨੂੰ ਪੂਰੇ ਪਰਿਵਾਰ ਸਮੇਤ ਪੈਦਲ ਤੇ ਭੁੱਖੇ ਢਿੱਡ ਹੀ ਤੂਰ ਪਏ। ਪਰ ਇਸ ਮੁਸ਼ਕਲ ਘੜੀ ‘ਚ ਵੀ ਕਈ ਸਿੱਖ ਸੰਸਥਾਵਾਂ ਨੇ ਰਾਹ – ਰਾਹ ਲੰਗਰ ਲਾ ਕੇ ਹਜ਼ਾਰਾ ਪਰਵਾਸੀਆਂ ਨੂੰ ਲੰਗਰ ਛਕਾਇਆ। ਇਸੇ ਮੰਤਵ…
The post ਲੱਖਾਂ ਰੁਪਏ ਦੀ ਗੋਲਕ 15 ਹਜ਼ਾਰ ਰੁਪਏ ‘ਤੇ ਸਿਮਟੀ, ਜਥੇਦਾਰ ਨੇ ਜਾਰੀ ਕੀਤਾ ਨਵਾਂ ਸੰਦੇਸ਼ appeared first on The Khalas Tv.

Leave a Reply

Your email address will not be published. Required fields are marked *