Breaking News
Home / Punjab / ਮਸ਼ਹੂਰ ਬੋਲੀਵੁਡ ਐਕਟਰ ਸੰਨੀ ਦਿਓਲ ਨੇ ਕਰਤਾ ਇਹ ਐਲਾਨ – ਕੱਲ੍ਹ 11 ਵਜੇ ਕਰਨ ਜਾ ਰਹੇ ਵੱਡਾ ਕੰਮ

ਮਸ਼ਹੂਰ ਬੋਲੀਵੁਡ ਐਕਟਰ ਸੰਨੀ ਦਿਓਲ ਨੇ ਕਰਤਾ ਇਹ ਐਲਾਨ – ਕੱਲ੍ਹ 11 ਵਜੇ ਕਰਨ ਜਾ ਰਹੇ ਵੱਡਾ ਕੰਮ

ਬਹੁਤ ਸਾਰੀਆਂ ਫਿਲਮੀ ਹਸਤੀਆਂ ਜਿਨ੍ਹਾਂ ਨੇ ਆਪਣੀ ਅਦਾਕਾਰੀ ਦਾ ਜਾਦੂ ਪੂਰੀ ਦੁਨੀਆਂ ਤੇ ਛੱਡਿਆ ਹੈ , ਬਹੁਤ ਸਾਰੇ ਅਜਿਹੇ ਵੀ ਅਦਾਕਾਰ ਹਨ , ਜੋ ਬੇਸ਼ੱਕ ਘੱਟ ਫ਼ਿਲਮਾਂ ਕਰਦੇ ਹਨ , ਪਰ ਜਦੋਂ ਵੀ ਉਨ੍ਹਾਂ ਦੀ ਫ਼ਿਲਮ ਆਉਂਦੀ ਹੈ ਤਾਂ ਦਰਸ਼ਕ ਉਨ੍ਹਾਂ ਦੀ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ । ਗੱਲ ਕੀਤੀ ਜਾਵੇ ਜੇਕਰ ਸੰਨੀ ਦਿਓਲ ਦੀ , ਤਾਂ ਸੰਨੀ ਦਿਓਲ ਇਸ ਸਮੇਂ ਸਿਆਸਤ ਦੇ ਨਾਲ ਜੁੜ ਚੁੱਕੇ ਹਨ, ਪਰ ਉਹ ਸਿਆਸਤ ਦੇ ਨਾਲ ਨਾਲ ਆਪਣੀ ਅਦਾਕਾਰੀ ਦਾ ਜਾਦੂ ਲੋਕਾਂ ਤੇ ਛੱਡ ਰਹੇ ਹਨ ।

ਸੰਨੀ ਦਿਓਲ ਨੇ ਹੁਣ ਤੱਕ ਆਪਣੀਆਂ ਫ਼ਿਲਮਾਂ ਦੇ ਜ਼ਰੀਏ ਦੇਸ਼ ਵਾਸੀਆਂ ਦੇ ਦਿਲਾਂ ਤੇ ਰਾਜ ਕੀਤਾ ਹੈ ।ਸੰਨੀ ਦਿਓਲ ਦੀਆਂ ਪੁਰਾਣੀਆਂ ਫ਼ਿਲਮਾਂ ਅਜਿਹੀਆਂ ਵੀ ਹਨ ਜਿਨ੍ਹਾਂ ਨੂੰ ਦਰਸ਼ਕ ਬਹੁਤ ਪਸੰਦ ਕਰਦੇ ਹਾਂ ।ਇਸੇ ਵਿਚਕਾਰ ਹੁਣ ਸੰਨੀ ਦਿਓਲ ਦੇ ਨਾਲ ਜੁੜੇ ਹੋਏ ਇੱਕ ਖ਼ਬਰ ਸਾਹਮਣੇ ਆ ਰਹੀ ਹੈ ।ਦਰਅਸਲ ਗੁਰਦਾਸਪੁਰ ਤੋਂ ਭਾਜਪਾ ਸੰਸਦ ਮੈਂਬਰ ਸੰਨੀ ਦਿਓਲ ਦੀ ਹੁਣ ਇਕ ਨਵਾ ਐਲਾਨ ਕਰਨ ਜਾ ਰਹੇ ਹਨ । ਜਿਸ ਦੀ ਜਾਣਕਾਰੀ ਸਨੀ ਦਿਓਲ ਦੇ ਵੱਲੋਂ ਆਪਣੇ ਟਵਿੱਟਰ ਅਕਾਉਂਟ ਤੇ ਉੱਪਰ ਦਿੱਤੀ ਗਈ ਹੈ ।

ਉਨ੍ਹਾਂ ਦੀ ਇਸ ਟਵੀਟ ਤੋਂ ਬਾਅਦ ਲਗਾਤਾਰ ਹੀ ਉਨ੍ਹਾਂ ਦੇ ਫੈਨਜ਼ ਦੇ ਵਿਚ ਕਾਫੀ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ । ਸੰਨੀ ਦਿਓਲ ਨੇ ਆਪਣੇ ਟਵਿੱਟਰ ਅਕਾਊਂਟ ਉੱਪਰ ਆਪਣੀ ਨਵੀਂ ਫਿਲਮ ਪੋਸਟ ਲੁਕ ਪੋਸਟਰ ਵੀ ਸਾਂਝਾ ਕੀਤਾ ਗਿਆ ਹੈ । ਇਸ ਪੋਸਟਰ ਵਿੱਚ ਲਿਖਿਆ ਗਿਆ ਹੈ ” ਕਥਾ ਜਾਰੀ ਹੈ ” । ਅਜਿਹੇ ਵੀ ਇਸ ਪੋਸਟਰ ਨੂੰ ਲੈ ਕੇ ਕਿਆਸ ਲਗਾਏ ਜਾ ਰਹੇ ਹਨ ਕਿ ਸੰਨੀ ਦਿਓਲ ਆਪਣੀ ਗ਼ਦਰ 2 ਫ਼ਿਲਮ ਦਾ ਐਲਾਨ ਕਰ ਸਕਦੇ ਹਨ ।

ਸਨੀ ਦਿਓਲ ਨੇ ਇਸ ਪੋਸਟਰ ਨੂੰ ਆਪਣੇ ਟਵਿੱਟਰ ਅਕਾਊਂਟ ਤੇ ਉੱਪਰ ਸਾਂਝਾ ਕਰਦਿਆਂ ਲਿਖਿਆ “ਮੈਂ ਕੱਲ੍ਹ ਗਿਆਰਾਂ ਵਜੇ ਕਿਸੇ ਚੀਜ਼ ਦਾ ਅੈਲਾਨ ਕਰਾਂਗਾ”, ਜੋ ਕਿ ਬਹੁਤ ਖ਼ਾਸ ਅਤੇ ਮੇਰੇ ਦਿਲ ਦੇ ਨੇੜੇ ਹੋਵੇਗੀ” । ਇਸ ਟਵੀਟ ਦੇ ਸਾਂਝਾ ਕਰਨ ਤੋਂ ਬਾਅਦ ਲਗਾਤਾਰ ਹੀ ਉਨ੍ਹਾਂ ਦੇ ਫੈਨਸ ਦੇ ਵਿੱਚ ਉਤਸੁਕਤਾ ਵਧ ਰਹੀ ਹੈ ਕਿ ਹੁਣ ਸੰਨੀ ਦਿਓਲ ਕਿਹੜਾ ਨਵਾਂ ਐਲਾਨ ਕਰ ਸਕਦੇ ਹਨ । ਜ਼ਿਕਰਯੋਗ ਹੈ ਕਿ ਸੰਨੀ ਦਿਓਲ ਬੇਸ਼ੱਕ ਦੇਰੀ ਦੇ ਨਾਲ ਫ਼ਿਲਮਾਂ ਕਰਦੇ ਹਨ।

ਪਰ ਜਦੋਂ ਵੀ ਉਨ੍ਹਾਂ ਦੀ ਕਿਸੇ ਨਵੀਂ ਫ਼ਿਲਮ ਨੇ ਰਿਲੀਜ਼ ਹੋਣਾ ਹੁੰਦਾ ਹੈ ਤਾਂ ਉਨ੍ਹਾਂ ਦੇ ਫੈਂਸ ਦੇ ਵਿਚ ਕਾਫੀ ਖੁਸ਼ੀ ਵੇਖਣ ਨੂੰ ਮਿਲਦੀ ਹੈ । ਹਾਲਾਂਕਿ ਬੀਤੇ ਕੁਝ ਦਿਨਾਂ ਤੋਂ ਸੰਨੀ ਦਿਓਲ ਦਾ ਕਾਫੀ ਵਿਰੋਧ ਹੋ ਰਿਹਾ ਹੈ ਕਿਸਾਨੀ ਸੰਘਰਸ਼ ਦੇ ਚਲਦਿਆਂ । ਕਈ ਵਾਰ ਸੰਨੀ ਦਿਓਲ ਨੂੰ ਕਿਸਾਨਾਂ ਦੇ ਵੱਲੋਂ ਘੇਰਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਹਨ । ਕਈ ਥਾਵਾਂ ਤੇ ਤਾਂ ਸੰਨੀ ਦਿਓਲ ਦੇ ਵਿਰੋਧ ਵਿੱਚ ਉਨ੍ਹਾਂ ਦੇ ਪੁਤਲੇ ਤਕ ਫੂਕੇ ਗਏ ਸਨ । ਪਰ ਹੁਣ ਇਸੇ ਵਿਚਕਾਰ ਉਨ੍ਹਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਉੱਪਰ ਇੱਕ ਪੋਸਟਰ ਸਾਂਝਾ ਕਰਕੇ ਕੱਲ੍ਹ ਗਿਆਰਾਂ ਵਜੇ ਇਕ ਵੱਡਾ ਐਲਾਨ ਕਰਨ ਦਾ ਐਲਾਨ ਕੀਤਾ ਗਿਆ ਹੈ ।

ਬਹੁਤ ਸਾਰੀਆਂ ਫਿਲਮੀ ਹਸਤੀਆਂ ਜਿਨ੍ਹਾਂ ਨੇ ਆਪਣੀ ਅਦਾਕਾਰੀ ਦਾ ਜਾਦੂ ਪੂਰੀ ਦੁਨੀਆਂ ਤੇ ਛੱਡਿਆ ਹੈ , ਬਹੁਤ ਸਾਰੇ ਅਜਿਹੇ ਵੀ ਅਦਾਕਾਰ ਹਨ , ਜੋ ਬੇਸ਼ੱਕ ਘੱਟ ਫ਼ਿਲਮਾਂ ਕਰਦੇ ਹਨ , …

Leave a Reply

Your email address will not be published. Required fields are marked *