ਕਰਨਾਟਕ ਦੀ ਰਾਜਧਾਨੀ ਬੰਗਲੁਰੂ ਵਿੱਚ ਬੁੱਧਵਾਰ ਨੂੰ ਇੱਕ ਇਮਾਰਤ ਅੱਖ ਝਪਕਦੇ ਵਿੱਚ ਢਹਿ-ਢੇਰੀ ਹੋ ਗਈ। ਨਿਊਜ਼ ਏਜੰਸੀ ANI ਨੇ ਇਮਾਰਤ ਦੇ ਢਹਿਣ ਦਾ ਵੀਡੀਓ ਸਾਂਝਾ ਕੀਤਾ ਹੈ, ਜੋ, 1,2,3, 4, 5.10 ਤੱਕ ਗਿਣਤੀ ਪੂਰੀ ਹੋਣ ਤੋਂ ਪਹਿਲਾਂ ਪੂਰੀ ਤਰ੍ਹਾਂ ਮਲਬੇ ਵਿੱਚ ਬਦਲਦੀ ਦਿਖਾਈ ਦੇਵੇਗੀ।
ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਇਮਾਰਤ ਇੱਕ ਦਿਨ ਪਹਿਲਾਂ ਥੋੜ੍ਹੀ ਜਿਹੀ ਝੁਕ ਗਈ ਸੀ। ਜਿਸ ਤੋਂ ਬਾਅਦ ਗੁਆਂਢੀਆਂ ਨੇ ਪ੍ਰਸ਼ਾਸਨ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਗੁਆਂਢੀਆਂ ਤੋਂ ਜਾਣਕਾਰੀ ਮਿਲਣ ਤੋਂ ਬਾਅਦ ਇਸ ਚਾਰ ਮੰਜ਼ਿਲਾ ਇਮਾਰਤ ਅਤੇ ਨਾਲ ਲੱਗਦੇ ਘਰਾਂ ਨੂੰ ਖਾਲੀ ਕਰਵਾ ਲਿਆ ਗਿਆ ਅਤੇ ਬੁੱਧਵਾਰ ਨੂੰ ਅਧਿਕਾਰੀਆਂ ਨੇ ਇਸ ਨੂੰ ਢਾਹ ਦਿੱਤਾ।
ਨਗਰ ਨਿਗਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਇਮਾਰਤ ਦੀ ਨੀਂਹ ਵਿੱਚ ਪਾਣੀ ਭਰ ਗਿਆ, ਜਿਸ ਕਾਰਨ ਇਹ ਝੁਕ ਗਈ। ਹਾਲਾਂਕਿ, ਬੰਗਲੁਰੂ ਵਿੱਚ ਇਮਾਰਤ ਦੇ ਢਹਿਣ ਜਾਂ ਡਿੱਗਣ ਦਾ ਇਹ ਪਹਿਲਾ ਮਾਮਲਾ ਨਹੀਂ ਹੈ।
ਇਸ ਤੋਂ ਪਹਿਲਾਂ ਬੰਗਲੁਰੂ ਦੇ ਕਸਤੂਰੀ ਨਗਰ ਵਿੱਚ ਪੰਜ ਮੰਜ਼ਿਲਾ ਰਿਹਾਇਸ਼ੀ ਇਮਾਰਤ ਢਹਿ ਗਈ ਸੀ। ਹਾਲਾਂਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਬੰਗਲੁਰੂ ਵਿੱਚ ਪਿਛਲੇ ਕਈ ਦਿਨਾਂ ਤੋਂ ਰੁਕ -ਰੁਕ ਕੇ ਮੀਂਹ ਪੈ ਰਿਹਾ ਹੈ।
#WATCH | Karnataka: Bruhat Bengaluru Mahanagara Palike (BBMP) demolished building in Vrushabhavathi ward near Shankar Nag bus stand in Bengaluru, earlier today. pic.twitter.com/bTk8dRKuli
— ANI (@ANI) October 13, 2021
ਕਰਨਾਟਕ ਦੀ ਰਾਜਧਾਨੀ ਬੰਗਲੁਰੂ ਵਿੱਚ ਬੁੱਧਵਾਰ ਨੂੰ ਇੱਕ ਇਮਾਰਤ ਅੱਖ ਝਪਕਦੇ ਵਿੱਚ ਢਹਿ-ਢੇਰੀ ਹੋ ਗਈ। ਨਿਊਜ਼ ਏਜੰਸੀ ANI ਨੇ ਇਮਾਰਤ ਦੇ ਢਹਿਣ ਦਾ ਵੀਡੀਓ ਸਾਂਝਾ ਕੀਤਾ ਹੈ, ਜੋ, 1,2,3, 4, …
Wosm News Punjab Latest News