ਤੇਲ ਡਿਸਟ੍ਰੀਬਿਊਟਰ ਕੰਪਨੀਆਂ ਨੇ ਅੱਜ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਕੀਤਾ। ਕਾਬਿਲੇਗ਼ੌਰ ਹੈ ਕਿ ਬੀਤੇ 7 ਦਿਨਾਂ ਤੋਂ ਈਧਨ ਦੀਆਂ ਕੀਮਤਾਂ ‘ਚ ਵਾਧੇ ਤੋਂ ਬਾਅਦ ਅੱਜ ਕੀਮਤਾਂ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਅੱਜ ਪੈਟਰੋਲ ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਨਾ ਹੋਣ ਦੇ ਬਾਵਜੂਦ ਦਿੱਲੀ ‘ਚ ਪੈਟਰੋਲ ਦੀ ਕੀਮਤ ਹੁਣ ਤਕ ਦੇ ਸਿਖਰਲੇ ਪੱਧਰ 104.44 ਰੁਪਏ ਪ੍ਰਤੀ ਲੀਟਰ ਹੈ। ਮੁੰਬਈ ‘ਚ ਪੈਟਰੋਲ ਦੀ ਕੀਮਤ 110.41 ਰੁਪਏ ਪ੍ਰਤੀ ਲੀਟਰ ਹੈ। ਇਸ ਤੋਂ ਇਲਾਵਾ ਮੁੰਬਈ ‘ਚ ਡੀਜ਼ਲ ਦਾ ਭਾਅ 101.03 ਰੁਪਏ ਪ੍ਰਤੀ ਲੀਟਰ ਤੇ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਡੀਜ਼ਲ ਦਾ ਭਾਅ 93.17 ਰੁਪਏ ਪ੍ਰਤੀ ਲੀਟਰ ਤਕ ਪਹੁੰਚ ਗਿਆ ਹੈ।
ਦੇਸ਼ ਦੇ ਬਾਕੀ ਸ਼ਹਿਰਾਂ ‘ਚ ਪੈਟਰੋਲ ਡੀਜ਼ਲ ਦਾ ਭਾਅ -ਕੋਲਕਾਤਾ ‘ਚ ਪੈਟਰੋਲ ਦਾ ਭਾਅ 105.09 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ 96.28 ਰੁਪਏ ਪ੍ਰਤੀ ਲੀਟਰ ਹੈ। ਚੇਨਈ ‘ਚ ਪੈਟਰੋਲ ਦੀ ਕੀਮਤ 101.79 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ 97.59 ਰੁਪਏ ਪ੍ਰਤੀ ਲੀਟਰ ਹੈ।
ਦੇਸ਼ ਦੇ ਜ਼ਿਆਦਾਤਰ ਸੂਬਿਆਂ ‘ਚ ਡੀਜ਼ਲ ਵੀ 100 ਦੇ ਪਾਰ – ਹੁਣ ਦੇਸ਼ ਦੇ ਕਈ ਸੂਬਿਆਂ ‘ਚ ਡੀਜ਼ਲ ਵੀ 100 ਰੁਪਏ ਪ੍ਰਤੀ ਲੀਟਰ ਤੋਂ ਜ਼ਿਆਦਾ ‘ਤੇ ਉਪਲਬਧ ਹੈ। ਕੇਰਲ, ਕਰਨਾਟਕ, ਓਡੀਸ਼ਾ, ਤੇਲੰਗਾਨਾ, ਗੁਜਰਾਤ, ਆਂਧਰ ਪ੍ਰਦੇਸ਼, ਮਹਾਰਾਸ਼ਟਰ, ਛੱਤੀਸਗੜ੍ਹ, ਮੱਧ ਪ੍ਰਦੇਸ਼, ਰਾਜਸਥਾਨ, ਬਿਹਾਰ ਤੇ ਲੇਹ ‘ਚ ਡੀਜ਼ਲ ਦਾ ਭਾਅ 100 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਗਿਆ ਹੈ। ਬੀਤੇ 7 ਦਿਨਾਂ ਤੋਂ ਪੈਟਰੋਲ ਤੇ ਡੀਜ਼ਲ ਦੇ ਭਾਅ ‘ਚ ਲਗਾਤਾਰ ਤੇਜ਼ੀ ਰਹੀ ਹੈ। ਇਸ ਕਾਰਨ ਕੀਮਤਾਂ ਹੁਣ ਤਕ ਦੇ ਉੱਚ ਪੱਧਰ ‘ਤੇ ਪਹੁੰਚ ਗਈਆਂ ਹਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 4 ਅਕਤੂਬਰ 2021 ਨੂੰ ਸਥਿਰ ਸਨ, ਪਰ ਉਸ ਤੋਂ ਬਾਅਦ ਲਗਾਤਾਰ 7 ਦਿਨ ਤਕ ਇਸ ਵਿਚ ਵਾਧਾ ਦਰਜ ਕੀਤਾ ਜਾ ਰਿਹਾ ਹੈ।
ਕੇਂਦਰੀ ਮੰਤਰੀ ਦਾ ਵੱਡਾ ਬਿਆਨ, ਮੁਫ਼ਤ ਵੈਕਸੀਨ ਦੀ ਭਰਪਾਈ ਹੈ ਵਧੀਆਂ ਕੀਮਤਾਂ – ਦੇਸ਼ ਦੇ 11 ਸੂਬਿਆਂ ‘ਚ ਸੋਮਵਾਰ ਨੂੰ ਡੀਜ਼ਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਪਹੁੰਚਣ ‘ਤੇ ਕੇਂਦਰੀ ਰਾਜ ਮੰਤਰੀ ਰਾਮੇਸ਼ਵਰ ਤੇਲੀ ਦਾ ਵੱਡਾ ਬਿਆਨ ਆਇਆ ਹੈ। ਪੈਟਰੋਲੀਅਮ ਤੇ ਨੈਚੁਰਲ ਗੈਸ ਰਾਜ ਮੰਤਰੀ ਰਾਮੇਸ਼ਵਰ ਤੇਲੀ ਨੇ ਕਿਹਾ ਹੈ ਕਿ ਪੈਟਰੋਲ ਤੇ ਡੀਜ਼ਲ ਦੀਆਂ ਵਧੀਆਂ ਹੋਈਆਂ ਕੀਮਤਾਂ ਇਕ ਤਰ੍ਹਾਂ ਨਾਲ ਮੁਫ਼ਤ ‘ਚ ਮਿਲੀ ਵੈਕਸੀਨ ਦੀ ਭਰਪਾਈ ਹਨ।
ਕੇਂਦਰੀ ਮੰਤਰੀ ਨੇ ਬਿਆਨ 9 ਅਕਤੂਬਰ ਨੂੰ ਅਸਾਮ ‘ਚ ਇਕ ਪ੍ਰੋਗਰਾਮ ਦੌਰਾਨ ਦਿੱਤਾ। ਕੇਂਦਰੀ ਮੰਰੀ ਤੇਲੀ ਨੇ ਕਿਹਾ ਕਿ ਤੇਲ ਦੀ ਕੀਮਤ ਜ਼ਿਆਦਾ ਨਹੀਂ ਹੈ, ਪਰ ਇਸ ਵਿਚ ਟੈਕਸ ਸ਼ਾਮਲ ਹੈ। ਨਾਲ ਹੀ ਮੰਤਰੀ ਨੇ ਇਹ ਵੀ ਕਿਹਾ ਕਿ ਮੁਫ਼ਤ ਵੈਕਸੀਨ ਤਾਂ ਜਨਤਾ ਨੇ ਲੈ ਲਈ ਹੈ, ਪਰ ਆਖ਼ਿਰਕਾਰ ਪੈਸਾ ਆਵੇਗਾ ਕਿੱਥੋਂ। ਜਨਤਾ ਨੇ ਪੈਸੇ ਦਾ ਭੁਗਤਾਨ ਨਹੀਂ ਕੀਤਾ ਹੈ, ਇਸ ਨੂੰ ਇਸ ਤਰ੍ਹਾਂ ਨਾਲ ਪੈਟਰੋਲ-ਡੀਜ਼ਲ ‘ਤੇ ਲਗਾਏ ਗਏ ਟੈਕਸ ਰਾਹੀਂ ਵਸੂਲ ਕੀਤਾ ਗਿਆ ਹੈ।
ਤੇਲ ਡਿਸਟ੍ਰੀਬਿਊਟਰ ਕੰਪਨੀਆਂ ਨੇ ਅੱਜ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਕੀਤਾ। ਕਾਬਿਲੇਗ਼ੌਰ ਹੈ ਕਿ ਬੀਤੇ 7 ਦਿਨਾਂ ਤੋਂ ਈਧਨ ਦੀਆਂ ਕੀਮਤਾਂ ‘ਚ ਵਾਧੇ ਤੋਂ ਬਾਅਦ ਅੱਜ …
Wosm News Punjab Latest News