Breaking News
Home / Punjab / ਡਰਾਈਵਿੰਗ ਲਾਈਸੈਂਸ ਬਣਾਉਣ ਵਾਲਿਆਂ ਲਈ ਆਈ ਜਰੂਰੀ ਖਬਰ-ਦੇਖ ਲਵੋ ਨਹੀਂ ਤਾਂ ਪਛਤਾਉਣਾ ਪਊ

ਡਰਾਈਵਿੰਗ ਲਾਈਸੈਂਸ ਬਣਾਉਣ ਵਾਲਿਆਂ ਲਈ ਆਈ ਜਰੂਰੀ ਖਬਰ-ਦੇਖ ਲਵੋ ਨਹੀਂ ਤਾਂ ਪਛਤਾਉਣਾ ਪਊ

ਜੇਕਰ ਤੁਸੀਂ ਡਰਾਈਵਿੰਗ ਲਾਇਸੈਂਸ ਲਈ ਅਪਲਾਈ ਕਰਨ ਦੀ ਤਿਆਰੀ ‘ਚ ਹੋ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਡਰਾਈਵਿੰਗ ਬਾਰੇ ਜਾਣਨਾ ਬੇਹੱਦ ਜ਼ਰੂਰੀ ਹੁੰਦਾ ਹੈ। ਅਜਿਹਾ ਇਸ ਲਈ ਕਿਉਂਕਿ ਇਹ ਬੇਸਿਕ ਕ੍ਰਾਇਟੀਰੀਆ ਹੈ। ਅਜਿਹੇ ਵਿਚ ਤੁਹਾਨੂੰ ਸਭ ਤੋਂਪਹਿਲਾਂ ਕਾਰ ਚਲਾਉਣੀ ਜਾਂ ਬਾਈਕ ਰਾਈਡ ਕਰਨੀ ਆਉਣੀ ਚਾਹੀਦੀ ਹੈ, ਫਿਰ ਤੁਸੀਂ DL ਲਈ ਅਪਲਾਈ ਕਰ ਸਕਦੇ ਹੋ। ਹਾਲਾਂਕਿ ਡਰਾਈਵਿੰਗ ਤੋਂ ਇਲਾਵਾ ਵੀ ਅਜਿਹੀਆਂ ਗੱਲਾਂ ਹਨ ਜਿਹੜੀਆਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਹਨ ਤੇ ਉਦੋਂ ਜਾ ਕੇ ਤੁਹਾਨੂੰ ਡਰਾਈਵਿੰਗ ਲਾਇਸੈਂਸ ਦਿੱਤਾ ਜਾਵੇਗਾ ਨਹੀਂ ਤਾਂ ਤੁਹਾਡਾ ਡਰਾਈਵਿੰਗ ਟੈਸਟ ਰੱਦ ਕਰ ਦਿੱਤਾ ਜਾਵੇਗਾ। ਅੱਜ ਇਸ ਖ਼ਬਰ ਵਿਚ ਅਸੀਂ ਤੁਹਾਨੂੰ ਇਨ੍ਹਾਂ ਗੱਲਾਂ ਦੀ ਹੀ ਜਾਣਕਾਰੀ ਦੇਣ ਜਾ ਰਹੇ ਹਾਂ ਜਿਹੜੀਆਂ ਤੁਹਾਨੂੰ ਜਲਦ ਤੋਂ ਜਲਦ ਡਰਾਈਵਿੰਗ ਲਾਇਸੈਂਸ ਦਿਵਾਉਣ ‘ਚ ਮਦਦਗਾਰ ਸਾਬਿਤ ਹੋ ਸਕਦੀਆਂ ਹਨ।

ਟ੍ਰੈਫਿਕ ਸਾਈਨਸ – ਟ੍ਰੈਫਿਕ ਸਾਈਨਸ ਸੜਕ ‘ਤੇ ਵਾਹਨ ਚਲਾਉਂਦੇ ਸਮੇਂ ਤੁਹਾਡੇ ਬੜੇ ਕੰਮ ਆਉਂਦੇ ਹਨ। ਸੜਕ ‘ਤੇ ਆਉਣ ਵਾਲੇ ਰੋਡ ਬ੍ਰੇਕਰ, ਟਰਨ ਜਾਂ ਫਿਰ ਨੋ-ਪਾਰਕਿੰਗ ਵਰਗੇ ਸਾਈਨਸ ਨੂੰ ਪਛਾਣ ਕੇ ਤੁਸੀਂ ਆਰਾਮ ਨਾਲ ਵਾਹਨ ਚਲਾ ਸਕਦੇ ਹੋ। ਜੇਕਰ ਤੁਸੀਂ ਡਰਾਈਵਿੰਗ ਲਾਇਸੈਂਸ ਬਣਵਾਉਣ ਲਈ ਟੈਸਟ ਦੇਣ ਜਾਂਦੇ ਹੋ ਤਾਂ ਇਨ੍ਹਾਂ ਬਾਰੇ ਸਵਾਲ ਜ਼ਰੂਰ ਪੁੱਛਿਆ ਜਾਂਦਾ ਹੈ, ਅਜਿਹੇ ਵਿਚ ਤੁਹਾਨੂੰ ਜੇਕਰ ਇਨ੍ਹਾਂ ਬਾਰੇ ਜਾਣਕਾਰੀ ਨਾ ਹੋਵੇ ਤਾਂ ਤੁਹਾਡਾ ਟੈਸਟ ਰੱਦ ਕਰ ਦਿੱਤਾ ਜਾਂਦਾ ਹੈ।

ਹਰਡਲ ਡਰਾਈਵਿੰਗ – ਜੇਕਰ ਤੁਸੀਂ ਡਰਾਈਵਿੰਗ ਟੈਸਟ ਦੇਣ ਜਾ ਰਹੇ ਹੋ ਤਾਂ ਇਸ ਦੌਰਾਨ ਤੁਹਾਨੂੰ ਆਮ ਟੈਸਟ ਟ੍ਰੈਕ ਦੀ ਜਗ੍ਹਾ ਇਕ ਮੁਸ਼ਕਲ ਟੈਸਟ ਟ੍ਰੈਕ ‘ਚੋਂ ਗੁਜ਼ਰਨਾ ਪੈਂਦਾ ਹੈ ਜਿਸ ਵਿਚ ਤੁਹਾਨੂੰ ਇਕ ਖਾਸ ਰਸਤੇ ‘ਤੇ ਹੀ ਡਰਾਈਵਿੰਗ ਕਰਨੀ ਪੈਂਦੀ ਹੈ। ਇਹ ਟੈਸਟ ਟ੍ਰੈਕ ਤੁਹਾਡੀ ਡ੍ਰਾਈਵਿੰਗ ਸਕਿੱਲਜ਼ ਨੂੰ ਦਰਸਾਉਂਦਾ ਹੈ।

ਇੰਡੀਕੇਟਰਜ਼ ਦਾ ਇਸਤੇਮਾਲ – ਇੰਡੀਕੇਟਰਜ਼ ਦਾ ਇਸਤੇਮਾਲ ਜਾਣਨਾ ਡਰਾਈਵਿੰਗ ਟੈਸਟ ਲਈ ਬੇਹੱਦ ਜ਼ਰੂਰੀ ਹੁੰਦਾ ਹੈ। ਜਦੋਂ ਤੁਸੀਂ ਟੈਸਟ ਦਿੰਦੇ ਹੋ ਤਾਂ ਟ੍ਰੈਕ ‘ਤੇ ਟਰਨ ਆਉਣ ‘ਤੇ ਜੇਕਰ ਤੁਸੀਂ ਸਮੇਂ ਸਿਰ ਇੰਡੀਕੇਟਰ ਦਾ ਇਸਤੇਮਾਲ ਨਹੀਂ ਕਰ ਰਹੇ ਹੋ ਤਾਂ ਤੁਹਾਡਾ ਟੈਸਟ ਰੱਦ ਵੀ ਕੀਤਾ ਜਾ ਸਕਦਾ ਹੈ ਕਿਉਂਕਿ ਡਰਾਈਵ ਕਰਨ ਦੌਰਾਨ ਇੰਡੀਕੇਟਰ ਦਾ ਇਸਤੇਮਾਲ ਪਤਾ ਹੋਣਾ ਬੇਹੱਦ ਜ਼ਰੂਰੀ ਹੁੰਦਾ ਹੈ।

ਕਲਰ ਬਲਾਈਂਡਨੈੱਸ ਟੈਸਟ – ਕਲਰ ਬਲਾਈਂਡਨੈੱਸ ਟੈਸਟ ਵਿਚ ਫੇਲ੍ਹ ਹੋ ਜਾਣ ‘ਤੇ ਤੁਹਾਡਾ ਡਰਾਈਵਿੰਗ ਟੈਸਟ ਰੱਦ ਕੀਤਾ ਜਾ ਸਕਦਾ ਹੈ। ਅਜਿਹਾ ਇਸਲਈ ਕਿਉਂਕਿ ਰੰਗਾਂ ਦੀ ਜਾਣਕਾਰੀ ਹੋਣੀ ਡਰਾਈਵਿੰਗ ਲਈ ਬੇਹੱਦ ਜ਼ਰੂਰੀ ਹੁੰਦੀ ਹੈ ਤੇ ਇਹ ਡਰਾਈਵ ਨੂੰ ਸੁਰੱਖਿਅਤ ਵੀ ਬਣਾਉਂਦਾ ਹੈ।

ਜੇਕਰ ਤੁਸੀਂ ਡਰਾਈਵਿੰਗ ਲਾਇਸੈਂਸ ਲਈ ਅਪਲਾਈ ਕਰਨ ਦੀ ਤਿਆਰੀ ‘ਚ ਹੋ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਡਰਾਈਵਿੰਗ ਬਾਰੇ ਜਾਣਨਾ ਬੇਹੱਦ ਜ਼ਰੂਰੀ ਹੁੰਦਾ ਹੈ। ਅਜਿਹਾ ਇਸ ਲਈ ਕਿਉਂਕਿ ਇਹ ਬੇਸਿਕ ਕ੍ਰਾਇਟੀਰੀਆ …

Leave a Reply

Your email address will not be published. Required fields are marked *