ਜੇ ਤੁਹਾਡੇ ਕੋਲ ਕਾਰ ਜਾਂ ਬਾਈਕ ਹੈ ਅਤੇ ਇਸ ਨੂੰ ਤੁਸੀਂ ਸਾਲ 2019 ਤੋਂ ਪਹਿਲਾਂ ਖਰੀਦਿਆ ਹੈ ਤਾਂ ਅਲਰਟ ਹੋ ਜਾਓ ਕਿਉਂਕਿ 30 ਸਤੰਬਰ ਤੋਂ ਪਹਿਲਾਂ ਤੁਹਾਨੂੰ ਆਪਣੀ ਕਾਰ ਜਾਂ ਬਾਈਕ ਵਿਚ High Security License Plate ਲਗਵਾਉਣਾ ਲਾਜ਼ਮੀ ਹੋਵੇਗਾ। ਜੇ ਕਾਰ ਜਾਂ ਬਾਈਕ ਧਾਰਕ ਅਜਿਹਾ ਨਹੀਂ ਕਰਦੇ ਹੋ ਤਾਂ ਭਾਰੀ ਜੁਰਮਾਨਾ ਦੇਣਾ ਪੈ ਸਕਦਾ ਹੈ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਸੂਬਿਆਂ ਵਿਚ ਇਸ ਦੀ ਸਮਾਂ ਹੱਦ 15 ਅਪ੍ਰੈਲ ਸੀ ਪਰ ਕੋਰੋਨਾ ਕਾਲ ਵਿਚ ਇਸ ਦੀ ਆਖਰੀ ਤਰੀਕ ਵਧਾ ਕੇ 30 ਸਤੰਬਰ ਕਰ ਦਿੱਤੀ ਸੀ।
ਜਾਣੋ ਕੀ ਹੁੰਦੀ ਹੈ High Security License Plate- High Security License Plate ਇਕ ਹੋਲੋਗ੍ਰਾਮ ਸਟਿੱਕਰ ਹੁੰਦਾ ਹੈ, ਜਿਸ ਵਿਚ ਕਿਸੇ ਵੀ ਗੱਡੀ ਦੇ ਇੰਜਣ ਅਤੇ ਚੈਸੀ ਨੰਬਰ ਆਦਿ ਦੀ ਜਾਣਕਾਰੀ ਹੁੰਦੀ ਹੈ। ਇਸ ਨੰਬਰ ਨੂੰ ਹੱਥ ਨਾਲ ਹੀਂ ਬਲਕਿ ਪ੍ਰੈਸ਼ਰ ਮਸ਼ੀਨ ਨਾਲ ਲਿਖਿਆ ਜਾਂਦਾ ਹੈ। ਨਵੇਂ ਟਰੈਫਿਕ ਨਿਯਮਾਂ ਤਹਿਤ ਹੁਣ ਦੋ ਪਹੀਆ ਅਤੇ ਚਾਰ ਪਹੀਆ ਦੋਵੇਂ ਵਾਹਨਾਂ ਲਈ ਹਾਈ ਸਕਿਓਰਿਟੀ ਲਾਇਸੈਂਸ ਪਲੇਟ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ। ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟ ਵਿਚ ਕਿਸੇ ਵੀ ਤਰ੍ਹਾਂ ਦੀ ਛੇਡ਼ਛਾਡ਼ ਸੰਭਵ ਨਹੀਂ ਹੁੰਦੀ।
ਹਾਈ ਸਕਿਓਰਿਟੀ ਲਾਇਸੈਂਸ ਪਲੇਟ ਦੇ ਕੀ ਹੋਣਗੇ ਫਾਇਦੇ – ਦੇਸ਼ ਭਰ ਵਿਚ ਸਾਰੇ ਵਾਹਨਾਂ ਦੀਆਂ ਨੰਬਰ ਪਲੇਟ ਇਕੋ ਜਿਹੀਆਂ ਹੋਣਗੀਆਂ ਅਤੇ ਕੋਈ ਵੀ ਇਸ ਵਿਚ ਬਦਲਾਅ ਨਹੀਂ ਕਰ ਸਕੇਗਾ। ਕਿਸੇ ਵੀ ਗੱਡੀ ਦੀ ਨੰਬਰ ਪਲੇਟ ਨਾਲ ਛੇਡ਼ਛਾਡ਼ ਨਹੀਂ ਕੀਤੀ ਜਾ ਸਕੇਗੀ ਅਤੇ ਚੋਰੀ ਦਾ ਖਦਸ਼ਾ ਵੀ ਘੱਟ ਹੋਵੇਗਾ।
ਸਡ਼ਕ ਅਤੇ ਵਾਹਨ ਨਾਲ ਸਬੰਧਤ ਅਪਰਾਧਾਂ ਵਿਚ ਵੀ ਕਮੀ ਆਵੇਗੀ ਅਤੇ High Security License Plate ਜ਼ਰੀਏ ਨਾਜਾਇਜ਼ ਨੰਬਰ ਪਲੇਟਾਂ ਦੀ ਵਿਕਰੀ ’ਤੇ ਰੋਕ ਲੱਗੇਗੀ। ਇਸ ਤੋਂ ਇਲਾਵਾ ਗੱਡੀਆਂ ਨਾਲ ਸਬੰਧਤ ਪੂਰਾ ਡਾਟੇ ਦਾ ਡਿਜੀਟਲੀਕਰਨ ਹੋਣ ਨਾਲ ਕੰਮ ਵਿਚ ਆਸਾਨੀ ਰਹੇਗੀ।
ਹੁਣ ਕੋਈ ਵੀ ਕਾਰ ਜਾਂ ਬਾਈਕ ਧਾਰਕ ਆਪਣੀ ਗੱਡੀ ਲਈ ਹਾਈ ਸਕਿਓਰਿਟੀ ਨੰਬਰ ਪਲੇਟ ਦੀ ਬੁਕਿੰਗ ਤੁਸੀਂ ਘਰ ਬੈਠੇ ਕਰ ਸਕਦੇ ਹੋ। ਇਸ ਲਈ ਉਨ੍ਹਾਂ www.bookmyhsrp.com ’ਤੇ ਜਾਣਾ ਹੋਵੇਗਾ ਅਤੇ ਟੂ ਵਹੀਲਰ, ਥ੍ਰੀ ਵਹੀਲਰ, ਫੋਰ ਵਹੀਲਰ, ਭਾਰੀ ਵਾਹਨ ਦਾ ਆਪਸ਼ਨ ਚੁਣਨਾ ਹੋਵੇਗਾ। ਆਪਣੀ ਗੱਡੀ ਦੇ ਹਿਸਾਬ ਨਾਲ High Security License Plate ਲਾਉਣ ਵਾਲੀ ਕੰਪਨੀ ਦੀ ਚੋਣ ਕਰੋ ਅਤੇ ਆਪਣਾ ਸੂਬਾ ਚੁਣੋ। ਇਸ ਤਮਾਮ ਜਾਣਕਾਰੀ ਨੂੰ ਭਰਨ ਤੋਂ ਬਾਅਦ ਇਕ ਨਵੀਂ ਵਿੰਡੋ ਖੁੱਲ੍ਹੇਗੀ, ਜਿਸ ਵਿਚ ਗੱਡੀ ਦੀ ਆਰਸੀ ਅਤੇ ਆਈਡੀ ਪਰੂਫ ਅਪਲੋਡ ਕਰਨਾ ਹੋਵੇਗਾ। ਇਸ ਤੋਂ ਬਾਅਦ ਮੋਬਾਈਲ ’ਤੇ ਆਏ ਓਟੀਪੀ ਨੂੰ ਸਬਮਿਟ ਕਰ ਦਿਓ। ਪੇਮੈਂਟ ਦਾ ਆਪਸ਼ਨ ਪਾਰ ਕਰਨ ਤੋਂ ਬਾਅਦ ਤੁਹਾਨੂੰ ਤਤਕਾਲ ਰਸੀਦ ਵੀ ਮਿਲ ਜਾਵੇਗੀ। ਫਿਰ ਤੈਅ ਸਮੇਂ ’ਤੇ ਜਾ ਕੇ ਤੁਸੀਂ ਆਰਟੀਓ ਦਫ਼ਤਰ ਵਿਚ ਜਾ ਕੇ ਨੰਬਰ ਪਲੇਟ ਲੈ ਸਕਦੇ ਹੋ।
ਜੇ ਤੁਹਾਡੇ ਕੋਲ ਕਾਰ ਜਾਂ ਬਾਈਕ ਹੈ ਅਤੇ ਇਸ ਨੂੰ ਤੁਸੀਂ ਸਾਲ 2019 ਤੋਂ ਪਹਿਲਾਂ ਖਰੀਦਿਆ ਹੈ ਤਾਂ ਅਲਰਟ ਹੋ ਜਾਓ ਕਿਉਂਕਿ 30 ਸਤੰਬਰ ਤੋਂ ਪਹਿਲਾਂ ਤੁਹਾਨੂੰ ਆਪਣੀ ਕਾਰ ਜਾਂ …
Wosm News Punjab Latest News