Breaking News
Home / Punjab / ਕਿਸਾਨ ਅੰਦੋਲਨ ਕਰਕੇ ਕਰਨਲ ਚ’ ਨੈੱਟ ਬੰਦ ਕਰਨ ਨਾਲ ਹੋਇਆ ਸਿੱਧਾ ਏਨੇ ਕਰੋੜ ਦਾ ਨੁਕਸਾਨ

ਕਿਸਾਨ ਅੰਦੋਲਨ ਕਰਕੇ ਕਰਨਲ ਚ’ ਨੈੱਟ ਬੰਦ ਕਰਨ ਨਾਲ ਹੋਇਆ ਸਿੱਧਾ ਏਨੇ ਕਰੋੜ ਦਾ ਨੁਕਸਾਨ

ਕਰਨਾਲ ‘ਚ ਇੰਟਰਨੈੱਟ ਸੇਵਾ ਬਹਾਲ ਕਰ ਦਿੱਤੀ ਗਈ ਹੈ। ਸਹਾਇਕ ਜ਼ਿਲ੍ਹਾ ਪੀਆਰਓ ਰਘੁਬੀਰ ਸਿੰਘ ਨੇ ਕਿਹਾ, ਫਿਲਹਾਲ ਸੇਵਾਵਾਂ ਨੂੰ ਮੁੜ ਬੰਦ ਕਰਨ ਦੀ ਕੋਈ ਯੋਜਨਾ ਨਹੀਂ ਹੈ। ਦੱਸ ਦੇਈਏ ਕਿ ਲਾਠੀਚਾਰਜ ਦੇ ਵਿਰੋਧ ‘ਚ ਕਿਸਾਨ ਕਰਨਾਲ ਮਿੰਨੀ ਸਕੱਤਰੇਤ ਦੇ ਬਾਹਰ ਧਰਨੇ ‘ਤੇ ਬੈਠੇ ਹਨ।

ਲਗਾਤਾਰ ਤੀਸਰੇ ਦਿਨ ਇੰਟਰਨੈੱਟ ਬੰਦ ਰਹਿਣ ਦਾ ਅਸਰ ਹੁਣ ਕਾਰੋਬਾਰੀ ਗਤੀਵਿਧੀਆਂ ਤੋਂ ਲੈ ਕੇ ਆਮ ਜਨਜੀਵਨ ‘ਤੇ ਸਾਫ਼ ਦਿਖਾਈ ਪੈ ਰਿਹਾ ਸੀ। ਆਰਡਰ ਨਾ ਹੋਣ ਨਾਲ ਹੋਮ ਡਲਿਵਰੀ ਦਾ ਕੰਮ ਤਕਰੀਬਨ ਠੱਪ ਪੈ ਚੁੱਕਾ ਸੀ। ਵਿਦਿਆਰਥੀਆਂ ਤੋਂ ਲੈ ਕੇ ਸਰਕਾਰੀ ਤੇ ਗ਼ੈਰ-ਸਰਕਾਰੀ ਕੰਮਕਾਜ ਨਾਲ ਜੁੜੇ ਲੋਕਾਂ ਦੀਆਂ ਦਿੱਕਤਾਂ ਵੀ ਵਧ ਗਈਆਂ ਸਨ।

ਵਪਾਰੀ ਨੇਤਾ ਬਜਰੰਗ ਗਰਗ ਨੇ ਦਾਅਵਾ ਕੀਤਾ ਹੈ ਕਿ ਜ਼ਿਲ੍ਹੇ ‘ਚ ਹੁਣ ਤਕ 60 ਕਰੋੜ ਰੁਪਏ ਦਾ ਕਾਰੋਬਾਰ ਪ੍ਰਭਾਵਿਤ ਹੋ ਚੁੱਕਾ ਹੈ।ਕਰਨਾਲ ਦੇ ਮਿੰਨੀ ਸਕੱਤਰੇਤ ਸਾਹਮਣੇ ਧਰਨਾ ਦੇ ਰਹੇ ਕਿਸਾਨਾਂ ਦੇ ਅੰਦੋਲਨ ਕਾਰਨ ਇੰਟਰਨੈੱਟ ਸੇਵਾਵਾਂ ਲਗਾਤਾਰ ਬੰਦ ਸਨ। ਹਾਲਾਂਕਿ, ਵੀਰਵਾਰ ਦੇਰ ਰਾਤ ਤੋਂ ਸ਼ਹਿਰ ਤਕ ਕੁਝ ਕੰਪਨੀਆਂ ਦੀ ਇੰਟਰਨੈੱਟ ਸੇਵਾ ਸ਼ੁਰੂ ਤਾਂ ਹੋਈ ਪਰ ਨੌਂ ਵਜੇ ਤੋਂ ਬਾਅਦ ਇਨ੍ਹਾਂ ਨੂੰ ਇਕ ਵਾਰ ਫਿਰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ।

ਇਸ ਨਾਲ ਲੋਕਾਂ ਦੇ ਆਨਲਾਈਨ ਕੰਮਕਾਜ ਦੀ ਚਾਲ ਤਕਰੀਬਨ ਪੂਰੀ ਤਰ੍ਹਾਂ ਠੱਪ ਪੈ ਗਈ ਸੀ। ਆਲਮ ਇਹ ਹੈ ਕਿ ਆਨਲਾਈਨ ਆਰਡਰ ‘ਤੇ ਹੋਮ ਡਲਿਵਰੀ ਕਰਨ ਵਾਲੇ ਯੁਵਾ ਰਾਈਡਰਾਂ ਨੂੰ ਕੋਈ ਕੰਮ ਨਹੀਂ ਮਿਲ ਰਿਹਾ ਸੀ। ਉਹ ਦੁਕਾਨਦਾਰ ਵੀ ਪਰੇਸ਼ਾਨ ਸਨ ਜਿਨ੍ਹਾਂ ਦੇ ਕੰਮ ਦਾ ਵੱਡਾ ਹਿੱਸਾ ਆਨਲਾਈਨ ਹੀ ਚੱਲਦਾ ਸੀ।

ਪੈਟਰੋਲ ਪੰਪ ‘ਤੇ ਹੁਣ ਕਾਰਡ ਸਵੈਪਿੰਗ ਨਹੀਂ ਹੋ ਰਹੀ ਤਾਂ ਮਾਲ ਤੋਂ ਲੈ ਕੇ ਹੋਰ ਦੁਕਾਨਾਂ ‘ਚ ਵੀ ਇਹੀ ਹਾਲ ਸੀ। ਲੋਕਾਂ ਨੂੰ ਆਰਡਰ ਨਾ ਹੋਣ ਨਾਲ ਅਲੱਗ-ਅਲੱਗ ਆਇਟਮਾਂ ਘਰਾਂ ‘ਚ ਨਹੀਂ ਮਿਲ ਪਾ ਰਹੀਆਂ ਸਨ। ਕਈ ਲੋਕਾਂ ਦੇ ਅਸਥਾਈ ਰੁਜ਼ਗਾਰ ‘ਤੇ ਸਿੱਧਾ ਅਸਰ ਦਿਸ ਰਿਹਾ ਸੀ। ਮੰਨਿਆ ਜਾ ਰਿਹਾ ਹੈ ਕਿ ਕਰਨਾਲ ‘ਚ ਔਸਤਨ ਇਕੱਲੇ ਖੁਰਾਕੀ ਤੇ ਪੀਣ ਯੋਗ ਪਦਾਰਥਾਂ ਦੇ ਰੋਜ਼ਾਨਾ ਕਰੀਬ ਢਾਈ-ਤਿੰਨ ਹਜ਼ਾਰ ਆਰਡਰ ਆਨਲਾਈਨ ਕੀਤੇ ਜਾਂਦੇ ਸਨ। ਇਸ ਨਾਲ ਕਰੀਬ ਪੰਜ ਤੋਂ ਸੱਤ ਲੱਖ ਰੁਪਏ ਦਾ ਕਾਰੋਬਾਰ ਹੁੰਦਾ ਸੀ, ਜੋ ਹੁਣ ਤਕਰੀਬਨ ਪੂਰੀ ਤਰ੍ਹਾਂ ਠੱਪ ਪੈ ਚੁੱਕਾ ਸੀ। ਸੈਂਕੜੇ ਯੁਵਾ ਅਚਾਨਕ ਬੇਰੁਜ਼ਗਾਰ ਹੋ ਗਏ ਸਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਆਰਡਰ ਨਾ ਮਿਲਣ ਕਾਰਨ ਲਗਾਤਾਰ ਨੁਕਸਾਨ ਹੋ ਰਿਹਾ ਸੀ। ਸਰਕਾਰ ਨੂੰ ਚਾਹੀਦੈ ਕਿ ਇੰਟਰਨੈੱਟ ਸੇਵਾ ਬਹਾਲ ਕਰੇ ਜਿਸ ਨਾਲ ਕੰਮ ਅੱਗੇ ਵਧ ਸਕੇ।

ਕਰਨਾਲ ‘ਚ ਇੰਟਰਨੈੱਟ ਸੇਵਾ ਬਹਾਲ ਕਰ ਦਿੱਤੀ ਗਈ ਹੈ। ਸਹਾਇਕ ਜ਼ਿਲ੍ਹਾ ਪੀਆਰਓ ਰਘੁਬੀਰ ਸਿੰਘ ਨੇ ਕਿਹਾ, ਫਿਲਹਾਲ ਸੇਵਾਵਾਂ ਨੂੰ ਮੁੜ ਬੰਦ ਕਰਨ ਦੀ ਕੋਈ ਯੋਜਨਾ ਨਹੀਂ ਹੈ। ਦੱਸ ਦੇਈਏ ਕਿ …

Leave a Reply

Your email address will not be published. Required fields are marked *