ਕੇਂਦਰ ਸਰਕਾਰ ਨੇ PM ਕਿਸਾਨ ਯੋਜਨਾ ਯੋਜਨਾ ਦੀ 9ਵੀਂ ਕਿਸ਼ਤ ਜਾਰੀ ਕਰ ਦਿੱਤੀ ਹੈ। ਕਿਸਾਨਾਂ ਦੇ ਖਾਤੇ ‘ਚ ਪੈਸੇ ਆਉਣੇ ਵੀ ਸ਼ੁਰੂ ਹੋ ਗਏ ਹਨ। ਜੇ ਕਿਸੇ ਕਾਰਨ ਤੋਂ ਤੁਹਾਡੇ ਖਾਤੇ ‘ਚ ਪੈਸਾ ਨਹੀਂ ਆਏ ਹਨ ਤਾਂ ਤੁਸੀਂ PM ਕਿਸਾਨ ਪੋਰਟਲ ‘ਚ ਜਾ ਕੇ ਇਸ ਦੀ ਸ਼ਿਕਾਇਤ ਕਰ ਸਕਦੇ ਹਨ। ਇਸ ਨਾਲ ਹੀ ਇਸ ਯੋਜਨਾ ਤਹਿਤ ਕਿਸਾਨਾਂ ਨੂੰ ਉਧਾਰ ਦੀ ਸੁਵਿਧਾ ਵੀ ਮਿਲਦੀ ਹੈ।
ਇਸ ਯੋਜਨਾ ਤਹਿਤ ਮਿਲਣ ਵਾਲੇ ਲੋਨ ‘ਤੇ ਜ਼ਿਆਦਾ ਵਿਆਜ ਵੀ ਨਹੀਂ ਲੱਗਦਾ ਹੈ। ਭਾਰਤ ਸਰਕਾਰ ਨੇ ਆਤਮ ਨਿਰਭਰ ਭਾਰਤ ਯੋਜਨਾ ਤਹਿਤ ਪੀਐੱਮ ਕਿਸਾਨ ਸਨਮਾਨ ਯੋਜਨਾ ਤੇ ਕਿਸਾਨ ਕ੍ਰੈਡਿਟ ਕਾਰਡ ਯੋਜਨਾ ਨੂੰ ਆਪਸ ‘ਚ ਲਿੰਕ ਕੀਤਾ ਹੈ। ਇਸ ਕਿਸਾਨ ਕ੍ਰੈਡਿਟ ਕਾਰਡ ਯੋਜਨਾ ‘ਤੇ ਸਰਕਾਰ ਕਿਸਾਨਾਂ ਨੂੰ ਸਸਤੀ ਦਰ ‘ਤੇ ਲੋਨ ਦਿੰਦੀ ਹੈ। ਤੁਸੀਂ ਬਹੁਤ ਆਸਾਨੀ ਨਾਲ ਇਸ ਯੋਜਨਾ ਰਾਹੀਂ ਲੋਨ ਲੈ ਸਕਦੇ ਹੋ।
ਕੀ ਹੈ ਕਿਸਾਨ ਕ੍ਰੈਡਿਟ ਯੋਜਨਾ- ਕਿਸਾਨ ਕ੍ਰੈਡਿਟ ਕਾਰਡ ਯੋਜਨਾ ਤਹਿਤ ਕਿਸਾਨਾਂ ਨੂੰ ਫਸਲਾਂ ਦੀ ਬੁਣਾਈ ਲਈ ਲੋਨ ਦਿੱਤਾ ਜਾਂਦਾ ਹੈ। ਇਸ ਲੋਨ ‘ਤੇ ਬੈਂਕ ਬਹੁਤ ਹੀ ਘੱਟ ਦਰ ‘ਤੇ ਵਿਆਜ ਦਿੰਦੇ ਹਨ। ਇਸ ਲਈ ਕਿਸਾਨਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਬਣਵਾਉਣਾ ਪੈਂਦਾ ਹੈ। ਇਕ ਵਾਰ ਇਹ ਕਾਰਡ ਬਣਨ ਤੋਂ ਬਾਅਦ ਕਿਸਾਨਾਂ ਨੂੰ 3 ਲੱਖ ਰੁਪਏ ਤਕ ਦਾ ਲੋਨ ਬਿਨਾਂ ਗਾਰੰਟੀ ਦੇ ਦਿੱਤਾ ਜਾਂਦਾ ਹੈ। ਇਸ ਨਾਲ ਹੀ 3-5 ਲੱਖ ਰੁਪਏ ਤਕ ਦਾ ਲੋਨ ਸਿਰਫ਼ 4 ਫੀਸਦੀ ਦੀ ਵਿਆਜ ਦਰ ‘ਤੇ ਮਿਲਦਾ ਹੈ।
ਕਿਵੇਂ ਬਣਵਾਈਏ ਕਿਸਾਨ ਕ੍ਰੈਡਿਟ ਕਾਰਡ? 1. ਕਿਸਾਨ ਕ੍ਰੈਡਿਟ ਕਾਰਡ ਬਣਵਾਉਣ ਲਈ ਸਭ ਤੋਂ ਪਹਿਲਾਂ ਤਹਿਸੀਲ ਜਾ ਕੇ ਲੇਖਪਾਲ ਤੋਂ ਆਪਣੀ ਜ਼ਮੀਨ ਦਾ ਖਟੌਨੀ ਨਿਕਲਵਾਉਣ।
2. ਹੁਣ ਕਿਸੇ ਵੀ ਬੈਂਕ ‘ਚ ਜਾਓ ਤੇ ਮੈਨੇਜਰ ਤੋਂ ਕਿਸਾਨ ਕ੍ਰੈਡਿਟ ਕਾਰਡ ਬਣਵਾਉਣ ਦੀ ਮੰਗ ਕਰੋ। ਕੋਸ਼ਿਸ਼ ਕਰੋ ਕਿ ਕਿਸੇ ਪੇਂਡੂ ਬੈਂਕ ਤੋਂ ਕਿਸਾਨ ਕ੍ਰੈਡਿਟ ਕਾਰਡ ਬਣਵਾਓ।
3. ਕਿਸੇ ਪੇਂਡੂ ਬੈਂਕ ਤੋਂ ਕਿਸਾਨ ਕ੍ਰੈਡਿਟ ਕਾਰਡ ਬਣਵਾਉਣ ਤੇ ਸਰਕਾਰ ਵੱਲੋਂ ਇਨਸੈਂਟਿਵ ਵਗੈਰਹ ਦਿੱਤੇ ਜਾਂਦੇ ਹਨ। ਇਸ ਨਾਲ ਕਿਸਾਨਾਂ ਨੂੰ ਫਾਇਦਾ ਹੁੰਦਾ ਹੈ।
4. ਬੈਂਕ ਮੈਨੇਜਰ ਜੇ ਕਿਸਾਨ ਕ੍ਰੈਡਿਟ ਕਾਰਡ ਬਣਵਾਉਣ ਲਈ ਰਾਜ਼ੀ ਹੁੰਦਾ ਹੈ ਤਾਂ ਉਹ ਤੁਹਾਨੂੰ ਵਕੀਲ ਕੋਲ ਭੇਜੇਗਾ ਤੇ ਜ਼ਰੂਰੀ ਜਾਣਕਾਰੀਆਂ ਮੰਗੇਗਾ।
5. ਹੁਣ ਤੁਹਾਨੂੰ ਬੈਂਕ ‘ਚ ਜਾ ਕੇ ਫਾਰਮ ਭਰਨਾ ਹੋਵੇਗਾ ਤੇ ਕੁਝ ਕਾਗਜ਼ੀ ਕਾਰਵਾਈ ਕਰਨੀ ਹੋਵੇਗੀ, ਜਿਸ ਤੋਂ ਬਾਅਦ ਤੁਹਾਡਾ ਕਿਸਾਨ ਕ੍ਰੈਡਿਟ ਕਾਰਡ ਬਣ ਜਾਵੇਗਾ।
6. ਤੁਹਾਡੀ ਜ਼ਮੀਨ ਕਿੰਨੀ ਹੈ, ਇਸ ਆਧਾਰ ਤੇ ਕ੍ਰੈਡਿਟ ਕਾਰਡ ਰਾਹੀਂ ਮਿਲਣ ਵਾਲੇ ਲੋਨ ਦੀ ਲਿਮਿਟ ਤੈਅ ਕੀਤੀ ਜਾਂਦੀ ਹੈ।
ਕੇਂਦਰ ਸਰਕਾਰ ਨੇ PM ਕਿਸਾਨ ਯੋਜਨਾ ਯੋਜਨਾ ਦੀ 9ਵੀਂ ਕਿਸ਼ਤ ਜਾਰੀ ਕਰ ਦਿੱਤੀ ਹੈ। ਕਿਸਾਨਾਂ ਦੇ ਖਾਤੇ ‘ਚ ਪੈਸੇ ਆਉਣੇ ਵੀ ਸ਼ੁਰੂ ਹੋ ਗਏ ਹਨ। ਜੇ ਕਿਸੇ ਕਾਰਨ ਤੋਂ ਤੁਹਾਡੇ …
Wosm News Punjab Latest News