ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਕਰੀਬ 12.14 ਕਰੋੜ ਕਿਸਾਨਾਂ ਨੂੰ ਲਾਭ ਮਿਲ ਚੁੱਕਾ ਹੈ। ਸਰਕਾਰ ਵੱਲੋਂ 9ਵੀਂ ਕਿਸ਼ਤ ਕਿਸਾਨਾਂ ਦੇ ਖਾਤੇ ‘ਚ ਭੇਜੀ ਜਾ ਚੁੱਕੀ ਹੈ। ਅਗਸਤ-ਨਵੰਬਰ 2021 ਦੀ 2000 ਰੁਪਏ ਦੀ ਕਿਸ਼ਤ 10 ਕਰੋੜ ਤੋਂ ਜ਼ਿਆਦਾ ਕਿਸਾਨਾਂ ਦੇ ਖਾਤਿਆਂ ‘ਚ ਪਹੁੰਚ ਚੁੱਕੀ ਹੈ। ਪਰ ਪੀਐੱਮ ਕਿਸਾਨ ਪੋਰਟਲ ‘ਤੇ 31 ਅਗਸਤ ਦਿੱਤੀ ਗਈ ਜਾਣਕਾਰੀ ਦੇ ਅੰਕੜਿਆਂ ਦੇ ਆਧਾਰ ‘ਤੇ 2 ਕਰੋੜ ਤੋਂ ਜ਼ਿਆਦਾ ਕਿਸਾਨਾਂ ਦੀ ਕਿਸ਼ਤ ਵੀ ਲਟਕ ਗਈ ਹੈ।
ਪੀਐੱਮ ਕਿਸਾਨ ਪੋਰਟਲ ‘ਤੇ 2.68 ਕਰੋੜ ਤੋਂ ਜ਼ਿਆਦਾ ਕਿਸਾਨਾਂ ਦੀ ਪੇਮੈਂਟ ਰੋਕ ਦਿੱਤੀ ਗਈ ਹੈ। ਕਾਬਿਲੇਗ਼ੌਰ ਹੈ ਕਿ ਕਰੀਬ 31 ਲੱਖ ਕਿਸਾਨਾਂ ਦੀ ਅਰਜ਼ੀ PFMS ਵੱਲੋਂ ਪਹਿਲੇ ਹੀ ਲੈਵਲ ‘ਤੇ ਰਿਜੈਕਟ ਕੀਤੀ ਜਾ ਚੁੱਕੀ ਹੈ। ਸਰਕਾਰ ਅਯੋਗ ਕਿਸਾਨਾਂ ਪ੍ਰਤੀ ਸਖ਼ਤ ਹੋ ਰਹੀ ਹੈ। ਇਸ ਕਾਰਨ ਲਿਸਟ ‘ਚੋਂ ਅਯੋਗ ਕਿਸਾਨਾਂ ਨੂੰ ਹਟਾਇਆ ਜਾ ਰਿਹਾ ਹੈ।
ਕਿਸ਼ਤ ਲਟਕਣ ਦੇ ਇਹ ਕਾਰਨ ਵੀ ਹੋ ਸਕਦੇ ਹਨ… ਜੇਕਰ ਤੁਹਾਡੀ ਕਿਸ਼ਤ ਫਸੀ ਹੈ ਤਾਂ ਉਸ ਦੇ ਕਈ ਕਾਰਨ ਹੋ ਸਕਦੇ ਹਨ। ਆਧਾਰ ਦੀ ਫੀਡਿੰਗ, ਆਧਾਰ ਕਾਰਡ ਦਾ ਨਾਂ ਤੇ ਬੈਂਕ ਖਾਤੇ ਦੇ ਨਾਂ ‘ਚ ਗੜਬੜ, ਆਧਾਰ ਅਥੈਂਟੀਕੇਸ਼ਨ ਦਾ ਫੇਲ੍ਹ ਹੋਣਾ ਵਰਗੇ ਕਈ ਕਾਰਨ ਹਨ। ਇਸ ਤੋਂ ਇਲਾਵਾ ਅਯੋਗ ਕਿਸਾਨਾਂ ਦੀਆਂ ਕਿਸ਼ਤਾਂ ਵੀ ਸਰਕਾਰਾਂ ਰੋਕ ਰਹੀਆਂ ਹਨ। ਆਪਣੇ ਪਰਿਵਾਰਕ ਮੈਂਬਰਾਂ ਨਾਲ ਜ਼ਰੂਰ ਸ਼ੇਅਰ ਕਰੋ ਇਹ 3 ਵਿੱਤੀ ਜਾਣਕਾਰੀਆਂ, ਹੋਣਗੇ ਇਹ ਵੱਡੇ ਫਾਇਦੇ
ਇੰਝ ਚੈੱਕ ਕਰੋ ਗੜਬੜ
ਇਸ ਦੇ ਲਈ ਸਭ ਤੋਂ ਪਹਿਲਾਂ ਤੁਸੀਂ https://pmkisan.gov.in/ ਪੋਰਟਲ ‘ਤੇ ਜਾਓ।
ਹੁਣ ਇੱਥੇ Payment Success ਟੈਬ ਦੇ ਹੇਠਾਂ ਭਾਰਤ ਦਾ ਨਕਸ਼ਾ ਦਿਸੇਗਾ।
ਫਿਰ ਇਸ ਤੋਂ ਥੱਲੇ Dashboard ਲਿਖਿਆ ਹੋਵੇਗਾ, ਇਸ ਨੂੰ ਕਲਿੱਕ ਕਰੋ।
ਇਸ ‘ਤੇ ਕਲਿੱਕ ਕਰਦੇ ਹੀ ਤੁਹਾਨੂੰ ਇਕ ਨਵਾਂ ਪੇਜ ਖੁੱਲ੍ਹਾ ਮਿਲੇਗਾ।
ਇਹ Village Dashboard ਦਾ ਪੇਜ ਹੈ, ਇੱਥੇ ਤੁਸੀਂ ਆਪਣੇ ਪਿੰਡ ਦੀ ਪੂਰੀ ਡਿਟੇਲ ਲੈ ਸਕਦੇ ਹੋ।
ਸਭ ਤੋਂ ਪਹਿਲਾਂ ਸ਼ੋਅ ਬਟਨ ‘ਤੇ ਕਲਿੱਕ ਕਰੋ, ਇਸ ਤੋਂ ਬਾਅਦ ਤੁਸੀਂ ਜਿਸ ਬਾਰੇ ਜਾਣਨਾ ਚਾਹੁੰਦੇ ਹੋ, ਉਸ ਬਟਨ ‘ਤੇ ਕਲਿੱਕ ਕਰੋ, ਪੂਰੀ ਡਿਟੇਲ ਤੁਹਾਡੇ ਸਾਹਮਣੇ ਹੋਵੇਗੀ। Village Dashboard ਹੇਠਾਂ ਤੁਹਾਨੂੰ ਚਾਰ ਬਟਨ ਮਿਲਣਗੇ, ਇੱਥੇ ਜੇਕਰ ਤੁਸੀਂ ਇਹ ਜਾਣਨਾ ਹੈ ਕਿ ਕਿੰਨੇ ਕਿਸਾਨਾਂ ਦਾ ਡਾਟਾ ਪੁੱਜਾ ਹੈ ਤਾਂ ‘Data Received’ ‘ਤੇ ਕਲਿੱਕ ਕਰੋ, ਜਿਨ੍ਹਾਂ ਦਾ ਪੈਂਡਿੰਗ ਹੈ, ਉਹ ਦੂਸਰੇ ਵਾਲੇ ਬਟਨ ‘ਤੇ ਕਲਿੱਕ ਕਰਨ।
ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਕਰੀਬ 12.14 ਕਰੋੜ ਕਿਸਾਨਾਂ ਨੂੰ ਲਾਭ ਮਿਲ ਚੁੱਕਾ ਹੈ। ਸਰਕਾਰ ਵੱਲੋਂ 9ਵੀਂ ਕਿਸ਼ਤ ਕਿਸਾਨਾਂ ਦੇ ਖਾਤੇ ‘ਚ ਭੇਜੀ ਜਾ ਚੁੱਕੀ ਹੈ। ਅਗਸਤ-ਨਵੰਬਰ 2021 ਦੀ …
Wosm News Punjab Latest News