ਅਫ਼ਨਾਸਿਤਾਨ ਨੇ ਪੰਜਸ਼ੀਰ ਸੂਬੇ ’ਤੇ ਜਿੱਤ ਦੀ ਖ਼ਬਰ ’ਤੇ ਤਾਲਿਬਾਨ ਨੇ ਸ਼ੁੱਕਰਵਾਰ ਰਾਤ ਦੇਸ਼ ਭਰ ’ਚ ਫਾਇਰਿੰਗ ਕੀਤੀ ਜਿਸ ਵਿਚ 70 ਲੋਕ ਮਾਰੇ ਗਏ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਹੈ ਕਿਉਂਕਿ ਅਜੇ ਕਈ ਸੂਬਿਆਂ ਤੋਂ ਇਸ ਸਬੰਧੀ ਖ਼ਬਰਾਂ ਨਹੀਂ ਮਿਲੀਆਂ। ਹਾਲਾਂਕਿ ਨਾਰਦਰਨ ਅਲਾਇੰਸ ਨੇ ਪੰਜਸ਼ੀਰ ’ਚ ਤਾਲਿਬਾਨ ਦੇ ਕਬਜ਼ੇ ਦੇ ਦਾਅਵੇ ਨੂੰ ਖ਼ਾਰਜ ਕੀਤਾ ਹੈ। ਅਲਾਇੰਸ ਨੇ ਕਿਹਾ ਕਿ ਉਸ ਦਾ ਪੰਜਸ਼ੀਰ ’ਤੇ ਹੁਣ ਵੀ ਕੰਟਰੋਲ ਹੈ। ਤਾਲਿਬਾਨ ਦੀ ਫਾਇਰਿੰਗ ’ਚ ਸਭ ਤੋਂ ਜ਼ਿਆਦਾ ਕਾਬੁਲ ਤੇ ਨਾਂਗਰਹਾਰ ਸੂਬੇ ’ਚ 17-17 ਲੋਕ ਮਾਰੇ ਗਏ ਹਨ।
ਕਾਬੁਲ ਦੇ ਇਕ ਹਸਪਤਾਲ ਨੇ 17 ਲੋਕਾਂ ਦੇ ਮਾਰੇ ਜਾਣ ਤੇ 41 ਲੋਕਾਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਹੈ। ਕਈ ਹੋਰ ਸੂਬਿਆਂ ਵਿਚ ਵੀ ਫਾਇਰਿੰਗ ਦੀ ਖ਼ਬਰ ਹੈ। ਤਾਲਿਬਾਨ ਦੇ ਸੰਸਥਾਪਕ ਮੁੱਲਾ ਉਮਰ ਦੇ ਪੁੱਤਰ ਮੁੱਲਾ ਯਾਕੂਬ ਮੁਜਾਹਿਦ ਨੇ ਫਾਇਰਿੰਗ ਦੀ ਨਿੰਦਾ ਕੀਤੀ। ਉਸ ਨੇ ਕਿਹਾ ਕਿ ਅਜੇ ਪੰਜਸ਼ੀਰ ’ਤੇ ਜਿੱਤ ਨਹੀਂ ਮਿਲੀ ਤੇ ਕਿਸੇ ਨੂੰ ਵੀ ਇਸ ਤਰ੍ਹਾਂ ਹਵਾ ਵਿਚ ਗੋਲ਼ੀਆਂ ਚਲਾਉਣ ਦੀ ਆਗਿਆ ਨਹੀਂ। ਉਸ ਨੇ ਕਿਹਾ ਕਿ ਜੇ ਭਵਿੱਖ ਵਿਚ ਇਸ ਤਰ੍ਹਾਂ ਦੀ ਘਟਨਾ ਹੁੰਦੀ ਹੈ ਤਾਂ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਤਾਲਿਬਾਨ ਨੇ ਔਰਤਾਂ ਲਈ ਜਾਰੀ ਕੀਤਾ ਨਵਾਂ ਫਰਮਾਨ, ਅਮਰੀਕਾ ਨੂੰ ਵੀ ਦਖ਼ਲ ਨਾ ਦੇਣ ਦੀ ਦਿੱਤੀ ਚਿਤਾਵਨੀ – ਉਧਰ ਖ਼ਬਰ ਏਜੰਸੀ ਰਾਇਟਰ ਮੁਤਾਬਕ ਤਾਲਿਬਾਨ ਦੇ ਇਕ ਕਮਾਂਡਰ ਨੇ ਸ਼ੁੱਕਰਵਾਰ ਨੂੂੰ ਦਾਅਵਾ ਕੀਤਾ, ‘ਅੱਲ੍ਹਾ ਦੇ ਰਹਿਮ ਨਾਲ ਹੁਣ ਸਾਡਾ ਪੂਰੇ ਅਫ਼ਗਾਨਿਸਤਾਨ ’ਤੇ ਕੰਟਰੋਲ ਹੋ ਗਿਆ ਹੈ। ਪੰਜਸ਼ੀਰ ਹੁਣ ਸਾਡੇ ਕੰਟਰੋਲ ਵਿਚ ਹੈ।’ ਇਸ ਦਾਅਵੇ ਤੋਂ ਬਾਅਦ ਸ਼ੁੱਕਰਵਾਰ ਰਾਤ ਪੂਰੇ ਕਾਬੁਲ ਵਿਚ ਖ਼ੁਸ਼ੀ ਵਿਚ ਜ਼ਬਰਦਸਤ ਫਾਇਰਿੰਗ ਕੀਤੀ ਗਈ।
ਇੱਧਰ, ਅਫ਼ਗਾਨਿਸਤਾਨ ਦੇ ਸਾਬਕਾ ਉਪ ਰਾਸ਼ਟਰਪਤੀ ਅਮਰੁੱਲ੍ਹਾ ਸਾਲੇਹ ਨੇ ਕਿਹਾ ਕਿ ਉਨ੍ਹਾਂ ਦੇ ਲੋਕਾਂ ਨੇ ਹਥਿਆਰ ਨਹੀਂ ਸੁੱਟੇ । ਉਨ੍ਹਾਂ ਨੇ ਇਕ ਵੀਡੀਓ ਸੰਦੇਸ਼ ਵਿਚ ਕਿਹਾ, ‘ਇਸ ਵਿਚ ਸ਼ੱਕ ਨਹੀਂ ਹੈ ਕਿ ਅਸੀਂ ਮੁਸ਼ਕਿਲ ਹਾਲਾਤ ਵਿਚ ਹਾਂ। ਅਸੀਂ ਤਾਲਿਬਾਨ ਦੇ ਹਮਲੇ ਦਾ ਮੁਕਾਬਲਾ ਕਰ ਰਹੇ ਹਾਂ। ਸਾਡਾ ਹਾਲੇ ਵੀ ਕੰਟਰੋਲ ਹੈ।’ ਸਾਲੇਹ ਪੰਜਸ਼ੀਰ ਵਿਚ ਤਾਲਿਬਾਨ ਨਾਲ ਮੁਕਾਬਲਾ ਕਰ ਰਹੇ ਨਾਰਦਨ ਅਲਾਇੰਸ ਦੇ ਕਮਾਂਡਰਾਂ ਵਿਚੋਂ ਇਕ ਹਨ। ਨਾਰਦਨ ਅਲਾਇੰਸ ਦੇ ਮੁਖੀ ਅਹਿਮਦ ਮਸੂਦ ਨੇ ਵੀ ਤਾਲਿਬਾਨ ਦੇ ਕਬਜ਼ੇ ਦੇ ਦਾਅਵੇ ਨੂੰ ਖ਼ਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਅੱਲ੍ਹਾ, ਨਿਆਂ ਅਤੇ ਆਜ਼ਾਦੀ ਲਈ ਸੰਘਰਸ਼ ਕਰਦੇ ਰਹਿਣਗੇ।
ਸੱਤਾ ’ਚ ਹਿੱਸੇਦਾਰੀ ਤੇ ਬਰਾਬਰੀ ਦੇ ਹੱਕ ਨੂੰ ਲੈ ਕੇ ਅਫਗਾਨ ਔਰਤਾਂ ਨੇ ਕੱਢਿਆ ਮਾਰਚ, ਤਾਲਿਬਾਨ ਨੇ ਹੰਝੂ ਗੈਸ ਦੇ ਗੋਲ਼ੇ ਸੁੱਟੇ-ਜ਼ਿਕਰਯੋਗ ਹੈ ਕਿ ਅਫ਼ਗਾਨਿਸਤਾਨ ਦੇ ਜ਼ਿਆਦਾਤਰ ਇਲਾਕਿਆਂ ’ਤੇ ਕੰਟਰੋਲ ਤੋਂ ਬਾਅਦ ਤਾਲਿਬਾਨ ਨੇ ਲੰਘੀ 15 ਅਗਸਤ ਨੂੰ ਕਾਬੁਲ ’ਤੇ ਕਬਜ਼ਾ ਕਰ ਲਿਆ ਸੀ ਪਰ ਕਾਬੁਲ ਤੋਂ 150 ਕਿਲੋਮੀਟਰ ਦੂਰ ਪੰਜਸ਼ੀਰ ਖੇਤਰ ਹਾਲੇ ਵੀ ਤਾਲਿਬਾਨ ਦੇ ਕੰਟਰੋਲ ’ਚੋਂ ਬਾਹਰ ਹੈ।
ਅਫ਼ਨਾਸਿਤਾਨ ਨੇ ਪੰਜਸ਼ੀਰ ਸੂਬੇ ’ਤੇ ਜਿੱਤ ਦੀ ਖ਼ਬਰ ’ਤੇ ਤਾਲਿਬਾਨ ਨੇ ਸ਼ੁੱਕਰਵਾਰ ਰਾਤ ਦੇਸ਼ ਭਰ ’ਚ ਫਾਇਰਿੰਗ ਕੀਤੀ ਜਿਸ ਵਿਚ 70 ਲੋਕ ਮਾਰੇ ਗਏ। ਮਰਨ ਵਾਲਿਆਂ ਦੀ ਗਿਣਤੀ ਵਧਣ ਦਾ …
Wosm News Punjab Latest News