ਬਹੁਤ ਸਾਰੇ ਕਿਸਾਨ ਅੱਜ ਦੇ ਸਮੇਂ ਵਿੱਚ ਡੇਅਰੀ ਫਾਰਮਿੰਗ ਦਾ ਕੰਮ ਕਰ ਰਹੇ ਹਨ। ਡੇਅਰੀ ਫਾਰਮਿੰਗ ਵਿੱਚ ਬਹੁਤ ਸਾਰੇ ਅਜਿਹੇ ਕੰਮ ਹੁੰਦੇ ਹਨ ਜਿਸਦੇ ਲਈ ਕਿਸਾਨਾਂ ਨੂੰ ਜਾਂ ਤਾਂ ਆਪ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਜਾਂ ਫਿਰ ਲੇਬਰ ਨੂੰ ਕੰਮ ਉੱਤੇ ਲਗਾਉਣਾ ਪੈਂਦਾ ਹੈ। ਜਿਸ ਵਿੱਚ ਕਾਫ਼ੀ ਖਰਚਾ ਹੁੰਦਾ ਹੈ। ਇਨ੍ਹਾਂ ਕੰਮਾਂ ਵਿਚੋਂ ਇੱਕ ਸਭਤੋਂ ਜ਼ਿਆਦਾ ਮਿਹਨਤ ਵਾਲਾ ਕੰਮ ਹੈ ਫ਼ਾਰਮ ਵਿਚੋਂ ਗੋਬਰ ਚੁੱਕਣਾ।
ਗੋਬਰ ਚੁੱਕਣ ਲਈ ਕਿਸਾਨਾਂ ਨੂੰ ਆਪ ਗੰਦੇ ਹੋਣਾ ਪੈਂਦਾ ਹੈ ਜਾਂ ਫਿਰ ਲੇਬਰ ਨੂੰ ਲਗਾਉਣਾ ਪੈਂਦਾ ਹੈ। ਪਰ ਅੱਜ ਅਸੀ ਤੁਹਾਨੂੰ ਇੱਕ ਅਜਿਹੀ ਮਸ਼ੀਨ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਸਦੇ ਨਾਲ ਤੁਸੀ ਖੜੇ ਖੜੇ ਹੀ ਗੋਬਰ ਚੱਕ ਸੱਕਦੇ ਹੋ । ਜੀ ਹਾਂ ਅਸੀ ਤੁਹਾਨੂੰ ਇੱਕ ਗੋਬਰ ਚੁੱਕਣ ਵਾਲੀ ਮਸ਼ੀਨ ਬਾਰੇ ਜਾਣਕਾਰੀ ਦੇਵਾਂਗੇ।
ਇਹ ਮਸ਼ੀਨ ਕਿਸਾਨਾਂ ਲਈ ਡੇਅਰੀ ਫਾਰਮਿੰਗ ਦੇ ਕੰਮ ਨੂੰ ਹੋਰ ਵੀ ਆਸਾਨ ਕਰ ਦੇਵੇਗੀ। ਇਸ ਮਸ਼ੀਨ ਦੀ ਮਦਦ ਨਾਲ ਸਿਰਫ ਇੱਕ ਹੀ ਮਿੰਟ ਵਿੱਚ ਘੱਟ ਤੋਂ ਘੱਟ 40 ਤੋਂ 50 ਕਿੱਲੋਗ੍ਰਾਮ ਤੱਕ ਗੋਬਰ ਚੁੱਕਿਆ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਮਸ਼ੀਨ ਬੈਟਰੀ ਨਾਲ ਚੱਲਦੀ ਹੈ ਅਤੇ ਇਸਨੂੰ ਇੱਕ ਵਾਰ ਚਾਰਜ ਕਰਨ ਤੋਂ ਬਾਅਦ ਇਸ ਨਾਲ ਡੇਢ ਘੰਟੇ ਤੱਕ ਕੰਮ ਕੀਤਾ ਜਾ ਸਕਦਾ ਹੈ।
ਇਸ ਮਸ਼ੀਨ ਦੀ ਖਾਸਿਅਤ ਇਹ ਹੈ ਕਿ ਇਹ ਪੂਰਾ ਗੋਬਰ ਚੱਕ ਲੈਂਦੀ ਹੈ ਅਤੇ ਫਲੋਰ ਨੂੰ ਬਿਲਕੁਲ ਸਾਫ਼ ਕਰ ਦਿੰਦੀ ਹੈ। ਯਾਨੀ ਤੁਸੀ ਬਿਨਾਂ ਹੱਥ ਲਗਾਏ ਹੀ ਗੋਬਰ ਨੂੰ ਚੁੱਕਕੇ ਬਾਹਰ ਲਿਜਾ ਸਕਦੇ ਹੋ। ਇਸ ਮਸ਼ੀਨ ਨੂੰ ਚਲਾਉਣ ਦਾ ਤਰੀਕਾ ਜਾਣਨ ਅਤੇ ਬਾਕੀ ਸਾਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….
Contact for machine details: 82082-52510′
ਬਹੁਤ ਸਾਰੇ ਕਿਸਾਨ ਅੱਜ ਦੇ ਸਮੇਂ ਵਿੱਚ ਡੇਅਰੀ ਫਾਰਮਿੰਗ ਦਾ ਕੰਮ ਕਰ ਰਹੇ ਹਨ। ਡੇਅਰੀ ਫਾਰਮਿੰਗ ਵਿੱਚ ਬਹੁਤ ਸਾਰੇ ਅਜਿਹੇ ਕੰਮ ਹੁੰਦੇ ਹਨ ਜਿਸਦੇ ਲਈ ਕਿਸਾਨਾਂ ਨੂੰ ਜਾਂ ਤਾਂ ਆਪ …
Wosm News Punjab Latest News