Breaking News
Home / Punjab / ਕਿਸਾਨ ਨਿਧੀ ਯੋਜਨਾਂ ਦਾ ਲਾਭ ਲੈਣ ਵਾਲੇ ਕਿਸਾਨਾਂ ਲਈ ਆਈ ਬਹੁਤ ਜਰੂਰੀ ਖ਼ਬਰ

ਕਿਸਾਨ ਨਿਧੀ ਯੋਜਨਾਂ ਦਾ ਲਾਭ ਲੈਣ ਵਾਲੇ ਕਿਸਾਨਾਂ ਲਈ ਆਈ ਬਹੁਤ ਜਰੂਰੀ ਖ਼ਬਰ

ਪ੍ਰਧਾਨ ਮੰਤਰੀ ਸਨਮਾਨ ਨਿਧੀ ਯੋਜਨਾ (PM Kisan Kisan Samman Nidhi Scheme) ਕਿਸਾਨਾਂ ਲਈ ਚਲਾਈ ਗਈ ਕੇਂਦਰ ਸਰਕਾਰ ਦੀ ਅਹਿਮ ਯੋਜਨਾ ਹੈ। ਇਸ ਤਹਿਤ ਕੇਂਦਰ ਸਰਕਾਰ ਕਿਸਾਨਾਂ ਨੂੰ ਹਰ ਸਾਲ 6,000 ਰੁਪਏ ਦੀ ਨਕਦ ਮਦਦ ਮੁਹੱਈਆ ਕਰਵਾਉਂਦੀ ਹੈ ਪਰ ਇਸ ਦੇ ਲਈ ਰਜਿਸਟ੍ਰੇਸ਼ਨ ਕਰਵਾਉਣੀ ਪੈਂਦੀ ਹੈ। ਇਹ ਰਜਿਸਟ੍ਰੇਸ਼ਨ PM Kisan Scheme ਦੇ ਪੋਰਟਲ ਜਾਂ ਫਿਰ PM Kisan App ਜ਼ਰੀਏ ਕਰਵਾਈ ਜਾ ਸਕੀਦ ਹੈ। ਹਾਲਾਂਕਿ ਜੇਕਰ ਰਜਿਸਟ੍ਰੇਸ਼ਨ ਫਾਰਮ ਵਿਚ ਕਿਸੇ ਤਰ੍ਹਾਂ ਦੀ ਗ਼ਲਤੀ ਹੋ ਜਾਂਦੀ ਹੈ ਤਾਂ ਤੁਸੀਂ ਮਿੰਟਾਂ ‘ਚ ਘਰ ਬੈਠੇ ਸੁਧਾਰ ਵੀ ਕਰ ਸਕਦੇ ਹੋ। ਤੁਸੀਂ PM Kisan Scheme ਦੀ ਵੈੱਬਸਾਈਟ ਜਾਂ Application ਜ਼ਰੀਏ ਇਸ ਵਿਚ ਸੁਧਾਰ ਕਰ ਸਕਦੇ ਹੋ। ਆਓ ਜਾਣਦੇ ਹਾਂ ਸੁਧਾਰ ਕਰਨ ਦੇ ਸਟੈੱਪ-ਬਾਈ-ਸਟੈੱਪ ਪ੍ਰੋਸੈੱਸ ਬਾਰੋ..

1. ਸਭ ਤੋਂ ਪਹਿਲਾਂ PM Kisan ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਓ।

2. ਵੈੱਬਸਾਈਟ ‘ਤੇ ਸੱਜੇ ਪਾਸੇ ਤੁਹਾਨੂੰ ‘Farmers Corner’ ਦਿਸੇਗਾ।

3. ਇੱਥੇ ‘Updation of Self Registered Farmers’ ਦੀ ਆਪਸ਼ਨ ਨੂੰ ਕਲਿੱਕ ਕਰੋ।

4. ਹੁਣ ਆਧਾਰ ਨੰਬਰ ਦੇ ਨਾਲ ਕੈਪਚਾ ਕੋਡ ਭਰੋ ਤੇ ਫਿਰ ‘Search’ ਆਪਸ਼ਨ ‘ਤੇ ਕਲਿੱਕ ਕਰੋ।

5. ਇਸ ਤੋਂ ਬਾਅਦ ਤੁਹਾਹੇ ਸਾਹਮਣੇ ਇਕ ਨਵਾਂ ਪੇਜ ਖੁੱਲ੍ਹ ਕੇ ਆਵੇਗਾ। ਇਸ ਪੇਜ ‘ਤੇ ਤੁਹਾਡੇ ਵੱਲੋਂ ਭਰੀ ਗਈ ਹਰ ਤਰ੍ਹਾਂ ਦੀ ਜਾਣਕਾਰੀ ਉਪਲਬਧ ਹੁੰਦੀ ਹੈ।

6. ਇਸ ਪੇਜ ‘ਤੇ ਜਿਸ ਜਾਣਕਾਰੀ ਨੂੰ ਤੁਸੀਂ ਅਪਡੇਟ ਕਰਨਾ ਚਾਹੁੰਦੇ ਹੋ, ਉਸ ਨੂੰ ਅਪਡੇਟ ਕਰੋ।

7. ਇਸ ਤੋਂ ਬਾਅਦ ਸਬਮਿਟ ਕਰ ਦਿਉ।

ਤੁਸੀਂ PM Kisan ਦੇ ਮੋਬਾਈਲ ਐਪ ਜ਼ਰੀਏ ਵੀ ਇਨ੍ਹਾਂ ਸਹੂਲਤਾਂ ਦਾ ਲਾਭ ਲੈ ਸਕਦੇ ਹੋ। ਰਜਿਸਟ੍ਰੇਸ਼ਨ ਫਾਰਮ ‘ਚ ਕੁਰੈਕਸ਼ਨ ਤੋਂ ਬਾਅਦ ਪੀਐੱਮ ਕਿਸਾਨ ਦੀ ਵੈੱਬਸਾਈਟ ਜ਼ਰੀਏ ਹੀ ਆਪਣੇ Application ਦਾ ਸਟੇਟਸ ਟ੍ਰੈਕ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ‘Farmer’s Corner’ ਤਹਿਤ ‘Status of Self Registered/CSC Farmer’ ਦੀ ਆਪਸ਼ਨ ‘ਤੇ ਕਲਿੱਕ ਕਰਨਾ ਪਵੇਗਾ। ਇੱਥੇ ਵੀ ਤੁਸੀਂ ਆਧਾਰ ਨੰਬਰ ਤੇ ਕੈਪਚਾ ਕੋਡ ਜ਼ਰੀਏ ਅਰਜ਼ੀ ਦਾ ਸਟੇਟਸ ਪਤਾ ਲਗਾ ਸਕਦੇ ਹੋ।

ਵੈੱਬਸਾਈਟ ‘ਤੇ ਇਸ ਤਰ੍ਹਾਂ ਚੈੱਕ ਕਰ ਸਕਦੇ ਹੋ ਸਟੇਟਸ- ਆਪਣਾ ਸਟੇਟਸ ਚੈੱਕ ਕਰਨ ਲਈ ਸਭ ਤੋਂ ਪਹਿਲਾਂ ਪੀਐਮ ਕਿਸਾਨ ਦੀ ਅਧਿਕਾਰਤ ਵੈਬਸਾਈਟ https://pmkisan.gov.in/ ’ਤੇ ਜਾਓ ਅਤੇ ‘Farmers Corner’ ਦੀ ਆਪਸ਼ਨ ਚੁਣੋ। ਹੁਣ ਤੁਹਾਨੂੰ ‘Beneficiary Status’ ਦੀ ਆਪਸ਼ਨ ਨਜ਼ਰ ਆਵੇਗੀ। ਇਸ ’ਤੇ ਕਲਿੱਕ ਕਰਨ ਨਾਲ ਨਵਾਂ ਪੇਜ ਖੁੱਲ੍ਹ ਜਾਵੇਗਾ, ਜਿਸ ਵਿਚ ਤੁਸੀਂ ਆਪਣਾ ਆਧਾਰ ਨੰਬਰ, ਬੈਂਕ ਖਾਤਾ ਜਾਂ ਮੋਬਾਈਲ ਨੰਬਰ ‘ਚੋਂ ਕਿਸੇ ਇਕ ਦੀ ਜਾਣਕਾਰੀ ਭਰਨੀ ਹੈ। ਇਹ ਜਾਣਕਾਰੀ ਭਰ ਕੇ ਸਬਮਿਟ ਕਰਦੇ ਹੀ ਖਾਤੇ ਦੀ ਪੂਰੀ ਜਾਣਕਾਰੀ ਤੁਹਾਡੇ ਸਾਹਮਣੇ ਆ ਜਾਵੇਗੀ।

ਇਸ ਵਿਚ ਤੁਹਾਨੂੰ ਪਹਿਲੀ ਕਿਸ਼ਤ ਤੋਂ ਲੈ ਕੇ 8ਵੀਂ ਕਿਸ਼ਤ ਤਕ ਪੂਰੀ ਜਾਣਕਾਰੀ ਮਿਲੇਗੀ। ਜੇ ਤੁਸੀਂ ਬਾਅਦ ‘ਚ ਅਪਲਾਈ ਕੀਤਾ ਹੈ ਤਾਂ ਸ਼ੁਰੂਆਤੀ ਕਿਸ਼ਤਾਂ ਦੀ ਜਾਣਕਾਰੀ ਨਹੀਂ ਦਿਖੇਗੀ। ਕਈ ਵਾਰ ਆਧਾਰ ਕਾਰਡ, ਅਕਾਉਂਟ ਨੰਬਰ ਤੇ ਬਾਕੀ ਜਾਣਕਾਰੀਆਂ ‘ਚ ਕੁਝ ਵੀ ਵੱਖਰਾ ਹੋਣ ’ਤੇ ਪੀਐਮ ਕਿਸਾਨ ਯੋਜਨਾ ਦੀ ਕਿਸ਼ਤ ਰੁਕ ਜਾਂਦੀ ਹੈ।

ਪ੍ਰਧਾਨ ਮੰਤਰੀ ਸਨਮਾਨ ਨਿਧੀ ਯੋਜਨਾ (PM Kisan Kisan Samman Nidhi Scheme) ਕਿਸਾਨਾਂ ਲਈ ਚਲਾਈ ਗਈ ਕੇਂਦਰ ਸਰਕਾਰ ਦੀ ਅਹਿਮ ਯੋਜਨਾ ਹੈ। ਇਸ ਤਹਿਤ ਕੇਂਦਰ ਸਰਕਾਰ ਕਿਸਾਨਾਂ ਨੂੰ ਹਰ ਸਾਲ 6,000 …

Leave a Reply

Your email address will not be published. Required fields are marked *