Breaking News
Home / Punjab / ਪੁਲਿਸ ਨੇ ਅਮਿਤਾਭ ਬੱਚਨ ਦੀ ਰੋਲਸ ਰਾਇਸ ਸਮੇਤ ਜ਼ਬਤ ਕੀਤੀਆਂ 10 ਲਗਜ਼ਰੀ ਕਾਰਾਂ-ਕਾਰਨ ਜਾਣ ਕੇ ਉੱਡ ਜਾਣਗੇ ਹੋਸ਼

ਪੁਲਿਸ ਨੇ ਅਮਿਤਾਭ ਬੱਚਨ ਦੀ ਰੋਲਸ ਰਾਇਸ ਸਮੇਤ ਜ਼ਬਤ ਕੀਤੀਆਂ 10 ਲਗਜ਼ਰੀ ਕਾਰਾਂ-ਕਾਰਨ ਜਾਣ ਕੇ ਉੱਡ ਜਾਣਗੇ ਹੋਸ਼

ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਬਾਰੇ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਬੰਗਲੁਰੂ ਦੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੇ ਰੋਲਸ ਰਾਇਸ, ਫੇਰਾਰੀ ਤੇ ਪੋਰਸ਼ ਵਰਗੀਆਂ 10 ਤੋਂ ਜ਼ਿਆਦਾ ਲਗਜ਼ਰੀ ਕਾਰਾਂ ਨੂੰ ਜ਼ਬਤ ਕੀਤਾ ਹੈ। ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ‘ਚੋਂ ਇੱਕ ਰੋਲਸ ਰਾਏ ਕਾਰ ਅਮਿਤਾਭ ਬੱਚਨ ਦੇ ਨਾਂ ‘ਤੇ ਹੈ। ਦਰਅਸਲ, ਟਰਾਂਸਪੋਰਟ ਵਿਭਾਗ ਨੇ ਇਨ੍ਹਾਂ ਕਾਰਾਂ ਨੂੰ ਰੋਡ ਟੈਕਸ ਨਾ ਅਦਾ ਕਰਨ ਲਈ ਜ਼ਬਤ ਕਰ ਲਿਆ ਹੈ।

ਸਲਮਾਨ ਖ਼ਾਨ ਚਲਾ ਰਹੇ ਸੀ ਅਮਿਤਾਭ ਦੀ ਕਾਰ – ਦੱਸ ਦੇਈਏ ਕਿ ਰੋਲਸ ਰਾਏ ਚਲਾਉਣ ਵਾਲੇ ਵਿਅਕਤੀ ਦੀ ਪਛਾਣ ਸਲਮਾਨ ਖ਼ਾਨ ਵਜੋਂ ਹੋਈ ਹੈ, ਜਿਸ ਦੀ ਉਮਰ ਲਗਪਗ 35 ਸਾਲ ਹੈ ਅਤੇ ਉਹ ਵਸੰਤਨਗਰ ਦਾ ਵਸਨੀਕ ਹੈ। ਸਲਮਾਨ ਦੇ ਪਿਤਾ ਨੇ ਇਹ ਕਾਰ ਅਮਿਤਾਭ ਬੱਚਨ ਤੋਂ ਖਰੀਦੀ ਸੀ।

ਵਿਧੂ ਵਿਨੋਦ ਚੋਪੜਾ ਨੇ ਤੋਹਫੇ ਵਜੋਂ ਦਿੱਤੀ ਸੀ ਇਹ ਕਾਰ – ਦੱਸਿਆ ਜਾ ਰਿਹਾ ਹੈ ਕਿ ਇਹ ਕਾਰ ਅਮਿਤਾਭ ਬੱਚਨ ਨੂੰ ਸਾਲ 2007 ‘ਚ ਨਿਰਮਾਤਾ ਵਿਧੂ ਵਿਨੋਦ ਚੋਪੜਾ ਦੁਆਰਾ ਉਨ੍ਹਾਂ ਦੀ ਫ਼ਿਲਮ ‘ਏਕਲਵਯ’ ਦੀ ਸਫ਼ਲਤਾ ‘ਤੇ ਤੋਹਫੇ ‘ਚ ਦਿੱਤੀ ਗਈ ਸੀ। ਫਿਰ ਸਾਲ 2019 ‘ਚ ਅਮਿਤਾਭ ਨੇ ਇਸ ਨੂੰ ਯੂਸਫ ਸ਼ਰੀਫ ਉਰਫ ਡੀ ਬਾਬੂ ਨੂੰ ਵੇਚ ਦਿੱਤਾ ਪਰ ਕਾਰ ਅਜੇ ਵੀ ਅਮਿਤਾਭ ਦੇ ਨਾਂ ‘ਤੇ ਸੀ।

ਅਮਿਤਾਭ ਨੇ ਇਹ ਕਾਰ ਸਾਲ 2019 ‘ਚ ਸੀ ਵੇਚੀ- ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬਾਬੂ ਨੇ ਕਿਹਾ ਕਿ ਉਨ੍ਹਾਂ ਨੇ ਇਹ ਕਾਰ ਬੱਚਨ ਤੋਂ ਖਰੀਦੀ ਸੀ ਅਤੇ ਮੇਰੇ ਪਰਿਵਾਰਕ ਮੈਂਬਰ ਹਰ ਐਤਵਾਰ ਨੂੰ ਇਸ ਦੀ ਵਰਤੋਂ ਕਰਦੇ ਹਨ ਪਰ ਟਰਾਂਸਪੋਰਟ ਵਿਭਾਗ ਨੇ ਮੇਰੀ ਕਾਰ ਸਮੇਤ ਕਈ ਲਗਜ਼ਰੀ ਕਾਰਾਂ ਜ਼ਬਤ ਕਰ ਲਈਆਂ। ਹਾਲਾਂਕਿ, ਉਨ੍ਹਾਂ ਮੈਨੂੰ ਦੱਸਿਆ ਹੈ ਕਿ ਜਦੋਂ ਮੈਂ ਕਾਰ ਦੇ ਕਾਗਜ਼ ਜਮ੍ਹਾਂ ਕਰਾਂਗਾ ਤਾਂ ਉਹ ਇਸ ਨੂੰ ਵਾਪਸ ਦੇਣਗੇ।

6 ਕਰੋੜ ‘ਚ ਖਰੀਦੀ ਸੀ ਇਹ ਲਗਜ਼ਰੀ ਕਾਰ – ਇਹ ਪੁਸ਼ਟੀ ਕਰਦਿਆਂ ਕਿ ਗੱਡੀ ਹਾਲੇ ਵੀ ਅਮਿਤਾਭ ਬੱਚਨ ਦੇ ਨਾਂ ‘ਤੇ ਹੈ, ਹੋਲਕਰ ਨੇ ਕਿਹਾ ਕਿ ਮਾਈਗ੍ਰੇਸ਼ਨ ਦੀ ਤਾਰੀਖ ਤੋਂ 11 ਮਹੀਨਿਆਂ ਬਾਅਦ ਕਾਰ ਕਿਸੇ ਹੋਰ ਦੇ ਨਾਂ ‘ਤੇ ਨਹੀਂ ਚਲਾਈ ਜਾ ਸਕਦੀ ਪਰ ਇਹ ਕਾਰ ਬੱਚਨ ਤੋਂ 27 ਫਰਵਰੀ 2019 ਨੂੰ ਖਰੀਦੀ ਗਈ ਸੀ।
ਬਾਬੂ ਨੇ ਦੱਸਿਆ ਕਿ ਉਨ੍ਹਾਂ ਇਸ ਕਾਰ ਲਈ ਲਗਭਗ 6 ਕਰੋੜ ਰੁਪਏ ਅਦਾ ਕੀਤੇ ਹਨ। ਉਸ ਕੋਲ ਲੋੜੀਂਦੇ ਦਸਤਾਵੇਜ਼ ਨਹੀਂ ਸਨ। ਹਾਲਾਂਕਿ, ਉਨ੍ਹਾਂ ਬੱਚਨ ਦੁਆਰਾ ਦਸਤਖਤ ਕੀਤੇ ਇੱਕ ਕਾਗਜ਼ ਨੂੰ ਦਿਖਾਇਆ, ਜਿਸ ‘ਚ ਲਿਖਿਆ ਸੀ ਕਿ ਵਾਹਨ ਉਸ ਨੂੰ ਵੇਚ ਦਿੱਤਾ ਗਿਆ ਸੀ।

ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਬਾਰੇ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਬੰਗਲੁਰੂ ਦੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੇ ਰੋਲਸ ਰਾਇਸ, ਫੇਰਾਰੀ ਤੇ ਪੋਰਸ਼ ਵਰਗੀਆਂ …

Leave a Reply

Your email address will not be published. Required fields are marked *