Breaking News
Home / Punjab / ਹੁਣੇ ਹੁਣੇ ਮੋਦੀ ਨੇ ਅਚਾਨਕ ਦਿੱਤਾ ਇਹ ਵੱਡਾ ਹੁਕਮ-ਹਰ ਪਾਸੇ ਹੋਗੀ ਚਰਚਾ

ਹੁਣੇ ਹੁਣੇ ਮੋਦੀ ਨੇ ਅਚਾਨਕ ਦਿੱਤਾ ਇਹ ਵੱਡਾ ਹੁਕਮ-ਹਰ ਪਾਸੇ ਹੋਗੀ ਚਰਚਾ

ਅਫ਼ਗਾਨਿਸਤਾਨ ਮਸਲੇ ਨੂੰ ਲੈ ਕੇ ਕੇਂਦਰ ਸਰਕਾਰ ਨੇ ਸਰਬ ਪਾਰਟੀ ਬੈਠਕ ਬੁਲਾਈ ਹੈ। ਸਰਕਾਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਸੰਸਦੀ ਆਗੂਆਂ ਨੂੰ ਜੰਗ ਤੋਂ ਪੀੜਤ ਅਫ਼ਗਾਨਿਸਤਾਨ ਦੇ ਘਟਨਾ ਕਰਮ ਤੋਂ ਜਾਣੂ ਕਰਵਾਏਗੀ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਦੇਸ਼ ਮੰਤਰਾਲੇ (ਐੱਮਈਏ) ਨੂੰ ਸਿਆਸੀ ਪਾਰਟੀਆਂ ਦੇ ਫਲੋਰ ਆਗੂਆਂ ਨੂੰ ਜਾਣਕਾਰੀ ਦੇਣ ਦਾ ਹੁਕਮ ਦਿੱਤਾ ਹੈ।ਜੈਸ਼ੰਕਰ ਨੇ ਟਵੀਟ ਕੀਤਾ, ‘ਅਫ਼ਗਾਨਿਸਤਾਨ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਦੇਸ਼ ਮੰਤਰਾਲੇ ਨੂੰ ਸਿਆਸੀ ਪਾਰਟੀਆਂ ਦੇ ਫਲੋਰ ਆਗੂਆਂ ਨੂੰ ਬ੍ਰੀਫ ਕਰਨ ਦਾ ਹੁਕਮ ਦਿੱਤਾ ਹੈ।’

ਅਫਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ‘ਚ ਪਾਕਿਸਤਾਨ ਦਾ ਹੱਥ – ਸਰਕਾਰ ਦੀ ਬ੍ਰੀਫਿੰਗ ’ਚ ਅਫਗਾਨਿਸਤਾਨ ਤੋਂ ਲੋਕਾਂ ਨੂੰ ਕੱਢਣ ਲਈ ਚਲਾਏ ਜਾ ਰਹੇ ਮਿਸ਼ਨ ਦੇ ਨਾਲ-ਨਾਲ ਉਸ ਦੇਸ਼ ਦੀ ਸਥਿਤੀ ਵੱਲ ਧਿਆਨ ਕੇਂਦਰਿਤ ਕਰਨ ਦੀ ਉਮੀਦ ਹੈ। ਤਾਲਿਬਾਨ ਨੇ ਦੇਸ਼ ਨੂੰ ਅਮਰੀਕੀ ਫ਼ੌਜ ਦੀ ਵਾਪਸੀ ਤੋਂ ਬਾਅਦ, ਕਾਬੁਲ ਸਮੇਤ ਲਗਪਗ ਸਾਰੇ ਮੁੱਖ ਸ਼ਹਿਰਾਂ ਤੇ ਪ੍ਰਾਂਤਾਂ ’ਤੇ ਕਬਜ਼ਾ ਕਰ ਲਿਆ ਹੈ।

ਅਫ਼ਗਾਸਿਤਾਨ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਭਾਰਤ ਪਹਿਲਾਂ ਹੀ ਅਫ਼ਗਾਨ ਸਿੱਖ ਤੇ ਹਿੰਦੂ ਭਾਈਚਾਰੇ ਦੇ ਮੈਂਬਰਾਂ ਸਮੇਤ ਲਗਪਗ 730 ਲੋਕਾਂ ਨੂੰ ਵਾਪਸ ਲਿਆ ਚੁੱਕਾ ਹੈ। ਜੰਗੀ ਦੇਸ਼ ’ਚ ਬਿਗੜਦੀ ਸੁਰੱਖਿਆ ਸਥਿਤੀ ਨੂੰ ਦੇਖਦੇ ਹੋਏ ਨਾਟੋ ਤੇ ਅਮਰੀਕੀ ਜਹਾਜ਼ਾਂ ਦੁਆਰਾ ਅਫ਼ਗਾਨਿਸਤਾਨ ਤੋਂ ਕੱਢੇ ਜਾਣ ਦੇ ਕੁਝ ਦਿਨਾਂ ਬਾਅਦ ਭਾਰਤ ਨੇ ਸੋਮਵਾਰ ਨੂੰ ਕਤਰ ਦੀ ਰਾਜਧਾਨੀ ਦੋਹਾ ਨੂੰ ਚਾਰ ਵੱਖ-ਵੱਖ ਉਡਾਨਾਂ ’ਚ ਆਪਣੇ 146 ਨਾਗਰਿਕਾਂ ਨੂੰ ਵਾਪਸ ਲਿਆਂਦਾ।ਐਤਵਾਰ ਨੂੰ ਦੋ ਅਫਗਾਨ ਸੰਸਦ ਮੈਂਬਰਾਂ ਸਮੇਤ 392 ਲੋਕਾਂ ਨੂੰ ਤਿੰਨ ਵੱਖ-ਵੱਖ ਉਡਾਣਾਂ ਦੇ ਰਾਹੀਂ ਕੱਢਿਆ ਗਿਆ। 15 ਅਗਸਤ ਨੂੰ ਕਾਬੁਲ ’ਤੇ ਕਬਜ਼ਾ ਕਰ ਲਿਆ।

ਅਫਗਾਨਿਸਤਾਨ ਤੋਂ ਕੱਢੇ ਗਏ 146 ਭਾਰਤੀ ਦੋਹਾ ਤੋਂ ਵਤਨ ਪਰਤੇ – ਅਫਗਾਨਿਸਤਾਨ ਤੋਂ ਕੱਢੇ ਗਏ 146 ਭਾਰਤੀ ਨਾਗਰਿਕ ਸੋਮਵਾਰ ਨੂੰ ਕਤਰ ਦੀ ਰਾਜਧਾਨੀ ਦੋਹਾ ਤੋਂ ਚਾਰ ਵੱਖ-ਵੱਖ ਜਹਾਜ਼ਾਂ ਰਾਹੀਂ ਭਾਰਤ ਪਹੁੰਚੇ। ਇਨ੍ਹਾਂ ਨਾਗਰਿਕਾਂ ਨੂੰ ਪਿਛਲੇ ਕੁਝ ਦਿਨਾਂ ਵਿੱਚ ਅਮਰੀਕਾ ਅਤੇ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਜਹਾਜ਼ਾਂ ਦੁਆਰਾ ਕਾਬੁਲ ਤੋਂ ਦੋਹਾ ਲਿਜਾਇਆ ਗਿਆ ਸੀ।

ਭਾਰਤ ਨੇ ਅਫਗਾਨਿਸਤਾਨ ਤੋਂ ਲੋਕਾਂ ਨੂੰ ਬਾਹਰ ਕੱਣ ਲਈ ਅਮਰੀਕਾ, ਕਤਰ, ਤਜ਼ਾਕਿਸਤਾਨ ਅਤੇ ਹੋਰ ਬਹੁਤ ਸਾਰੇ ਮਿੱਤਰ ਦੇਸ਼ਾਂ ਨਾਲ ਤਾਲਮੇਲ ਕੀਤਾ। ਅਫਗਾਨਿਸਤਾਨ ਦੀ ਰਾਜਧਾਨੀ ਤੋਂ ਆਪਣੇ ਨਾਗਰਿਕਾਂ ਨੂੰ ਕੱਖਣ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ, ਭਾਰਤ ਨੇ ਹੁਣ ਤੱਕ ਆਪਣੀਆਂ ਚਾਰ ਉਡਾਣਾਂ ਰਾਹੀਂ ਦੋ ਅਫਗਾਨ ਸੰਸਦ ਮੈਂਬਰਾਂ ਸਮੇਤ 400 ਤੋਂ ਵੱਧ ਲੋਕਾਂ ਨੂੰ ਵਾਪਸ ਲਿਆਂਦਾ ਹੈ।

ਅਫ਼ਗਾਨਿਸਤਾਨ ਮਸਲੇ ਨੂੰ ਲੈ ਕੇ ਕੇਂਦਰ ਸਰਕਾਰ ਨੇ ਸਰਬ ਪਾਰਟੀ ਬੈਠਕ ਬੁਲਾਈ ਹੈ। ਸਰਕਾਰ ਵੱਖ-ਵੱਖ ਸਿਆਸੀ ਪਾਰਟੀਆਂ ਦੇ ਸੰਸਦੀ ਆਗੂਆਂ ਨੂੰ ਜੰਗ ਤੋਂ ਪੀੜਤ ਅਫ਼ਗਾਨਿਸਤਾਨ ਦੇ ਘਟਨਾ ਕਰਮ ਤੋਂ ਜਾਣੂ …

Leave a Reply

Your email address will not be published. Required fields are marked *