CISCE ਦੇ ਵਿਦਿਆਰਥੀਆਂ ਲਈ ਇਹ ਕੰਮ ਦੀ ਖ਼ਬਰ ਹੈ। ਉਨ੍ਹਾਂ ਦੇ ਬੋਰਡ ਨੇ ਪ੍ਰੀਖਿਆਵਾਂ ਦੀ ਪ੍ਰਣਾਲੀ ‘ਚ ਅਹਿਮ ਬਦਲਾਅ ਕਰ ਦਿੱਤਾ ਹੈ। ਹੁਣ ਕੌਂਸਲ ਫਾਰ ਇੰਡੀਅਨ ਸਕੂਲ ਸਰਟੀਫਿਕੇਸ਼ਨ ਐਗਜ਼ਾਮੀਨੇਸ਼ਨ (CISCE) ਵਿਦਿਅਕ ਸੈਸ਼ਨ 2021-22 ‘ਚ ਪ੍ਰੀਖਿਆਵਾਂ ਦੋ ਸਮੈੱਸਟਰਾਂ ‘ਚ ਲਵੇਗਾ।

CISCE ਅਨੁਸਾਰ, ਪਹਿਲਾ ਸਮੈੱਸਟਰ ਮਲਟੀਪਲ ਚੁਆਇਸ ਕਵੈਸ਼ਚਨ ਪੇਪਰ ਹੋਵੇਗਾ ਜਦਕਿ ਦੂਸਰੇ ਸਮੈੱਸਟਰ ਦੀ ਪ੍ਰੀਖਿਆ ਇਸ ‘ਤੇ ਨਿਰਭਰ ਕਰੇਗੀ ਕਿ ਉਸ ਵੇਲੇ ਕੋਰੋਨਾ ਮਹਾਮਾਰੀ ਦੀ ਦੇਸ਼ ਵਿਚ ਕੀ ਸਥਿਤੀ ਹੋਵੇਗੀ।

ਜੇਕਰ ਸਥਿਤੀ ਆਮ ਰਹੀ ਤਾਂ ਆਫਲਾਈਨ ਪ੍ਰੀਖਿਆ ਹੋਵੇਗੀ, ਵਰਨਾ ਆਨਲਾਈਨ। ਇਕ ਸਮੈੱਸਟਰ ‘ਚ 50 ਫ਼ੀਸਦ ਸਿਲੇਬਸ ਦੇ ਆਧਾਰ ‘ਤੇ ਪ੍ਰੀਖਿਆ ਲਈ ਜਾਵੇਗੀ। ਪਹਿਲੇ ਸਮੈੱਸਟਰ ਦੀ ਪ੍ਰੀਖਿਆ ਨਵੰਬਰ ਤੇ ਦੂਸਰੇ ਸਮੈੱਸਟਰ ਦੀ ਪ੍ਰੀਖਿਆ ਮਾਰਚ ਜਾਂ ਅਪ੍ਰੈਲ ‘ਚ ਹੋਵੇਗੀ। ਦੋਵੇਂ ਸਮੈੱਸਟਰਾਂ ਦਾ ਪ੍ਰੀਖਿਆ ਪੈਟਰਨ ਵੀ ਬਦਲਿਆ ਗਿਆ ਹੈ।

ਇਹ ਹੋਵੇਗਾ ਨਵਾਂ ਸਿਸਟਮ – ਹਰੇਕ ਸਮੈੱਸਟਰ ਪ੍ਰੀਖਿਆ ਦਾ ਪ੍ਰਸ਼ਨ ਪੱਤਰ ਆਈਸੀਐੱਸਈ ਲਈ 80 ਅੰਕ ਤੇ ਆਈਐੱਸਸੀ ਲਈ 70 ਅੰਕਾਂ ਦਾ ਹੋਵੇਗਾ। ਨਵਾਂ ਸਿਲੇਬਸ ਤੇ ਪ੍ਰੀਖਿਆ ਪੈਟਰਨ cisce.org ‘ਤੇ ਉਪਲਬਧ ਹੋਵੇਗਾ।

ਬੋਰਡ ਪ੍ਰੈਕਟੀਕਲ ਤੇ ਪ੍ਰੋਜੈਕਟ ਵਰਕ ਵੀ ਕਰਵਾਏਗਾ। ਹਾਲਾਤ ਅਨੁਕੂਲ ਹੋਣ ‘ਤੇ ਸਕੂਲਾਂ ‘ਚ ਪ੍ਰੈਕਟੀਕਲ ਹੋਣਗੇ, ਨਹੀਂ ਤਾਂ ਵਰਚੂਅਲ ਮੋਡ ‘ਚ ਹੋਣਗੇ। ਸਕੂਲਾਂ ਨੂੰ ਪ੍ਰੈਕਟੀਕਲ ਦੇ ਅੰਕ ਅਪਲੋਡ ਕਰਨੇ ਪੈਣਗੇ। ਸਕੂਲ ਵਿਦਿਆਰਥੀਆਂ ਦੇ ਪ੍ਰੈਕਟੀਕਲ, ਪ੍ਰੋਜੈਕਟ ਤੇ ਅੰਦਰੂਨੀ ਮੁਲਾਂਕਣ ਦਾ ਰਿਕਾਰਡ ਵੀ ਰੱਖਣਗੇ।
CISCE ਦੇ ਵਿਦਿਆਰਥੀਆਂ ਲਈ ਇਹ ਕੰਮ ਦੀ ਖ਼ਬਰ ਹੈ। ਉਨ੍ਹਾਂ ਦੇ ਬੋਰਡ ਨੇ ਪ੍ਰੀਖਿਆਵਾਂ ਦੀ ਪ੍ਰਣਾਲੀ ‘ਚ ਅਹਿਮ ਬਦਲਾਅ ਕਰ ਦਿੱਤਾ ਹੈ। ਹੁਣ ਕੌਂਸਲ ਫਾਰ ਇੰਡੀਅਨ ਸਕੂਲ ਸਰਟੀਫਿਕੇਸ਼ਨ ਐਗਜ਼ਾਮੀਨੇਸ਼ਨ (CISCE) …
Wosm News Punjab Latest News