ਜਰਮਨੀ ਵਿਚ ਕੋਰੋਨਾ ਵੈਕਸੀਨ ਦੇ ਨਾਮ ’ਤੇ ਰੈੱਡ ਕਰਾਸ ਹਸਪਤਾਲ ਦੀ ਇਕ ਨਰਸ ਵੱਲੋਂ ਲੋਕਾਂ ਨੂੰ ਲੂਣ ਦੇ ਪਾਣੀ ਦਾ ਟੀਕਾ ਲਗਾਉਣ ਕਾਰਨ ਹੜਕੰਪ ਮਚਿਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਨਰਸ ਨੂੰ ਕੋਰੋਨਾ ਵੈਕਸੀਨ ਤੋਂ ਨਫ਼ਰਤ ਸੀ।

ਇਸ ਵਜ੍ਹਾ ਨਾਲ ਉਸ ਨੇ ਕਰੀਬ 8 ਹਜ਼ਾਰ 600 ਲੋਕਾਂ ਨੂੰ ਵੈਕਸੀਨ ਦੀ ਜਗ੍ਹਾ ਸਲਾਈਨ ਸੋਲਿਊਸ਼ਨ (saline solution) ਦਾ ਟੀਕਾ ਲਗਾ ਦਿੱਤਾ। ਜਿਵੇਂ ਹੀ ਇਹ ਖ਼ਬਰ ਸਾਹਮਣੇ ਆਈ, ਹਸਪਤਾਲ ਤੋਂ ਇੰਜੈਕਸ਼ਨ ਲੁਆਉਣ ਵਾਲੇ ਲੋਕਾਂ ਵਿਚ ਹੜਕੰਪ ਮਚ ਗਿਆ। ਹੁਣ ਹਸਪਤਾਲ ਨੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਲਦ ਤੋਂ ਜਲਦ ਫਿਰ ਤੋਂ ਕੋਰੋਨਾ ਵੈਸਕੀਨ ਆ ਕੇ ਲੈ ਲੈਣ।

ਜਾਣਕਾਰੀ ਮੁਤਾਬਕ ਜਰਮਨੀ ਦੇ ਰੈੱਡ ਕਰਾਸ ਹਸਪਤਾਲ ਦੀ ਇਕ ਨਰਸ ਨੂੰ ਸ਼ੁਰੂਆਤ ਤੋਂ ਹੀ ਕੋਰੋਨਾ ਵੈਸਕੀਨ ’ਤੇ ਭਰੋਸਾ ਨਹੀਂ ਸੀ। ਉਸ ਨੇ ਆਪਣੇ ਫੇਸਬੁੱਕ ਪੇਜ਼ ’ਤੇ ਵੀ ਵੈਕਸੀਨ ਖ਼ਿਲਾਫ਼ ਕਈ ਗੱਲਾਂ ਲਿਖੀਆਂ। ਉਸ ਦੀ ਪੋਸਟ ’ਤੇ ਲੋਕਾਂ ਦੀ ਨਜ਼ਰ ਉਦੋਂ ਪਈ ਜਦੋਂ ਅਚਾਨਕ ਇਹ ਖ਼ਬਰ ਉਡੀ ਕਿ ਹਸਪਤਾਲ ਦੀ ਇਕ ਨਰਸ ਨੇ ਲੋਕਾਂ ਨੂੰ ਵੈਕਸੀਨ ਦੀ ਜਗ੍ਹਾ ਲੂਣ ਦੇ ਪਾਣੀ ਦਾ ਟੀਕਾ ਲਗਾ ਦਿੱਤਾ ਹੈ। ਅਜਿਹੇ ਵਿਚ ਲੋਕਾਂ ਨੂੰ ਦੁਬਰਾ ਤੋਂ ਵੈਕਸੀਨ ਲੁਆਉਣ ਲਈ ਕਿਹਾ ਗਿਆ ਹੈ।

ਦਰਅਸਲ ਮਾਰਚ ਅਤੇ ਅਪ੍ਰੈਲ ਵਿਚ ਕਈ ਲੋਕਾਂ ਨੂੰ ਵੈਕਸੀਨ ਲਗਾਈ ਗਈ ਸੀ। ਇਸ ਵਿਚ ਜ਼ਿਆਦਾਤਰ ਬਜ਼ੁਰਗ ਸਨ ਪਰ ਜਦੋਂ ਵੈਕਸੀਨ ਦੇ ਬਾਅਦ ਵੀ ਉਨ੍ਹਾਂ ਨੂੰ ਕੋਰੋਨਾ ਹੋ ਗਿਆ ਤਾਂ ਪ੍ਰਸ਼ਾਸਨ ਦੀ ਨੀਂਦ ਉੱਡ ਗਈ। ਜਾਂਚ ਕਰਨ ’ਤੇ ਪਤਾ ਲੱਗਾ ਕਿ ਨਰਸ ਨੇ ਇੰਜੈਕਸ਼ਨ ਨੂੰ ਬਦਲ ਦਿੱਤਾ ਸੀ। ਅਜੇ ਤੱਕ ਨਰਸ ਦੀ ਡਿਟੇਲ ਸਾਹਮਣੇ ਨਹੀਂ ਆਈ ਹੈ। ਹਾਲਾਂਕਿ ਪੁਲਸ ਨੇ ਹੁਣ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |
ਜਰਮਨੀ ਵਿਚ ਕੋਰੋਨਾ ਵੈਕਸੀਨ ਦੇ ਨਾਮ ’ਤੇ ਰੈੱਡ ਕਰਾਸ ਹਸਪਤਾਲ ਦੀ ਇਕ ਨਰਸ ਵੱਲੋਂ ਲੋਕਾਂ ਨੂੰ ਲੂਣ ਦੇ ਪਾਣੀ ਦਾ ਟੀਕਾ ਲਗਾਉਣ ਕਾਰਨ ਹੜਕੰਪ ਮਚਿਆ ਹੋਇਆ ਹੈ। ਦੱਸਿਆ ਜਾ ਰਿਹਾ …
Wosm News Punjab Latest News