Paytm ਆਪਣੇ ਗਾਹਕਾਂ ਨੂੰ ਜੋੜੀ ਰੱਖਣ ਲਈ ਉਨ੍ਹਾਂ ਨੂੰ ਕੈਸ਼ਬੈਕ ਸਮੇਤ ਡਿਸਕਾਊਂਟ ਆਫਰ ਦਿੰਦਾ ਰਹਿੰਦਾ ਹੈ। ਹੁਣ ਕੰਪਨੀ ਐੱਲਪੀਜੀ ਸਿਲੰਡਰ ਬੁਕਿੰਗ (LPG Cylinder Booking) ‘ਤੇ ਕੈਸ਼ਬੈਕ ਆਫਰ ਦੇ ਰਹੀ ਹੈ। ਇਸ ਨਵੀਂ ਸਕੀਮ ਦਾ ਨਾਂ ‘3 ਪੇ 2700’ ਹੈ ਜਿਸ ਵਿਚ ਗਾਹਕ ਤਿੰਨ ਮਹੀਨਿਆਂ ਲਈ 900 ਰੁਪਏ ਤਕ ਦਾ ਕੈਸ਼ਬੈਕ ਪ੍ਰਾਪਤ ਕਰ ਸਕਦੇ ਹਨ।

ਨਵੇਂ ਯੂਜ਼ਰਜ਼ ਦੇ ਨਾਲ ਮੌਜੂਦਾ ਗਾਹਕਾਂ ਲਈ ਵੀ ਕੁਝ ਸਪੈਸ਼ਲ ਆਫਰ ਹਨ। ਕੰਪਨੀ ਨੇ ਕਿਹਾ ਕਿ ਉਹ ਹਰ ਬੁਕਿੰਗ ‘ਤੇ 5,000 ਰੁਪਏ ਦਾ ਕੈਸ਼ਬੈਕ ਹਾਸਲ ਕਰ ਸਕਦੇ ਹਨ। Paytm ਦਾ ਨਵਾਂ ‘3 ਪੇ 2700’ ਕੈਸ਼ਬੈਕ ਆਫਰ ਇੰਡੇਨ, ਐਚਪੀ ਗੈਸ ਅਤੇ ਭਾਰਤ ਗੈਸ ਕੰਪਨੀਆਂ ਲਈ ਹੀ ਵੈਲਿਡ ਹੈ। ਗਾਹਕ ਚਾਹੁਣ ਤਾਂ ਪੇਟੀਐਮ ਪੋਸਟਪੇਡ ਦੇ ਫੀਚਰ ਪੇ ਲੇਟਰ ਤਹਿਤ ਵੀ ਸਿਲੰਡਰ ਬੁਕਿੰਗ ਕਰ ਸਕਦੇ ਹਨ ਜਿਸ ਵਿਚ ਰਸੋਈ ਗੈਸ ਦੀ ਪੇਮੈਂਟ ਅਗਲੇ ਮਹੀਨੇ ਕਰਨੀ ਪਵੇਗੀ।

ਨਵੇਂ ਆਫਰ ਬਾਰੇ ਪੇਟੀਐੱਮ ਕੰਪਨੀ ਨੇ ਕਿਹਾ ਕਿ ਸਾਡਾ ਟੀਚਾ ਦੇਸ਼ ਵਿਚ ਸਾਰਿਆਂ ਲਈ ਯੂਟੀਲਿਟੀ ਭੁਗਤਾਨ ਨੂੰ ਸਰਲ ਤੇ ਡਿਜੀਟਲ ਬਣਾਉਣਾ ਹੈ। LPG Cylinder Booking ਭਾਰਤੀ ਪਰਿਵਾਰਾਂ ਲਈ ਸਭ ਤੋਂ ਜ਼ਰੂਰੀ ਲਾਗਤਾਂ ਵਿੱਚੋਂ ਇੱਕ ਹੈ। ਅਸੀਂ ਡਿਜੀਟਲ ਪੇਮੇਂਟ (Digital Payment) ਨੂੰ ਸਾਰੇ ਗਾਹਕਾਂ ਲਈ ਬਿਹਤਰ ਬਣਾਉਣਾ ਚਾਹੁੰਦੇ ਹਾਂ। ਸਮੇਂ ਦੇ ਨਾਲ ਯੂਜ਼ਰਸ ‘ਚ ਭਾਰੀ ਵਾਧਾ ਹੋਇਆ ਹੈ।

ਪੇਟੀਐਮ ‘ਤੇ ਇੰਝ ਬੁੱਕ ਕਰਾਓ ਐਲਪੀਜੀ ਸਿਲੰਡਰ – ਗੈਸ ਸਿਲੰਡਰ ਬੁੱਕ ਕਰਨ ਲਈ ਗਾਹਕਾਂ ਨੇ ਪਹਿਲਾਂ ‘ਬੁੱਕ ਗੈਸ ਸਿਲੰਡਰ’ ਦੀ ਆਪਸ਼ਨ ‘ਤੇ ਜਾਣਾ ਹੈ। ਫਿਰ ਗੈਸ ਪ੍ਰੋਵਾਈਡਰ ਨੂੰ ਚੁਣਨਾ ਹੈ। ਹੁਣ ਮੋਬਾਇਲ ਨੰਬਰ ਜਾਂ ਐੱਲਪੀਜੀ ਆਈਡੀਆ ਭੁਗਤਾਨ ਨੰਬਰ ਦਰਜ ਕਰਦਾ ਹੈ।

ਫਿਰ ਯੂਜ਼ਰ ਨੂੰ ਭੁਗਤਾਨ ਕਰਨਾ ਪਵੇਗਾ। ਗਾਹਕ ਆਪਣੀ ਰਸੋਈ ਗੈਸ ਦੀ ਡਲਿਵਰੀ ਨੂੰ ਟਰੈਕ ਵੀ ਕਰ ਸਕਦੇ ਹਨ। ਉਹ ਰੀਫੇਲ ਲਈ ਆਟੋਮੇਟਿਡ ਇੰਟੈਲੀਜੈਂਸ ਰਿਮਾਈਂਡਰ ਪ੍ਰਾਪਤ ਕਰ ਸਕਦੇ ਹਨ।
Paytm ਆਪਣੇ ਗਾਹਕਾਂ ਨੂੰ ਜੋੜੀ ਰੱਖਣ ਲਈ ਉਨ੍ਹਾਂ ਨੂੰ ਕੈਸ਼ਬੈਕ ਸਮੇਤ ਡਿਸਕਾਊਂਟ ਆਫਰ ਦਿੰਦਾ ਰਹਿੰਦਾ ਹੈ। ਹੁਣ ਕੰਪਨੀ ਐੱਲਪੀਜੀ ਸਿਲੰਡਰ ਬੁਕਿੰਗ (LPG Cylinder Booking) ‘ਤੇ ਕੈਸ਼ਬੈਕ ਆਫਰ ਦੇ ਰਹੀ ਹੈ। …
Wosm News Punjab Latest News