ਪੰਜਾਬੀ ਗਾਇਕਾ ਅਫਸਾਨਾ ਖ਼ਾਨ ਜੋ ਕਿ ਆਪਣੇ ਗੀਤਾਂ ਕਰਕੇ ਹਮੇਸ਼ਾ ਹੀ ਸੁਰਖੀਆਂ ‘ਚ ਬਣੀ ਰਹਿੰਦੀ ਹੈ ਪਰ ਇਸ ਵਾਰ ਉਹ ਆਪਣੇ ਸੋਸ਼ਲ ਵਰਕ ਲਈ ਸੁਰਖੀਆਂ ‘ਚ ਹੈ। ਅਫਸਾਨਾ ਖ਼ਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।

ਇਸ ਵੀਡੀਓ ‘ਚ ਉਹ ਆਪਣੇ ਮੰਗੇਤਰ ਸਾਜ਼, ਭਰਾ ਖੁਦਾ ਬਖਸ਼ ਅਤੇ ਸਮਾਜ ਸੇਵੀ ਅਨਮੋਲ ਕਵਾਤਰਾ ਨਾਲ ਨਜ਼ਰ ਆ ਰਹੀ ਹੈ। ਜੀ ਹਾਂ ਸਮਾਜ ਸੇਵੀ ਅਨਮੋਲ ਕਵਾਤਰਾ, ਜਿਨ੍ਹਾਂ ਨੂੰ ਸਮਾਜ ਭਲਾਈ ਦੇ ਕੰਮਾਂ ਲਈ ਪੂਰੀ ਦੁਨੀਆਂ ‘ਚ ਜਾਣਿਆ ਜਾਂਦਾ ਹੈ।

ਇਸ ਵੀਡੀਓ ‘ਚ ਨਜ਼ਰ ਆ ਰਿਹਾ ਹੈ ਕਿ ਗਾਇਕਾ ਅਫਸਾਨਾ ਖ਼ਾਨ ਲੋੜਵੰਦ ਲੋਕਾਂ ਦਾ ਦੁੱਖ ਵੰਡਾਉਂਦੇ ਹੋਏ ਆਪਣੋ ਵੱਲੋਂ ਜਿੰਨੀ ਸੇਵਾ ਹੋ ਸਕਦੀ ਹੈ ਉਹ ਕਰ ਰਹੀ ਹੈ। ਦਰਸ਼ਕਾਂ ਵੱਲੋਂ ਗਾਇਕਾ ਅਫਸਾਨਾ ਖ਼ਾਨ ਦੇ ਇਸ ਕੰਮ ਦੀ ਤਾਰੀਫ਼ ਹੋ ਰਹੀ ਹੈ।

ਗਾਇਕਾ ਅਫਸਾਨਾ ਖ਼ਾਨ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਵੀਡੀਓ ਨੂੰ ਪੋਸਟ ਕੀਤਾ ਹੈ। ਇਸ ਦੁਨੀਆ ‘ਚ ਬਹੁਤ ਘੱਟ ਲੋਕ ਹੁੰਦੇ ਹਨ, ਜੋ ਕਿਸੇ ਦਾ ਦੁੱਖ ਵੰਡਾਉਂਦੇ ਹਨ ਪਰ ਪੰਜਾਬੀ ਇੰਡਸਟਰੀ ਦੇ ਕਲਾਕਾਰ ਆਪਣੇ ਵੱਲੋਂ ਸਮਾਜ ਸੇਵੀ ਕੰਮ ਕਰਦੇ ਹੋਏ ਨਜ਼ਰ ਆਉਂਦੇ ਰਹਿੰਦੇ ਹਨ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |
ਪੰਜਾਬੀ ਗਾਇਕਾ ਅਫਸਾਨਾ ਖ਼ਾਨ ਜੋ ਕਿ ਆਪਣੇ ਗੀਤਾਂ ਕਰਕੇ ਹਮੇਸ਼ਾ ਹੀ ਸੁਰਖੀਆਂ ‘ਚ ਬਣੀ ਰਹਿੰਦੀ ਹੈ ਪਰ ਇਸ ਵਾਰ ਉਹ ਆਪਣੇ ਸੋਸ਼ਲ ਵਰਕ ਲਈ ਸੁਰਖੀਆਂ ‘ਚ ਹੈ। ਅਫਸਾਨਾ ਖ਼ਾਨ ਦਾ …
Wosm News Punjab Latest News